ਨਸ਼ੇ ਵਾਲੇ ਪਦਾਰਥਾਂ ਸਣੇ 8 ਵਿਅਕਤੀ ਕਾਬੂ

Thursday, Dec 04, 2025 - 11:34 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 8 ਵਿਅਕਤੀ ਕਾਬੂ

ਮਾਨਸਾ (ਜੱਸਲ) : ਮਾਨਸਾ ਪੁਲਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ ਕਰ ਕੇ 8 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 6 ਗ੍ਰਾਮ ਹੈਰੋਇਨ, 110 ਨਸ਼ੇ ਵਾਲੀਆਂ ਗੋਲੀਆਂ, 168 ਸਿਗਨੇਚਰ ਕੈਪਸੂਲ, 50 ਲੀਟਰ ਲਾਹਣ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਸ ਟੀਮ ਨੇ ਟਿੰਕੂ ਉਰਫ਼ ਕਾਲੀ ਪੁੱਤਰ ਦੇਬੀ ਰਾਮ ਵਾਸੀ ਬਸਤੀ ਮਾਨਸਾ ਕੋਲੋਂ ਦੌਰਾਨੇ ਗਸ਼ਤ 30 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੁਕਦੱਮਾ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਨੇ ਦਰਸ਼ਨਾ ਨਾਗਪਾਲ ਪਤਨੀ ਨਵੀਨ ਨਾਗਪਾਲ ਵਾਸੀ ਭੱਠਾ ਬਸਤੀ ਮਾਨਸਾ ਕੋਲੋਂ ਦੌਰਾਨੇ ਗਸ਼ਤ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ।

ਥਾਣਾ ਦੀ ਪੁਲਸ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਠੂਠਿਆਵਾਲੀ ਰੋਡ ਮਾਨਸਾ ਕੋਲੋਂ ਦੌਰਾਨੇ ਗਸ਼ਤ 30 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕੀਤਾ ਹੈ। ਥਾਣਾ ਸਦਰ ਮਾਨਸਾ ਦੀ ਪੁਲਸ ਟੀਮ ਨੇ ਹਾਕਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹੀਰੇਵਾਲਾ ਕੋਲੋਂ ਦੌਰਾਨੇ ਗਸ਼ਤ 68 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਦਰ ਮਾਨਸਾ ਦਰਜ ਕਰ ਲਿਆ ਹੈ। ਥਾਣਾ ਭੀਖੀ ਦੀ ਪੁਲਸ ਟੀਮ ਨੇ ਜੀਵਨ ਸਿੰਘ ਪੁੱਤਰ ਭੱਪਾ ਸਿੰਘ ਵਾਸੀ ਖੀਵਾ ਖੁਰਦ ਕੋਲੋਂ ਦੌਰਾਨੇ ਗਸ਼ਤ 70 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕੱਦਮਾ ਥਾਣਾ ਭੀਖੀ ਦਰਜ ਕਰ ਲਿਆ ਹੈ।

ਥਾਣਾ ਜੋਗਾ ਦੀ ਪੁਲਸ ਟੀਮ ਨੇ ਜਗਤਾਰ ਸਿੰਘ ਪੁੱਤਰ ਕੋਰ ਸਿੰਘ ਵਾਸੀ ਅਕਲੀਆਂ ਕੋਲੋਂ ਦੌਰਾਨੇ ਗਸ਼ਤ 50 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਥਾਣਾ ਜੋਗਾ ਦਰਜ ਕੀਤਾ ਹੈ। ਥਾਣਾ ਦੀ ਪੁਲਸ ਟੀਮ ਨੇ ਅਕਬਰ ਖਾ ਪੁੱਤਰ ਲਾਲ ਖਾਂ ਵਾਸੀ ਅਕਲੀਆਂ ਕੋਲੋਂ ਦੌਰਾਨੇ ਗਸ਼ਤ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਥਾਣਾ ਜੋਗਾ ਤਹਿਤ ਦਰਜ ਕਰ ਲਿਆ ਹੈ। ਥਾਣਾ ਸਿਟੀ ਬੁਢਲਾਡਾ ਐਟੀਨਾਰਕੋਟਿਕ ਸਟਾਫ ਦੀ ਪੁਲਸ ਟੀਮ ਨੇ ਗੈਵੀ ਉਰਫ ਕਲਿਆਣ ਪੁੱਤਰ ਰਵੀ ਵਾਸੀ ਸਾਹਕੋਟ ਕੋਲੋਂ ਦੌਰਾਨੇ ਗਸ਼ਤ 06 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਿਟੀ ਬੁਢਲਾਡਾ ਦਰਜ ਕਰ ਲਿਆ ਹੈ।


author

Babita

Content Editor

Related News