BP ਚੈੱਕ ਕਰਨ ਲਈ ਹੁਣ ਨਹੀਂ ਪਵੇਗੀ ਮਸ਼ੀਨ ਦੀ ਲੋੜ ! ਇਹ ਨਿੱਕੀ ਜਿਹੀ ਡਿਵਾਈਸ ਦੇਵੇਗੀ ਪੂਰੀ ਜਾਣਕਾਰੀ

Thursday, Aug 14, 2025 - 03:17 PM (IST)

BP ਚੈੱਕ ਕਰਨ ਲਈ ਹੁਣ ਨਹੀਂ ਪਵੇਗੀ ਮਸ਼ੀਨ ਦੀ ਲੋੜ ! ਇਹ ਨਿੱਕੀ ਜਿਹੀ ਡਿਵਾਈਸ ਦੇਵੇਗੀ ਪੂਰੀ ਜਾਣਕਾਰੀ

ਵੈੱਬ ਡੈਸਕ- ਵਿਗਿਆਨੀਆਂ ਨੇ ਇਕ ਨਵਾਂ ਪੱਟੀ ਵਰਗਾ ਪਹਿਨਣਯੋਗ ਡਿਵਾਈਸ (wearable monitor) ਵਿਕਸਿਤ ਕੀਤਾ ਹੈ, ਜੋ ਲਗਾਤਾਰ ਬਲੱਡ ਪ੍ਰੈਸ਼ਰ (BP) ਦੀ ਨਿਗਰਾਨੀ ਕਰਨ 'ਚ ਸਮਰੱਥ ਹੈ। ਇਹ ਡਿਵਾਈਸ ਬਿਲਕੁਲ ਪੱਟੀ ਵਾਂਗ ਚਮੜੀ 'ਤੇ ਲਗਾ ਦਿੱਤਾ ਜਾਂਦਾ ਹੈ ਅਤੇ ਰੀਅਲ-ਟਾਈਮ 'ਚ ਬਲੱਡ ਪ੍ਰੈਸ਼ਰ ਮਾਪਦਾ ਰਹਿੰਦਾ ਹੈ। ਰਵਾਇਤੀ BP ਮਾਪਣ ਵਾਲੇ ਯੰਤਰਾਂ 'ਚ ਸਮੇਂ-ਸਮੇਂ 'ਤੇ ਮਾਪਣਾ ਪੈਂਦਾ ਹੈ ਪਰ ਇਹ ਨਵੀਂ ਤਕਨੀਕ ਦਿਨ ਭਰ ਬਿਨਾਂ ਰੁਕਾਵਟ ਡਾਟਾ ਰਿਕਾਰਡ ਕਰਦੀ ਹੈ।

ਇਹ ਕਿਵੇਂ ਕੰਮ ਕਰਦਾ ਹੈ?

ਇਸ ਡਿਵਾਈਸ 'ਚ ਸੈਂਸਰ ਲੱਗੇ ਹੁੰਦੇ ਹਨ, ਜੋ ਚਮੜੀ ਰਾਹੀਂ ਬਲੱਡ ਫਲੋ ਅਤੇ ਪ੍ਰੈਸ਼ਰ ਨੂੰ ਮਾਪਦੇ ਹਨ। ਇਹ ਵਾਇਰਲੈੱਸ ਤਰੀਕੇ ਨਾਲ ਡਾਟਾ ਨੂੰ ਸਮਾਰਟਫੋਨ ਜਾਂ ਕੰਪਿਊਟਰ 'ਤੇ ਭੇਜ ਸਕਦਾ ਹੈ। ਇਸ ਨਾਲ ਮਰੀਜ਼ ਦੇ BP 'ਚ ਆਉਣ ਵਾਲੇ ਅਚਾਨਕ ਬਦਲਾਅ ਦਾ ਤੁਰੰਤ ਪਤਾ ਲੱਗ ਸਕਦਾ ਹੈ। ਇਹ ਤਕਨੀਕ ਹਸਪਤਾਲ, ਘਰ, ਖੇਡਾਂ ਅਤੇ ਬੁਜ਼ੁਰਗ ਮਰੀਜ਼ਾਂ ਦੀ ਹੈਲਥ ਮਾਨੀਟਰਿੰਗ 'ਚ ਵੱਡੇ ਪੱਧਰ 'ਤੇ ਵਰਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ

ਇਸ ਡਿਵਾਈਸ ਦੇ ਫਾਇਦੇ

  • ਹਾਈ BP ਜਾਂ ਲੋ BP ਵਾਲੇ ਮਰੀਜ਼ਾਂ ਲਈ ਬਿਹਤਰ ਮਾਨੀਟਰਿੰਗ
  • ਡਾਕਟਰ ਨੂੰ ਲਗਾਤਾਰ ਡਾਟਾ ਮਿਲਣ ਨਾਲ ਸਮੇਂ 'ਤੇ ਇਲਾਜ ਸੰਭਵ
  • ਐਮਰਜੈਂਸੀ ਸਥਿਤੀ 'ਚ ਜ਼ਿੰਦਗੀ ਬਚਾਉਣ 'ਚ ਮਦਦਗਾਰ
  • ਖਾਸ ਤੌਰ 'ਤੇ ਦਿਲ ਦੇ ਮਰੀਜ਼, ਹਾਈ BP ਮਰੀਜ਼ ਅਤੇ ਬਜ਼ੁਰਗਾਂ ਲਈ ਲਾਭਕਾਰੀ

ਸਿਹਤ ਸੰਬੰਧੀ ਸਲਾਹ

  • ਨਿਯਮਿਤ ਮਾਨੀਟਰਿੰਗ ਕਰੋ: ਹਾਈ BP ਅਤੇ ਲੋ BP ਦੋਵੇਂ ਹੀ ਖ਼ਤਰਨਾਕ ਹਨ, ਇਸ ਲਈ ਰੋਜ਼ਾਨਾ ਜਾਂ ਡਾਕਟਰ ਦੀ ਸਲਾਹ ਅਨੁਸਾਰ BP ਚੈੱਕ ਕਰੋ।
  • ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ: ਚੱਕਰ ਆਉਣਾ, ਸਿਰ ਦਰਦ, ਸਾਹ ਚੜ੍ਹਨਾ, ਧੁੰਦਲਾ ਦਿਖਣਾ ਜਾਂ ਛਾਤੀ ਵਿੱਚ ਦਰਦ- ਇਨ੍ਹਾਂ ਸੰਕੇਤਾਂ ਨੂੰ ਹਲਕੇ ‘ਚ ਨਾ ਲਵੋ।
  • ਡਾਕਟਰੀ ਚੈੱਕਅਪ ਨਾ ਛੱਡੋ: ਦਵਾਈ ਜਾਂ ਡੋਜ਼ ‘ਚ ਤਬਦੀਲੀ ਲਈ ਸਮੇਂ-ਸਮੇਂ ‘ਤੇ ਡਾਕਟਰ ਨਾਲ ਮਿਲੋ।
  • ਨਵੀਂ ਤਕਨੀਕ ਦਾ ਫਾਇਦਾ ਲਵੋ: ਪੱਟੀ ਵਰਗੇ ਨਵੇਂ wearable ਡਿਵਾਈਸ ਹੁਣ ਰੀਅਲ-ਟਾਈਮ BP ਮਾਨੀਟਰ ਕਰਕੇ ਸਮੇਂ ‘ਤੇ ਖ਼ਤਰੇ ਦੀ ਪਛਾਣ ਕਰ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News