ਦਿਲ ਹੀ ਨਹੀਂ ਸਗੋਂ ਕਈ ਹੋਰ ਬੀਮਾਰੀਆਂ ਦਾ ਵੀ ਖਾਤਮਾ ਕਰਦੀ ਹੈ ਬਲਿਊਬੇਰੀ, ਜਾਣੋ ਹੈਰਾਨੀਜਨਕ ਫਾਇਦੇ

06/04/2019 9:42:16 AM

ਲੰਡਨ (ਬਿਊਰੋ) — ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਹਤ ਲਈ ਕਈ ਤਰ੍ਹਾਂ ਫਾਇਦੇਮੰਦ ਹਨ ਬੇਰੀਜ਼, ਖਾਸ ਤੌਰ 'ਤੇ ਬਲਿਊਬੇਰੀ। ਬਲਿਊਬੇਰੀ 'ਚ ਕੈਲੋਰੀ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ ਪਰ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਬਲਿਊਬੇਰੀ ਤੁਹਾਡੀ ਸਿਹਤ ਲਈ ਕਿੰਨਾ ਜ਼ਰੂਰੀ ਅਤੇ ਫਾਇਦੇਮੰਦ ਹੈ, ਇਹ ਗੱਲ ਹੁਣ ਇਕ ਸਟੱਡੀ 'ਚ ਸ਼ਾਮਲ ਹੋ ਚੁੱਕੀ ਹੈ।

ਦਿਲ ਦੀਆਂ ਬੀਮਾਰੀਆਂ ਦਾ ਖਤਰੇ ਕਰੇ ਘੱਟ

ਇਕ ਨਵੀਂ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਦਿਨ 150 ਗ੍ਰਾਮ ਯਾਨੀ ਲਗਭਗ 1 ਕੱਪ ਬਲਿਊਬੇਰੀ ਖਾਣ ਨਾਲ ਕਾਰਡੀਵਸਕੁਲਰ ਯਾਨੀ ਦਿਲ ਦੀਆਂ ਜੁੜੀਆਂ ਬੀਮਾਰੀਆਂ ਦਾ ਖਤਰਾ 15 ਫੀਸਦੀ ਘੱਟ ਹੋ ਜਾਂਦਾ ਹੈ।

ਬਲਿਊਬੇਰੀ ਸਮੇਤ ਦੂਜੀਆਂ ਬੇਰੀਜ਼ ਨੂੰ ਵੀ ਕਰੋ ਡਾਈਟ 'ਚ ਸ਼ਾਮਲ

ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ 'ਚ ਪ੍ਰਕਾਸ਼ਿਤ ਸਟੱਡੀ ਦੇ ਨਤੀਜਿਆਂ ਮੁਤਾਬਕ ਬਲੂਬੇਰੀਜ਼ ਦੇ ਨਾਲ ਹੀ ਜੇ ਤੁਸੀਂ ਦੂਜੀਆਂ ਬੇਰੀਜ਼ ਜਿਵੇਂ ਸਟ੍ਰਾਅਬੇਰੀ, ਕ੍ਰੇਨਬੇਰੀ, ਰਾਸਪਬੇਰੀ ਵਰਗੇ ਫਲਾਂ ਨੂੰ ਆਪਣੀ ਡੇਲੀ ਡਾਈਟ 'ਚ ਸ਼ਾਮਲ ਕਰੋ ਤਾਂ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਕਈ ਗੁਣਾ ਘੱਟ ਹੋ ਜਾਵੇਗਾ। ਇਸ ਸਟੱਡੀ ਦੇ ਲੀਡ ਆਥਰ ਏਡਿਨ ਕੈਸਿਡੀ, ਜੋ ਬ੍ਰਿਟੇਨ 'ਚ ਯੂਨੀਵਰਸਿਟੀ ਆਫ ਈਸਟ ਐਂਗਲੀਆ 'ਚ ਪ੍ਰੋਫੈਸਰ ਵੀ ਹਨ, ਦਾ ਕਹਿਣਾ ਹੈ ਕਿ ਮੈਟਾਬਾਲਿਕ ਸਿੰਡ੍ਰੋਮ ਕਾਰਨ ਦਿਲ ਨਾਲ ਜੁੜੀਆਂ ਬੀਮਾਰੀਆਂ, ਸਟ੍ਰੋਕ ਅਤੇ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਨ੍ਹਾਂ ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਅਕਸਰ ਡਾਕਟਰ ਸਟੈਟਿਨਸ ਅਤੇ ਦੂਜੀਆਂ ਦਵਾਈਆਂ ਪ੍ਰਿਸਕ੍ਰਾਈਬ ਕਰਦੇ ਹਨ।

ਮੈਟਾਬਾਲਿਕ ਸਿੰਡ੍ਰੋਮ 'ਤੇ ਬਲਿਊਬੇਰੀ ਦਾ ਅਸਰ

ਖੋਜਕਾਰਾਂ ਨੇ ਇਸ ਸਟੱਡੀ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਬਲਿਊਬੇਰੀ ਖਾਣ ਦਾ ਮੈਟਾਬਾਲਿਕ ਸਿੰਡ੍ਰੋਮ 'ਤੇ ਕੀ ਅਸਰ ਪੈਂਦਾ ਹੈ। ਦਰਅਸਲ ਮੈਟਾਬਾਲਿਕ ਸਿੰਡ੍ਰੋਮ ਅਜਿਹੀ ਕੰਡੀਸ਼ਨ ਹੈ, ਜੋ ਇਕ ਤਿਹਾਈ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ 'ਚ ਘੱਟ ਤੋਂ ਘੱਟ 3 ਰਿਸਕ ਫੈਕਟਰਸ ਪਾਏ ਜਾਂਦੇ ਹਨ। ਸਟੱਡੀ 'ਚ ਪਤਾ ਲੱਗਾ ਕਿ ਹਰ ਦਿਨ 1 ਕੱਪ ਬਲਿਊਬੇਰੀ ਖਾਣ ਨਾਲ ਨਰਵਸ ਸਬੰਧੀ ਫੰਕਸ਼ਨਸ ਬਿਹਤਰ ਹੋਏ, ਖੂਨ ਦੀਆਂ ਧਮਣੀਆਂ ਦੀ ਸਟਿਫਨੈੱਸ ਘੱਟ ਹੋ ਗਈ, ਜਿਸ ਤੋਂ ਬਾਅਦ ਕਾਰਡੀਓਵਸਕੁਲਰ ਡਿਜ਼ੀਜ਼ ਦੇ ਖਤਰੇ 'ਚ 15 ਫੀਸਦੀ ਤੱਕ ਦੀ ਕਮੀ ਦੇਖੀ ਗਈ।


Related News