ਜਲੰਧਰ : ਕਾਂਸਟੇਬਲ ਖ਼ੁਦਕੁਸ਼ੀ ਮਾਮਲੇ ''ਚ ਵੱਡਾ ਖ਼ੁਲਾਸਾ! ਹੈਰਾਨੀਜਨਕ ਪਹਿਲੂ ਆਏ ਸਾਹਮਣੇ

Thursday, Dec 11, 2025 - 01:22 PM (IST)

ਜਲੰਧਰ : ਕਾਂਸਟੇਬਲ ਖ਼ੁਦਕੁਸ਼ੀ ਮਾਮਲੇ ''ਚ ਵੱਡਾ ਖ਼ੁਲਾਸਾ! ਹੈਰਾਨੀਜਨਕ ਪਹਿਲੂ ਆਏ ਸਾਹਮਣੇ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਥਾਣਾ ਮਹਿਤਪੁਰ ਦੇ ਪਿੰਡ ਸੰਗੋਵਾਲ ਦੇ ਕਾਂਸਟੇਬਲ ਰਣਜੀਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਕਈ ਤੱਥ ਸਾਹਮਣੇ ਆਏ ਹਨ। ਕਾਂਸਟੇਬਲ ਕਿਸੇ ਗੱਲ ਤੋਂ ਪਰੇਸ਼ਾਨ ਚੱਲ ਰਿਹਾ ਸੀ। ਹਾਲਾਂਕਿ ਉਸ ਦਾ ਕੋਈ ਪਰਿਵਾਰਕ ਝਗੜਾ ਨਹੀਂ ਸੀ। ਲੋਕਾਂ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਅਨੁਸਾਰ ਰਣਜੀਤ ਸਿੰਘ ਪਰੇਸ਼ਾਨੀ ਵਿਚ ਨਜ਼ਰ ਆ ਰਿਹਾ ਸੀ। ਮੰਗਲਵਾਰ ਰਾਤ ਨੂੰ ਰਣਜੀਤ ਸਿੰਘ ਨੇ ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਧਾ, ਆਪਣੇ ਬੱਚਿਆਂ ਅਤੇ ਪਤਨੀ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੇ ਮਸ਼ਹੂਰ ਹੋਟਲ ਨੇੜੇ ਲੱਗੀ ਭਿਆਨਕ ਅੱਗ! ਮੌਕੇ 'ਤੇ ਪਈਆਂ ਭਾਜੜਾਂ

ਇਕ ਪਿੰਡ ਵਾਸੀ ਨੇ ਕਿਹਾ ਕਿ ਉਸ ਦੀ ਪਤਨੀ ਮੁਤਾਬਕ ਰਣਜੀਤ ਘੱਟ ਬੋਲ ਰਿਹਾ ਸੀ। ਉਸ ਨੇ ਉਸ ਨੂੰ ਪੁੱਛਿਆ ਵੀ ਕੀ ਕੁਝ ਹੋਇਆ ਹੈ। ਜੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਹਰ ਪਰੇਸ਼ਾਨੀ ਦਾ ਨਿਕਲਦਾ ਹੈ। ਇਸ 'ਤੇ ਰਣਜੀਤ ਨੇ ਕੁਝ ਵੀ ਨਹੀਂ ਕਿਹਾ। ਉਸ ਦੀ ਪਤਨੀ ਦੇ ਅਨੁਸਾਰ ਰਣਜੀਤ 1:30 ਵਜੇ ਤੱਕ ਬੇਚੈਨ ਵਿਖਾਈ ਦਿੱਤਾ। ਉਸ ਰਾਤ ਉਸ ਨੇ ਬੱਚਿਆਂ ਦੇ ਝੂਲੇ ਤੋਂ ਰੱਸੀ ਨਾਲ ਫਾਹਾ ਲੈ ਲਿਆ।

ਪਿੰਡ ਵਾਸੀਆਂ ਮੁਤਾਬਕ ਪਤਨੀ ਨੇ ਰਾਤ ਡੇਢ ਵਜੇ ਤੱਕ ਨਾ ਸੌਣ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਕਿ ਉਸ ਨੂੰ ਅੰਦਰ ਨੀਂਦ ਨਹੀਂ ਆ ਰਹੀ, ਇਸ ਲਈ ਉਹ ਬਾਹਰ ਵਰਾਂਡੇ ਵਿਚ ਸੌਣਾ ਚਾਹੁੰਦਾ ਹੈ। ਇਸ ਦੇ ਬਾਅਦ ਪਤਨੀ ਨੇ ਵਰਾਂਡੇ ਵਿਚ ਸੌਣ ਲਈ ਕਿਹਾ ਅਤੇ ਖ਼ੁਦ ਵੀ ਮੰਜੀ 'ਤੇ ਸੌਂ ਗਈ। ਰਾਤ ਡੇਢ ਵਜੇ ਦੇ ਬਾਅਦ ਪਤਨੀ ਦੀ ਅੱਖ ਖੁੱਲ੍ਹੀ। 

ਪੌਨੇ ਤਿੰਨ ਵਜੇ ਦੇ ਕਰੀਬ ਵੇਖਿਆ ਤਾਂ ਰਣਜੀਤ ਮੰਜੇ 'ਤੇ ਨਹੀਂ ਸੀ 
ਪਿੰਡ ਦੇ ਲੋਕਾਂ ਨੇ ਜਦੋਂ ਘਟਨਾ ਬਾਰੇ ਰਣਜੀਤ ਦੀ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਤ ਪੌਨੇ ਤਿੰਨ ਦੇ ਕਰੀਬ ਉਸ ਦੀ ਅੱਖ ਖੁੱਲ੍ਹੀ। ਉਸ ਨੇ ਮੰਜੇ ਵੱਲ ਵੇਖਿਆ ਤਾਂ ਉਥੇ ਰਣਜੀਤ ਨਹੀਂ ਸੀ। ਉਸ ਨੇ ਇੱਧਰ-ਉੱਧਰ ਭਾਲ ਕੀਤੀ ਪਰ ਨਹੀਂ ਮਿਲਿਆ। ਫਿਰ ਉਸ ਨੇ ਖਿੜਕੀ ਵਿੱਚੋਂ ਝਾਤੀ ਮਾਰੀ ਅਤੇ ਰਣਜੀਤ ਨੂੰ ਰੱਸੀ ਨਾਲ ਲਟਕਦਾ ਵੇਖਿਆ। ਉਸ ਨੇ ਰੌਲਾ ਪਾਇਆ ਅਤੇ ਪਰਿਵਾਰ ਅਤੇ ਗੁਆਂਢੀ ਇਕੱਠੇ ਹੋਏ।

ਇਹ ਵੀ ਪੜ੍ਹੋ: ਪੰਜਾਬ ’ਚ ਵਧਾਈ ਗਈ ਸੁਰੱਖਿਆ! 44,000 ਪੁਲਸ ਮੁਲਾਜ਼ਮ ਕੀਤੇ ਗਏ ਤਾਇਨਾਤ 

ਬੱਚਿਆਂ ਦੇ ਝੂਲੇ ਦੀ ਰੱਸੀ ਨਾਲ ਬਣਾਇਆ ਫਾਹਾ 
ਲੋਕਾਂ ਦਾ ਕਹਿਣਾ ਹੈ ਕਿ ਰਣਜੀਤ ਦੀ ਜੇਬ ਵਿੱਚੋਂ ਇਕ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਸਿਰਫ਼ ਇਹੀ ਲਿਖਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਜਾਨ ਦੇ ਰਿਹਾ ਹੈ ਅਤੇ ਇਸ ਵਿੱਚ ਕਿਸੇ ਦਾ ਵੀ ਕੋਈ ਦੋਸ਼ ਨਹੀਂ ਸੀ। ਮਰਨ ਤੋਂ ਪਹਿਲਾਂ ਉਸ ਨੇ ਘਰ ਵਿੱਚ ਆਪਣੇ ਬੱਚਿਆਂ ਲਈ ਬਣਾਇਆ ਝੂਲਾ ਖੋਲ੍ਹਿਆ। ਉਸ ਦੀ ਰੱਸੀ ਨਾਲ ਫਾਹਾ ਬਣਾਇਆ ਅਤੇ ਲਟਕ ਗਿਆ। ਪਿੰਡ ਵਾਸੀ ਅਤੇ ਗੁਆਂਢੀ ਹੈਰਾਨ ਰਹਿ ਗਏ। 

ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! 9 ਜ਼ਿਲ੍ਹਿਆਂ 'ਚ Yellow Alert, ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ


author

shivani attri

Content Editor

Related News