ਬਰਸਾਤ ਦੇ ਮੌਸਮ ''ਚ ਆ ਗਈ ਨਵੀਂ ਸਮੱਸਿਆ ! ਵਧਣ ਲੱਗੇ ਮਲੇਰੀਆ, ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦੇ ਮਰੀਜ਼

Monday, Aug 25, 2025 - 11:34 AM (IST)

ਬਰਸਾਤ ਦੇ ਮੌਸਮ ''ਚ ਆ ਗਈ ਨਵੀਂ ਸਮੱਸਿਆ ! ਵਧਣ ਲੱਗੇ ਮਲੇਰੀਆ, ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦੇ ਮਰੀਜ਼

ਮੁੰਬਈ- ਮੁੰਬਈ 'ਚ ਜਨਵਰੀ ਤੋਂ ਅਗਸਤ 2025 (14 ਅਗਸਤ ਤੱਕ) ਦੇ ਦਰਮਿਆਨ ਮਲੇਰੀਆ, ਚਿਕਨਗੁਨੀਆ ਅਤੇ ਹੈਪੇਟਾਈਟਿਸ ਦੇ ਮਾਮਲੇ ਪਿਛਲੇ ਸਾਲ ਦੀ ਤੁਲਨਾ 'ਚ ਵੱਧ ਦਰਜ ਕੀਤੇ ਗਏ ਹਨ। ਬ੍ਰਿਹਨਮੁੰਬਈ ਮਹਾਨਗਰ ਪਾਲਿਕਾ (BMC) ਨੇ ਸੋਮਵਾਰ ਨੂੰ ਜਾਰੀ ਕੀਤੀ ਆਪਣੀ 'ਮਾਨਸੂਨ-ਸੰਬੰਧੀ ਬਿਮਾਰੀਆਂ' ਬਾਰੇ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਹੁਣ ਬਿਨਾਂ Internet ਕਰ ਸਕੋਗੇ WhatsApp Call, ਜਾਣੋ ਕਿਵੇਂ ਕਰੇਗਾ ਕੰਮ

ਇਸ ਤਰ੍ਹਾਂ ਹਨ ਅੰਕੜੇ 

ਮਲੇਰੀਆ ਦੇ ਮਾਮਲੇ: 4,825 (ਪਿਛਲੇ ਸਾਲ 4,021)

ਚਿਕਨਗੁਨੀਆ ਦੇ ਮਾਮਲੇ: 328 (ਪਿਛਲੇ ਸਾਲ 210)

ਹੈਪੇਟਾਈਟਿਸ ਦੇ ਮਾਮਲੇ: 703 (ਪਿਛਲੇ ਸਾਲ 662)

ਡੇਂਗੂ ਦੇ ਮਾਮਲੇ: 1,564 (ਪਿਛਲੇ ਸਾਲ 1,979) – ਕਮੀ ਦਰਜ

ਲੈਪਟੋਸਪਾਇਰੋਸਿਸ ਦੇ ਮਾਮਲੇ: 316 (ਪਿਛਲੇ ਸਾਲ 553) – ਕਮੀ ਦਰਜ

ਗੈਸਟ੍ਰੋਐਂਟ੍ਰਾਈਟਿਸ ਦੇ ਕੇਸ: 5,510 (ਪਿਛਲੇ ਸਾਲ 6,133) – ਕਮੀ ਦਰਜ

ਰਿਪੋਰਟ ਅਨੁਸਾਰ ਜਿੱਥੇ ਮਲੇਰੀਆ, ਚਿਕਨਗੁਨੀਆ ਅਤੇ ਹੈਪੇਟਾਈਟਿਸ ਦੇ ਮਾਮਲੇ ਵਧੇ ਹਨ, ਉੱਥੇ ਡੇਂਗੂ, ਲੈਪਟੋਸਪਾਇਰੋਸਿਸ ਅਤੇ ਗੈਸਟ੍ਰੋਐਂਟ੍ਰਾਈਟਿਸ ਦੇ ਮਾਮਲਿਆਂ 'ਚ ਕਮੀ ਆਈ ਹੈ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

BMC ਦੀ ਅਪੀਲ

ਨਗਰ ਨਿਗਮ ਨੇ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮਾਨਸੂਨੀ ਮੌਸਮ 'ਚ ਪਾਣੀ ਇਕੱਠਾ ਹੋਣ ਤੋਂ ਰੋਕਣ, ਸਫ਼ਾਈ ਰੱਖਣ ਅਤੇ ਮੱਛਰ-ਜਨਤ ਬਿਮਾਰੀਆਂ ਤੋਂ ਬਚਾਅ ਲਈ ਲਾਜ਼ਮੀ ਕਦਮ ਚੁੱਕਣ ਬਹੁਤ ਜ਼ਰੂਰੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News