ਜੀਰੇ ਵਾਲੇ ਪਾਣੀ ਨਾਲ ਹੁੰਦੇ ਹਨ ਅਣਗਿਣਤ ਫਾਇਦੇ

Wednesday, Apr 05, 2017 - 05:58 PM (IST)

ਜੀਰੇ ਵਾਲੇ ਪਾਣੀ ਨਾਲ ਹੁੰਦੇ ਹਨ ਅਣਗਿਣਤ ਫਾਇਦੇ

ਜਲੰਧਰ— ਅੱਜ-ਕੱਲ੍ਹ ਦੀ ਜ਼ਿੰਦਗੀ ''ਚ ਸਾਨੂੰ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਇਸਤੇਮਾਲ ਕਰਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਇਨ੍ਹਾਂ ਬੀਮਾਰੀਆਂ ਦਾ ਇਲਾਜ ਤੁਸੀਂ ਘਰ ''ਚ ਹੀ ਕਰ ਸਕਦੇ ਹੋ। ਜੀਰੇ ਦਾ ਇਸਤੇਮਾਲ ਹਰ ਇਕ ਦੇ ਘਰ ''ਚ ਕੀਤਾ ਜਾਂਦਾ ਹੈ ਇਸ ਦਾ ਇਸਤੇਮਾਲ ਕਰਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਜੀਰੇ ਨੂੰ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਕੇ ਜੋ ਪਾਣੀ ਬਚਦਾ ਹੈ। ਉਹ ਸਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਹੈ। 
1. ਜੀਰੇ ਦਾ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ। ਰੋਜ਼ਾਨਾਂ ਇਸ ਦਾ ਇਸਤੇਮਾਲ ਕਰਨ ਨਾਲ ਭਾਰ ਜਲਦੀ ਘੱਟ ਜਾਂਦਾ ਹੈ। 
2. ਜੀਰੇ ਦਾ ਪਾਣੀ ਪੀਣ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਹੈ। 
3. ਜਿਨ੍ਹਾਂ ਲੋਕਾਂ ਨੂੰ ਚਮੜੀ ਦੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਲਈ ਜੀਰੇ ਵਾਲਾ ਪਾਣੀ ਬਹੁਤ ਲਾਭਦਾਇਕ ਹੁੰਦਾ ਹੈ। 
4. ਜੀਰੇ ਦੇ ਪਾਣੀ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। 
5. ਰੋਜ਼ ਸਵੇਰੇ ਖਾਲੀ ਪੇਟ ਜੀਰੇ ਵਾਲਾ ਪਾਣੀ ਪੀਣ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।  


Related News