ਵਰਤ ਦੌਰਾਨ ਕਬਜ਼ ਅਤੇ ਐਸੀਡਿਟੀ ਨਹੀਂ ਕਰਨਗੇ ਪ੍ਰੇਸ਼ਾਨ, ਪਹਿਲਾਂ ਹੀ ਕਰ ਲਓਗੇ ਇਹ ਕੰਮ

Friday, Oct 04, 2024 - 04:42 PM (IST)

ਹੈਲਥ ਡੈਸਕ - ਵਰਤ ਦੇ ਦੌਰਾਨ  ਖਾਲੀ ਪੇਟ ਰਹਿਣ ਨਾਲ ਕਬਜ਼ ਦੀ ਸਮੱਸਿਆ ਆਮ ਹੋ ਸਕਦੀ ਹੈ ਕਿਉਂਕਿ ਲੰਬੇ ਸਮੇਂ ਤੱਕ ਬਿਨਾਂ ਭੋਜਨ ਅਤੇ ਫਾਇਬਰ ਦਾ ਸੇਵਨ ਕਰਨ ਨਾਲ ਪਾਚਨ ਪ੍ਰਕਿਰਿਆ ਮੱਠੀ ਹੋ ਜਾਂਦੀ ਹੈ। ਹਾਲਾਂਕਿ ਕੁਝ ਉਪਾਅ ਅਪਣਾ ਕੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇੱਥੇ ਕੁਝ ਟਿਪਸ ਦਿੱਤੇ ਜਾ ਰਹੇ ਹਨ ਜੋ ਵਰਤ ਦੇ ਦੌਰਾਨ ਕਬ਼ ਤੋਂ ਰਾਹਤ ਦਿਵਾਉਣ ’ਚ ਮਦਦ ਕਰਨਗੇ।

ਕਾਫੀ ਪਾਣੀ ਪੀਓ

ਲੋਕ ਅਕਸਰ ਵਰਤ ਦੇ ਦੌਰਾਨ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਸਰੀਰ ’ਚ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ। ਇਹ ਕਬਜ਼ ਦਾ ਇਕ ਵੱਡਾ ਕਾਰਨ ਹੈ। ਦਿਨ ਭਰ ਘੱਟੋ-ਘੱਟ 8-10 ਗਲਾਸ ਪਾਣੀ ਪੀਓ। ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ, ਮੱਖਣ ਜਾਂ ਗਰਮ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ, ਜਿਸ ਨਾਲ ਪਾਚਨ ਕਿਰਿਆ ’ਚ ਸੁਧਾਰ ਹੋਵੇਗਾ।

ਫਾਇਬਰ ਯੁਕਤ ਭੋਜਨ ਦਾ ਸੇਵਨ

ਤੁਸੀਂ ਵਰਤ ਦੇ ਦੌਰਾਨ ਵੀ ਫਾਈਬਰ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਜਿਵੇਂ ਕਿ ਫਲ ’ਚ ਪਪੀਤਾ, ਅਨਾਰ, ਸੇਬ, ਨਾਰੀਅਲ ਫਾਈਬਰ ਨਾਲ ਭਰਪੂਰ ਭੋਜਨ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ ਅਤੇ ਮਲ ਨੂੰ ਆਸਾਨੀ ਨਾਲ ਬਾਹਰ ਕੱਢਣ ’ਚ ਮਦਦ ਕਰਦਾ ਹੈ।

PunjabKesari

ਦਹੀ ਦਾ ਸੇਵਨ

ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਪੇਟ ਲਈ ਫਾਇਦੇਮੰਦ ਹੁੰਦੇ ਹਨ। ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਵਰਤ ਦੇ ਦੌਰਾਨ ਦਹੀਂ ਦਾ ਸੇਵਨ ਕਰਨ ਨਾਲ ਤੁਹਾਡੀਆਂ ਅੰਤੜੀਆਂ ਠੀਕ ਰਹਿੰਦੀਆਂ ਹਨ।

ਛੋਟੇ ਅਤੇ ਹਲਕੇ ਭੋਜਨ

ਜ਼ਿਆਦਾ ਦੇਰ ਤੱਕ ਖਾਲੀ ਪੇਟ ਰਹਿਣਾ ਅਤੇ ਅਚਾਨਕ ਭਾਰੀ ਭੋਜਨ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਸ ਲਈ ਵਰਤ ਤੋੜਨ ਤੋਂ ਬਾਅਦ ਛੋਟਾ ਅਤੇ ਹਲਕਾ ਭੋਜਨ ਲਓ। ਵਰਤ ਦੇ ਦੌਰਾਨ ਫਲ, ਸਲਾਦ, ਸੂਪ ਜਾਂ ਸਾਗ ਦੀ ਖਿਚੜੀ ਘੱਟ ਮਾਤਰਾ ’ਚ ਖਾਓ।

ਕਸਰਤ ਅਤੇ ਹਲਕਾ ਯੋਗ

ਵਰਤ ਦੇ ਦੌਰਾਨ ਵੀ ਹਲਕੀ ਕਸਰਤ ਜਾਂ ਯੋਗਾ ਆਸਣ, ਜਿਵੇਂ ਕਿ ਪਵਨਮੁਕਤਾਸਨ, ਵਜਰਾਸਨ ਅਤੇ ਭੁਜੰਗਾਸਨ ਕਰਨਾ, ਪਾਚਨ ’ਚ ਸੁਧਾਰ ਕਰਦਾ ਹੈ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਦਾ ਹੈ।

ਤਲੇ-ਭੁੰਨੇ ਖਾਣੇ ਤੋਂ ਬਚੋ

ਵਰਤ ਦੇ ਦੌਰਾਨ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ। ਅਜਿਹੇ ਭੋਜਨ ਪਾਚਨ ਕਿਰਿਆ ਨੂੰ ਹੌਲੀ ਕਰ ਸਕਦੇ ਹਨ, ਜਿਸ ਨਾਲ ਕਬਜ਼ ਦੀ ਸਮੱਸਿਆ ਵਧ ਸਕਦੀ ਹੈ। ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਪਾਚਨ ਕਿਰਿਆ ’ਚ ਮਦਦ ਮਿਲਦੀ ਹੈ ਅਤੇ ਕਬਜ਼ ਤੋਂ ਬਚਾਅ ਹੁੰਦਾ ਹੈ। ਧਿਆਨ ਰਹੇ ਕਿ ਸੰਤੁਲਿਤ ਭੋਜਨ ਅਤੇ ਪਾਣੀ ਦਾ ਸਹੀ ਸੇਵਨ ਤੁਹਾਡੀ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।


 


Sunaina

Content Editor

Related News