ਕਿਸੇ ਵਰਦਾਨ ਤੋਂ ਘੱਟ ਨਹੀਂ ਨਾਰੀਅਲ ਪਾਣੀ! ਜਾਣੋ ਇਸ ਦੇ ਪੀਣ ਦੇ ਫਾਇਦੇ
Sunday, May 25, 2025 - 11:47 AM (IST)

ਹੈਲਥ ਡੈਸਕ - ਤਿੱਖੀ ਧੁੱਪ ਹੋਵੇ ਜਾਂ ਥਕਾਵਟ ਭਰੀ ਰੋਜ਼ਾਨਾ ਦੀ ਜ਼ਿੰਦਗੀ ’ਚ ਇਕ ਗਿਲਾਸ ਨਾਰੀਅਲ ਪਾਣੀ ਸਿਰਫ਼ ਪਿਆਸ ਹੀ ਨਹੀਂ ਬੁਝਾਉਂਦਾ, ਸਗੋਂ ਸਿਹਤ ਲਈ ਵੀ ਹੈ ਖਜ਼ਾਨਾ। ਪੋਸ਼ਣ ਤੱਤਾਂ ਨਾਲ ਭਰਪੂਰ ਇਹ ਕੁਦਰਤੀ ਪੀਣ ਵਾਲਾ ਪਦਾਰਥ ਨਾ ਸਿਰਫ ਤੁਹਾਨੂੰ ਤਰੋਤਾਜ਼ਾ ਰੱਖੇਗਾ ਸਗੋਂ ਚੁਸਤ ਤੇ ਤੰਦਰੁਸਤ ਵੀ ਰੱਖੇਗਾ। ਆਓ ਜਾਣੀਏ ਨਾਰੀਅਲ ਪਾਣੀ ਪੀਣ ਦੇ ਕੁਝ ਕਮਾਲ ਦੇ ਫਾਇਦੇ!
ਹਾਈਡ੍ਰੇਸ਼ਨ ਲਈ ਵਧੀਆ
- ਨਾਰੀਅਲ ਪਾਣੀ ’ਚ ਇਲੈਕਟ੍ਰੋਲਾਈਟਸ (ਜਿਵੇਂ ਕਿ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ) ਹੁੰਦੇ ਹਨ ਜੋ ਸਰੀਰ ਨੂੰ ਤਰੋਤਾਜ਼ਾ ਅਤੇ ਹਾਈਡਰੇਟ ਰੱਖਣ ’ਚ ਮਦਦ ਕਰਦੇ ਹਨ।
ਪੇਟ ਦੀ ਸਮੱਸਿਆਵਾਂ ਲਈ ਲਾਭਕਾਰੀ
- ਇਹ ਅਮਲ ਪਚਾਅ ਨੂੰ ਸੁਧਾਰਦਾ ਹੈ, ਐਸਿਡਿਟੀ ਅਤੇ ਗੈਸ ਤੋਂ ਰਾਹਤ ਦਿੰਦਾ ਹੈ।
ਖੂਨ ਦੇ ਦਬਾਅ ਨੂੰ ਕਰੇ ਕੰਟ੍ਰੋਲ
- ਪੋਟੈਸ਼ੀਅਮ ਨਾਲ ਭਰਪੂਰ ਹੋਣ ਕਰਕੇ ਇਹ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਰੱਖਣ ’ਚ ਮਦਦ ਕਰਦਾ ਹੈ।
ਸਕਿਨ ਲਈ ਲਾਭਕਾਰੀ
- ਨਾਰੀਅਲ ਪਾਣੀ ’ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਕਿਨ ਨੂੰ ਨਿਕਰਦੇ ਹਨ ਅਤੇ ਪਿੰਪਲਾਂ ਨੂੰ ਘਟਾਉਂਦੇ ਹਨ।
ਭਾਰ ਘਟਾਉਣ ’ਚ ਸਹਾਇਕ
- ਇਹ ਘੱਟ ਕੈਲੋਰੀ ਵਾਲਾ ਹੁੰਦਾ ਹੈ ਅਤੇ ਭੁੱਖ ਨੂੰ ਕੰਟ੍ਰੋਲ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ।
ਯੂਰੀਨਰੀ ਟ੍ਰੈਕਟ ਲਈ ਚੰਗਾ
- ਨਾਰੀਅਲ ਪਾਣੀ ਪੀਣ ਨਾਲ ਪੇਸ਼ਾਬ ਦੀ ਸਮੱਸਿਆਵਾਂ ’ਚ ਰਾਹਤ ਮਿਲਦੀ ਹੈ ਅਤੇ ਯੂਰੀਨ ਨੂੰ ਸਾਫ਼ ਰੱਖਣ ’ਚ ਮਦਦ ਕਰਦਾ ਹੈ।
ਪੋਸ਼ਣ ਤੱਤਾਂ ਨਾਲ ਭਰਪੂਰ
- ਇਹ ਕੁਦਰਤੀ ਤੌਰ ''ਤੇ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਜ਼ ਜਿਵੇਂ ਕਿ ਵਿਟਾਮਿਨ C, B-complex, ਅਤੇ ਮੈਗਨੀਸ਼ੀਅਮ ਦਿੰਦਾ ਹੈ।
ਗਰਮੀ ਦੌਰਾਨ ਹੀਟ ਸਟ੍ਰੋਕ ਤੋਂ ਬਚਾਅ
- ਨਾਰੀਅਲ ਪਾਣੀ ਗਰਮੀ ਦੌਰਾਨ ਸਰੀਰ ਨੂੰ ਠੰਢਕ ਦਿੰਦਾ ਹੈ ਅਤੇ ਓਵਰਹੀਟਿੰਗ ਤੋਂ ਬਚਾਉਂਦਾ ਹੈ।