ਨਰਾਤੇ ਸਪੈਸ਼ਲ : ਡਾਂਡੀਆ ਨਾਈਟਸ ਦੇ ਲਈ ਆਊਫਿਟ ਆਈਡਿਆਜ਼

Friday, Sep 19, 2025 - 03:12 PM (IST)

ਨਰਾਤੇ ਸਪੈਸ਼ਲ : ਡਾਂਡੀਆ ਨਾਈਟਸ ਦੇ ਲਈ ਆਊਫਿਟ ਆਈਡਿਆਜ਼

ਵੈੱਬ ਡੈਸਕ- ਨਰਾਤੇ ਅਤੇ ਡਾਂਡੀਆ ਨਾਈਟਸ ’ਚ ਫੈਸ਼ਨ ਦਾ ਅਸਲੀ ਮਜ਼ਾ ਤਾਂ ਹੀ ਆਉਂਦਾ ਹੈ, ਜਦੋਂ ਤੁਹਾਡਾ ਆਊਟਫਿਟ ਕਲਰਫੁੱਲ, ਟ੍ਰੈਡੀਸ਼ਨਲ ਅਤੇ ਡਾਂਸ-ਫ੍ਰੈਂਡਲੀ ਹੋਵੇ। ਇਸ ਦੌਰਾਨ ਲੋਕ ਆਪਣੇ ਆਊਟਫਿਟਸ ਦੇ ਮਾਧਿਅਮ ਨਾਲ ਰਵਾਇਤੀ ਅਤੇ ਆਧੁਨਿਕਤਾ ਦਾ ਸੁੰਦਰ ਮਿਸ਼ਰਣ ਪੇਸ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਬੈਸਟ ਇੰਡੀਆ ਆਊਟਫਿਟ ਡਿਜ਼ਾਈਨਸ ਅਤੇ ਸਟਾਈਲਿੰਗ ਟਿਪਸ ਦੱਸਣ ਜਾ ਰਹੇ ਹਨ, ਜੋ ਇਸ ਨਰਾਤੇ ਤੁਹਾਡੇ ਲੁੱਕ ਦੀ ਸ਼ਾਨ ਵਧਾ ਸਕਦੇ ਹਨ।

ਚਮਕੀਲੇ ਰੰਗਾਂ ਵਾਲਾ ਲਹਿੰਗਾ-ਚੋਲੀ

ਇਸ ਦੌਰਾਨ ਰੰਗ-ਬਿਰੰਗਾ ਅਤੇ ਮਿਰਰ ਵਰਕ ਜਾਂ ਕਢਾਈ ਵਾਲੇ ਲਹਿੰਗਿਆਂ ਦਾ ਟ੍ਰੈਂਡ ਸਭ ਤੋਂ ਵਧ ਰਹਿੰਦਾ ਹੈ। ਕੁੜੀਆਂ ਰਾਇਲ ਬਲੂ, ਹਾਟ ਪਿੰਕ, ਵਾਈਬ੍ਰੈਂਟ ਓਰੇਂਜ, ਬ੍ਰਾਈਟ ਯੈਲੋ ਵਰਗੇ ਕਲਰ ਬਹੁਤ ਪਸੰਦ ਕਰਦੀਆਂ ਹਨ। ਇਸ ਦੇ ਨਾਲ ਹਲਕੀ ਫੁਲਕਾਰੀ ਵਾਲਾ ਦੁਪੱਟਾ ਜਾਂ ਨੈੱਟ ਦੁਪੱਟਾ ਕੈਰੀ ਕਰੋ।

PunjabKesari

ਕਾਟਨ ਜਾਂ ਬਨਾਰਸੀ ਲਹਿੰਗਾ

ਪੇਸਟਲ ਸ਼ੇਡਸ ਵਰਗੇ ਪੀਚ, ਮਿੰਟ ਗ੍ਰੀਨ, ਲੈਵੇਂਡਰ ਦੇ ਕਾਟਨ ਜਾਂ ਬਨਾਰਸੀ ਲਹਿੰਗਿਆਂ ਦੀ ਸ਼ਾਨ ਹੀ ਨਿਰਾਲੀ ਹੁੰਦੀ ਹੈ। ਇਹ ਦੇਖਣ ’ਚ ਭਾਵੇਂ ਹੀ ਸਾਧਾਰਨ ਹੋਵੇ ਪਰ ਇਨ੍ਹਾਂ ਦੇ ਸਟਾਈਲਿਸ਼, ਹਲਕੀ ਕਢਾਈ ਜਾਂ ਜਰੀ ਬਾਰਡਰ ਚਮਕ ਵਧਾਉਣ ਦਾ ਕੰਮ ਕਰਦੇ ਹਨ। ਰੀਅਲ ਜਿਊਲਰੀ ਜਾਂ ਮਿਨੀਮਲ ਗੋਲਡ ਸੈੱਟ ਨਾਲ ਇਸ ਨੂੰ ਐਲੀਗੈਂਟ ਬਣਾਓ।

PunjabKesari

ਕੁੜਤੀ ਜਾਂ ਪਲਾਜੋ ਸੈੱਟ

ਹਲਕੇ ਕੱਪੜੇ ਅਤੇ ਚਮਕੀਲੇ ਰੰਗਾਂ ਵਾਲੀਆਂ ਕੁੜਤੀਆਂ ਡਾਂਡੀਆਂ ਦੇ ਲਈ ਪਰਫੈਕਟ ਰਹਿੰਦੀਆਂ ਹਨ। ਇਸ ’ਚ ਬ੍ਰਾਈਟ ਅਤੇ ਕਾਂਟ੍ਰਾਸਟਿੰਗ ਰੰਗ ਵਰਗੇ ਰੈੱਡ + ਗੋਲਡ, ਪਰਪਲ + ਸਿਲਵਰ ਚੁਣੋ। ਜਰੀ ਜਾਂ ਕਢਾਈ ਵਾਲੀ ਕੁੜਤੀ ਦੇ ਨਾਲ ਫਲੇਅਰਿੰਗ ਫਲਾਜ਼ੋ ਹੀ ਬੈਸਟ ਰਹਿੰਦਾ ਹੈ। ਹੈਵੀ ਚੂੜੀਆਂ ਅਤੇ ਝੁਮਕੇ ਇਸ ਲੁੱਕ ਨੂੰ ਕੰਪਲੀਟ ਕਰਨਗੇ।

PunjabKesari

ਸਿੱਕਿਆਂ ਅਤੇ ਦਰਪਣ ਵਰਕ ਵਾਲੀ ਘਾਘਰਾ

ਇਸ ’ਚ ਮਲਟੀਕਲਰ ਜਾਂ ਗੋਲਡ + ਰਾਇਲ ਬਲੂ ਕੰਬੀਨੇਸ਼ਨ ਸ਼ਾਨਦਾਰ ਲੱਗਦਾ ਹੈ। ਫੁੱਲ ਫਲੇਅਰ ਘਾਘਰਾ ਅਤੇ ਟੌਪ ’ਤੇ ਮਿਰਰ ਵਰਕ ਵਰਗੇ ਲਹਿੰਗੇ ਤੁਹਾਨੂੰ ਬਾਜ਼ਾਰ ’ਚ ਅਸਾਨੀ ਨਾਲ ਮਿਲ ਜਾਣਗੇ। ਵਾਲਾਂ ’ਚ ਫੁੱਲ ਜਾਂ ਰਵਾਇਤੀ ਜਿਊਲਰੀ ਨਾਲ ਟ੍ਰੈਡੀਸ਼ਨਲ ਟਚ ਦਿਓ।

PunjabKesari

ਫਿਊਜਨ ਸਟਾਈਲ-ਗਾਊਨ + ਦੁਪੱਟਾ

ਮਾਡਰਨ ਗਾਊਨ ਦੇ ਨਾਲ ਰਵਾਇਤੀ ਟਚ ਦੇਣ ਦੇ ਲਈ ਦੁਪੱਟਾ ਕੈਰੀ ਕਰ ਸਕਦੇ ਹੋ। ਹਾਈ ਹੀਲਸ ਅਤੇ ਕਲਚ ਬੈਗ ਨਾਲ ਤੁਸੀਂ ਆਪਣੀ ਲੁਕ ਨੂੰ ਗਲੈਮਰਸ ਬਣਾ ਸਕਦੇ ਹੋ।

PunjabKesari

ਅਨਾਰਕਲੀ ਸੂਟ

ਫਲੇਅਰਡ ਅਨਾਰਕਲੀ ਸੂਟ ਡਾਂਡੀਆ ਡਾਂਸ ਦੇ ਲਈ ਆਰਾਮਦਾਇਕ ਅਤੇ ਆਕਰਸ਼ਕ ਲੁੱਕ ਦਿੰਦਾ ਹੈ। ਇਸ ਦੇ ਨਾਲ ਭਾਰੀ-ਭਰਕਮ ਝੁਮਕੇ, ਬੈਂਗਲਸ ਅਤੇ ਮਿਰਰ ਜਿਊਲਰੀ ਚੁਣੋ।

PunjabKesari

ਵਾਈਬ੍ਰੈਂਟ ਸਾੜੀਆਂ

ਹਲਕ ਵਰਕ ਅਤੇ ਚਮਕੀਲੇ ਰੰਗਾਂ ਦੀਆਂ ਸਾੜ੍ਹੀਆਂ ਵੀ ਗ੍ਰੇਸਫੁਲ ਲੁਕ ਦੇ ਲਈ ਬਿਹਤਰੀਨ ਰਹਿੰਦੀ ਹੈ। ਇਸ ਦੇ ਨਾਲ ਲੋਵ ਬਨਸ, ਸਾਈਡ ਬ੍ਰੈਡਸ ਜਾਂ ਖੁੱਲ੍ਹੇ ਲਹਿਰਾਉਂਦੇ ਵਾਲਾਂ ਨੂੰ ਸਟਾਈਲ ਕਰ ਸਕਦੀ ਹੈ। ਰਵਾਇਤੀ ਜੁੱਤੀ ਜਾਂ ਸੈਂਡਲਸ ਅਜਿਹੇ ਚੁਣੋ, ਜੋ ਡਾਂਸ ਦੌਰਾਨ ਆਰਾਮਦਾਇਕ ਹੋਣ।

PunjabKesari


author

DIsha

Content Editor

Related News