ਮੋਟਾਪਾ ਬੱਚਿਆਂ ਦੀ ਸੋਚਣ-ਸਿੱਖਣ ਦੀ ਸਮਰੱਥਾ ਵੀ ਕਰ ਰਿਹੈ ਘੱਟ, ਨਵੀਂ ਰਿਪੋਰਟ ਨੇ ਕੀਤਾ ਹੈਰਾਨ

Saturday, Sep 20, 2025 - 02:03 PM (IST)

ਮੋਟਾਪਾ ਬੱਚਿਆਂ ਦੀ ਸੋਚਣ-ਸਿੱਖਣ ਦੀ ਸਮਰੱਥਾ ਵੀ ਕਰ ਰਿਹੈ ਘੱਟ, ਨਵੀਂ ਰਿਪੋਰਟ ਨੇ ਕੀਤਾ ਹੈਰਾਨ

ਹੈਲਥ ਡੈਸਕ- ਯੂਨੀਸੇਫ ਦੀ ਨਵੀਂ ਰਿਪੋਰਟ ਦੇ ਅਨੁਸਾਰ, ਪਹਿਲੀ ਵਾਰੀ ਦੁਨੀਆ 'ਚ ਬੱਚਿਆਂ 'ਚ ਜ਼ਿਆਦਾ ਭਾਰ (ਮੋਟਾਪਾ) ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਹਰ 10 'ਚੋਂ 1 ਬੱਚਾ ਮੋਟਾਪੇ ਦਾ ਸ਼ਿਕਾਰ ਹੈ। ਮੋਟਾਪਾ ਹੁਣ ਸਿਰਫ ਸਰੀਰਕ, ਸਿਹਤ ਦੇ ਮੁੱਦੇ ਹੀ ਨਹੀਂ ਪੈਦਾ ਕਰ ਰਿਹਾ, ਬਲਕਿ ਬੱਚਿਆਂ ਦੀ ਮਾਨਸਿਕ ਤੇ ਲੰਬੀ ਉਮਰ ਦੀ ਸਿਹਤ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ।

ਮੋਟਾਪੇ ਦੇ 5 ਮੁੱਖ ਕਾਰਨ:

ਜੰਕ ਅਤੇ ਪ੍ਰੋਸੈਸਡ ਫੂਡ- ਪੈਕਡ ਨੂਡਲਜ਼, ਪਾਸਤਾ, ਪੀਜ਼ਾ ਵਰਗੇ ਸਨੈਕਸ ਬੱਚਿਆਂ ਦੀ ਡਾਇਟ ਦਾ ਹਿੱਸਾ ਬਣ ਗਏ ਹਨ।

ਸ਼ੂਗਰ ਡ੍ਰਿੰਕਸ- ਕੋਲਡ ਡ੍ਰਿੰਕਸ ਅਤੇ ਪੈਕਡ ਜੂਸ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ।

ਵਧਦਾ ਸਕ੍ਰੀਨ ਟਾਈਮ- ਟੀਵੀ ਅਤੇ ਮੋਬਾਈਲ ਦੇ ਸਾਹਮਣੇ ਬੈਠਣਾ ਬੱਚਿਆਂ ਦੀ ਫਿਜ਼ੀਕਲ ਸਰਗਰਮੀ ਘਟਾਉਂਦਾ ਹੈ।

ਫੂਡ ਡਿਲਿਵਰੀ ਕਲਚਰ- ਬਾਹਰ ਦਾ ਖਾਣਾ ਆਸਾਨ ਅਤੇ ਆਕਰਸ਼ਕ ਹੋਣ ਕਾਰਨ ਬੱਚੇ ਘਰੇਲੂ ਪੌਸ਼ਟਿਕ ਖਾਣੇ ਤੋਂ ਦੂਰ ਹੋ ਰਹੇ ਹਨ।

ਪੈਰੇਂਟਸ ਦੀ ਡਾਇਟ ਦਾ ਪ੍ਰਭਾਵ- ਮਾਂ-ਪਿਤਾ ਦੀਆਂ ਆਦਤਾਂ ਬੱਚਿਆਂ ਨੂੰ ਸਿੱਧਾ ਪ੍ਰਭਾਵਿਤ ਕਰ ਰਹੀਆਂ ਹਨ।

ਬਚਾਅ ਦੇ 5 ਤਰੀਕੇ:

ਭੁੱਖ ਲੱਗਣ ‘ਤੇ ਖਾਓ – ਬਿਨਾਂ ਭੁੱਖ ਦੇ ਖਾਣ ਨਾਲ ਕੈਲੋਰੀਜ਼ ਵਧ ਜਾਂਦੀਆਂ ਹਨ।

ਫਿਜ਼ੀਕਲ ਐਕਟਿਵਿਟੀ – ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ 60 ਮਿੰਟ ਐਕਟਿਵਿਟੀ ਕਰਨੀ ਚਾਹੀਦੀ ਹੈ।

ਫਲ-ਸਬਜ਼ੀਆਂ ਖਾਓ – ਹਰ ਰੋਜ਼ 5 ਤੋਂ 9 ਸਰਵਿੰਗ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।

ਡਾਇਟ 'ਚ ਫਾਇਬਰ ਵਧਾਓ- ਫਾਇਬਰ ਰਿਚ ਫੂਡ ਭੁੱਖ ਘਟਾਉਂਦੇ ਹਨ।

ਫੂਡ ਬਜਟ ਅਤੇ ਮੀਲ ਪ੍ਰੇਪਿੰਗ ਸਿੱਖੋ – ਸ਼ਾਪਿੰਗ ਤੋਂ ਪਹਿਲਾਂ ਬਜਟ ਅਤੇ ਮੀਲ ਪਲੈਨ ਕਰਨਾ ਜ਼ਰੂਰੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News