ਡਰਾਉਣੀ ਰਿਪੋਰਟ! ਰੀੜ੍ਹ ਦੀ ਹੱਡੀ ਦੇ ਦਰਦ ਨਾਲ ਜੂਝ ਰਿਹੈ ਹਰ 5 ''ਚੋਂ 1 ਭਾਰਤੀ ਨੌਜਵਾਨ, ਜਾਣੋ ਕਿਉਂ
Saturday, Aug 23, 2025 - 12:02 PM (IST)

ਵੈੱਬ ਡੈਸਕ- ਅੱਜ-ਕੱਲ੍ਹ ਦੇ ਨੌਜਵਾਨ ਮੋਬਾਇਲ ਅਤੇ ਲੈਪਟਾਪ 'ਤੇ ਘੰਟਿਆਂ ਤੱਕ ਬੈਠ ਕੇ ਕੰਮ ਕਰਦੇ ਹਨ, ਜਿਸ ਕਾਰਨ 20-25 ਸਾਲ ਦੇ ਨੌਜਵਾਨਾਂ 'ਚ ਵੀ ਰੀੜ੍ਹ ਦੀ ਹੱਡੀ ਦਾ ਦਰਦ ਅਤੇ ਸਮੱਸਿਆਵਾਂ 40-45 ਸਾਲ ਦੀ ਉਮਰ ਵਾਲਿਆਂ ਵਰਗੀਆਂ ਹੋ ਰਹੀਆਂ ਹਨ। ਮਾਹਿਰਾਂ ਅਨੁਸਾਰ, ਰੀੜ੍ਹ ਦੀ ਹੱਡੀ ਇਕ ਕ੍ਰੈਡਿਟ ਕਾਰਡ ਵਾਂਗ ਹੈ, ਜਿਸ ਦੀ ਇਕ ਲਿਮਿਟ ਤੈਅ ਹੁੰਦੀ ਹੈ। ਹਰ ਖਰਾਬ ਪੋਸ਼ਚਰ ਉਸ ਲਿਮਿਟ ਤੋਂ ਖਰਚ ਹੈ। ਹਰ 5 'ਚੋਂ ਇਕ ਭਾਰਤੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ : ਛੋਟੇ ਬੱਚਿਆਂ 'ਚ ਫੈਲ ਰਹੀ ਹੈ ਮੂੰਹ ਦੇ ਛਾਲਿਆਂ ਦੀ ਬੀਮਾਰੀ, ਜਾਣੋ ਕਾਰਨ, ਲੱਛਣ ਤੇ ਬਚਾਅ
ਸਮੱਸਿਆ : ਮੋਬਾਇਲ ਤੇ ਲੈਪਟਾਪ ਦੇ ਕਾਰਨ ਵਧਦਾ ਬੋਝ
ਡਾਕਟਰਾਂ ਮੁਤਾਬਕ, ਸਿਰ ਇਕ ਬੌਲਿੰਗ ਬਾਲ ਜਿੰਨਾ ਭਾਰੀ ਹੁੰਦਾ ਹੈ। ਜਦੋਂ ਸਿੱਧਾ ਬੈਠਦੇ ਹਾਂ ਤਾਂ ਰੀੜ੍ਹ ਦੀ ਹੱਡੀ ਇਸ ਨੂੰ ਆਸਾਨੀ ਨਾਲ ਸੰਭਾਲ ਲੈਂਦੀ ਹੈ। ਪਰ ਜਦੋਂ ਝੁੱਕ ਕੇ ਸਕ੍ਰੀਨ ਵੱਲ ਵੇਖਦੇ ਹਾਂ ਤਾਂ ਰੀੜ੍ਹ ‘ਤੇ ਲੋਡ ਕਈ ਗੁਣਾ ਵੱਧ ਜਾਂਦਾ ਹੈ।
ਖਤਰਾ : ਇੰਝ ਬੈਠਦੇ ਹੋ ਤਾਂ ਹੋ ਜਾਓ ਸਾਵਧਾਨ
ਸਭ ਤੋਂ ਖਤਰਨਾਕ ਹੈ C-ਸ਼ੇਪ ਪੋਸ਼ਚਰ। ਇਸ 'ਚ ਰੀੜ੍ਹ ਦੀ ਕੁਦਰਤੀ S-ਸ਼ੇਪ (ਕਰਵ) ਖਤਮ ਹੋ ਜਾਂਦੀ ਹੈ। ਇਸ ਨਾਲ ਸਿਰਫ਼ ਰੀੜ੍ਹ ਦੀ ਹੱਡੀ ਹੀ ਨਹੀਂ, ਸਗੋਂ ਗਰਦਨ ਅਤੇ ਮੋਢਿਆਂ ‘ਤੇ ਵੀ ਵਾਧੂ ਬੋਝ ਪੈਂਦਾ ਹੈ। ਲੰਬੇ ਸਮੇਂ ਤੱਕ ਇਹ ਆਦਤ ਸਪਾਈਨਲ ਇੰਜਰੀ, ਡਿਸਕ ਖਿਸਕਣਾ ਅਤੇ ਕ੍ਰੋਨਿਕ ਦਰਦ ਦੀ ਵਜ੍ਹਾ ਬਣ ਸਕਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਬਚਾਅ : ਇਹ ਕਸਰਤਾਂ ਤੇ ਆਦਤਾਂ ਲਾਭਕਾਰੀ
- ਲਗਾਤਾਰ ਬੈਠਣ ਤੋਂ ਬਚੋ, ਹਰ ਅੱਧੇ ਘੰਟੇ ਬਾਅਦ ਥੋੜ੍ਹੀ ਸੈਰ ਕਰੋ।
- ਸਕ੍ਰੀਨ ਦੀ ਉੱਚਾਈ ਅੱਖਾਂ ਦੀ ਸਤ੍ਹਾ ‘ਤੇ ਰੱਖੋ।
- ਕੋਰ ਅਤੇ ਬੈਕ ਮਸਲਸ ਮਜ਼ਬੂਤ ਕਰੋ- ਪਲੈਂਕਸ, ਬ੍ਰਿਜ ਵਰਗੀਆਂ ਕਸਰਤਾਂ ਕਰੋ।
- ਕੁਰਸੀ ਨਾਲ ਕਮਰ ਦਾ ਸਪੋਰਟ ਲਵੋ।
- ਡਾਕਟਰਾਂ ਦੀ ਸਲਾਹ ਹੈ ਕਿ ਜਵਾਨੀ 'ਚ ਹੀ ਸਹੀ ਪੋਸ਼ਚਰ ਤੇ ਨਿਯਮਿਤ ਕਸਰਤ ਅਪਣਾਏ ਜਾਣ, ਤਾਂ ਰੀੜ੍ਹ ਦੀ ਹੱਡੀ ਨੂੰ ਬੁਢਾਪੇ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8