Cancer ਤੇ urinary infection ਤੋਂ ਬਣਾਉਣਾ ਚਾਹੁੰਦੇ ਹੋ ਦੂਰੀ ਤਾਂ ਖਾਓ ਇਹ ਫਲ!

Wednesday, Jun 25, 2025 - 12:00 PM (IST)

Cancer ਤੇ urinary infection ਤੋਂ ਬਣਾਉਣਾ ਚਾਹੁੰਦੇ ਹੋ ਦੂਰੀ ਤਾਂ ਖਾਓ ਇਹ ਫਲ!

ਹੈਲਥ ਡੈਸਕ - ਅਨਾਰ ਨਾਂ ਸਿਰਫ਼ ਰੰਗ ਅਤੇ ਰਸ ਨਾਲ ਭਰਪੂਰ ਫਲ ਹੈ, ਸਗੋਂ ਇਹ ਪੁਰਾਤਨ ਸਮੇਂ ਤੋਂ ਹੀ ਆਯੁਰਵੇਦ ਵਿਧੀਆਂ ਵਿਚ ਆਪਣੇ ਔਸ਼ਧੀ ਗੁਣਾਂ ਕਰਕੇ ਮਸ਼ਹੂਰ ਰਿਹਾ ਹੈ। ਇਸ ਦੇ ਲਾਲ ਚਮਕਦਾਰ ਦਾਣੇ ਸਰੀਰ ਨੂੰ ਨਿਰੋਗ ਬਣਾਉਣ ਵਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਨਾਰ ਵਿਚ ਆਇਰਨ, ਵਿਟਾਮਿਨ C, ਐਂਟੀਓਕਸੀਡੈਂਟ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਖੂਨ ਵਧਾਉਣ ਤੋਂ ਲੈ ਕੇ ਦਿਲ ਦੀ ਸਿਹਤ, ਤਵੱਚਾ, ਹੱਡੀਆਂ ਅਤੇ ਇਮਿਊਨ ਸਿਸਟਮ ਤੱਕ ਲਾਭਕਾਰੀ ਸਾਬਤ ਹੁੰਦੇ ਹਨ। ਆਓ ਜਾਣੀਏ ਕਿ ਇਹ ਰਸੀਲਾ ਫਲ ਤੁਹਾਡੀ ਦੈਹਿਕ ਤੰਦਰੁਸਤੀ ਲਈ ਕਿੰਨਾ ਚਮਤਕਾਰੀ ਹੈ।

ਅਨਾਰ ਖਾਣ ਦੇ ਫਾਇਦੇ :-

ਖੂਨ ਨੂੰ ਵਧਾਵੇ
- ਅਨਾਰ ਆਇਰਨ ਅਤੇ ਫੋਲਿਕ ਐਸਿਡ ਦਾ ਚੰਗਾ ਸਰੋਤ ਹੈ, ਜੋ ਖੂਨ ਦੀ ਘਾਟ ਦੂਰ ਕਰਨ ਵਿਚ ਮਦਦ ਕਰਦਾ ਹੈ।

ਦਿਲ ਦੀ ਸਿਹਤ ਲਈ ਚੰਗਾ
- ਅਨਾਰ ਵਿਚ ਐਂਟੀਓਕਸੀਡੈਂਟ ਪਾਏ ਜਾਂਦੇ ਹਨ ਜੋ ਕੋਲੈਸਟਰੋਲ ਨੂੰ ਘਟਾ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ।

ਸਕਿਨ ਨੂੰ ਨਿਖਾਰੇ 
- ਅਨਾਰ ਵਿਚ ਮੌਜੂਦ ਵਿਟਾਮਿਨ C ਅਤੇ ਐਂਟੀਓਕਸੀਡੈਂਟ ਸਕਿਨ ਨੂੰ ਚਮਕਦਾਰ ਅਤੇ ਨਿਰੋਗ ਬਣਾਉਂਦੇ ਹਨ।

ਇਮਿਊਨ ਸਿਸਟਮ ਕਰੇ ਮਜ਼ਬੂਤ 
- ਅਨਾਰ ਦੇ ਪੋਸ਼ਕ ਤੱਤ ਸਰੀਰ ਦੀ ਪ੍ਰਤੀਰੋਧਕ ਤਾਕਤ ਵਧਾਉਂਦੇ ਹਨ, ਜਿਸ ਨਾਲ ਇਨਫੈਕਸ਼ਨਾਂ ਤੋਂ ਬਚਾਅ ਹੁੰਦਾ ਹੈ।

ਹਾਜ਼ਮਾ ਪ੍ਰਣਾਲੀ ਨੂੰ ਕਰੇ ਠੀਕ 
- ਅਨਾਰ ਵਿਚ ਫਾਈਬਰ ਹੁੰਦੀ ਹੈ ਜੋ ਹਾਜ਼ਮੇ ਨੂੰ ਠੀਕ ਰੱਖਦੀ ਹੈ ਅਤੇ ਕਬਜ਼ ਤੋਂ ਰਾਹਤ ਦਿੰਦੀ ਹੈ।

ਕੈਂਸਰ ਤੋਂ ਬਚਾਅ
- ਕੁਝ ਰਿਸਰਚਾਂ ਅਨੁਸਾਰ, ਅਨਾਰ ਦੇ ਐਂਟੀਓਕਸੀਡੈਂਟ ਕੁਝ ਕਿਸਮ ਦੇ ਕੈਂਸਰ ਤੋਂ ਬਚਾਅ ਕਰਨ ਵਿਚ ਮਦਦ ਕਰ ਸਕਦੇ ਹਨ, ਖ਼ਾਸ ਕਰਕੇ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਵਿਚ।

ਯੂਰਿਨ ਇਨਫੈਕਸ਼ਨ ਕਰੇ ਦੂਰ
- ਅਨਾਰ ਦੇ ਸੇਵਨ ਨਾਲ ਯੂਰੀਨਰੀ ਟਰੈਕਟ ਇਨਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ।

ਹੱਡੀਆਂ ਲਈ ਫਾਇਦੈਮੰਦ
- ਇਸ ਵਿਚ ਮੌਜੂਦ ਕੈਲਸ਼ੀਅਮ ਅਤੇ ਹੋਰ ਖਣਿਜ ਪਦਾਰਥ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।                                                                                                                             


author

Shubam Kumar

Content Editor

Related News