Energy ਨਾਲ ਭਰਪੂਰ ਹੈ ਇਹ ਸਬਜ਼ੀ! ਫਾਇਦੇ ਜਾਣ ਰਹਿ ਜਾਓਗੇ ਹੈਰਾਨ

Wednesday, Apr 16, 2025 - 05:54 PM (IST)

Energy ਨਾਲ ਭਰਪੂਰ ਹੈ ਇਹ ਸਬਜ਼ੀ! ਫਾਇਦੇ ਜਾਣ ਰਹਿ ਜਾਓਗੇ ਹੈਰਾਨ

ਹੈਲਥ ਡੈਸਕ - ਅਕਸਰ ਰਸੋਈ ’ਚ ਨਜ਼ਰ ਅੰਦਾਜ਼ ਕੀਤੀ ਜਾਣ ਵਾਲੀ ਅਰਬੀ (Taro Root) ਦਰਅਸਲ ਪੋਸ਼ਣ ਦਾ ਭੰਡਾਰ ਹੈ। ਦਿਖਣ ’ਚ ਭਾਵੇਂ ਇਹ ਸਬਜ਼ੀ ਸਧਾਰਣ ਲੱਗੇ ਪਰ ਇਸ ਦੇ ਅੰਦਰ ਲੁਕਿਆ ਹੋਇਆ ਹੈ ਅਜਿਹਾ ਗੁਣ ਜੋ ਸਰੀਰ ਨੂੰ ਉਰਜਾ, ਪਾਚਨ ਦੀ ਮਜ਼ਬੂਤੀ ਅਤੇ ਦਿਲ ਦੀ ਸਿਹਤ ਤੱਕ ਸਭ ਕੁਝ ਦੇ ਸਕਦਾ ਹੈ। ਜੇ ਤੁਸੀਂ ਵੀ ਗਰਮੀ ਜਾਂ ਥਕਾਵਟ ਕਾਰਨ ਥੋੜ੍ਹੇ ਹਲਕਾ ਖਾਣੇ ਦੀ ਸੋਚ ਰਹੇ ਹੋ ਤਾਂ ਅਰਬੀ ਨੂੰ ਆਪਣੀ ਥਾਲੀ ’ਚ ਸ਼ਾਮਲ ਕਰੋ। ਆਓ ਜਾਣੀਏ ਕਿ ਇਹ ਛੋਟਾ ਜਿਹਾ ਤੰਨਮਨ ਨੂੰ ਤੰਦਰੁਸਤ ਰੱਖਣ ’ਚ ਕਿੰਨਾ ਲਾਭਕਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਅਰਬੀ ਖਾਣ ਦੇ ਚਮਤਕਾਰੀ ਫਾਇਦੇ :-

ਉਰਜਾ ਨਾਲ ਭਰਪੂਰ 
- ਅਰਬੀ ਕਾਰਬੋਹਾਈਡ੍ਰੇਟ ਦਾ ਵਧੀਆ ਸਰੋਤ ਹੈ, ਜੋ ਸਰੀਰ ਨੂੰ ਲੰਮੇ ਸਮੇਂ ਤੱਕ ਊਰਜਾ ਦਿੰਦੀ ਹੈ।

ਹਾਜ਼ਮੇ ਲਈ ਲਾਭਕਾਰੀ 
- ਇਸ ’ਚ ਕਾਫੀ ਫਾਈਬਰ ਹੁੰਦਾ ਹੈ, ਜੋ ਕਬਜ਼ ਦੂਰ ਕਰਦਾ ਹੈ, ਗੈਸ ਘਟਾਉਂਦਾ ਹੈ ਤੇ ਹਾਜ਼ਮੇ ਨੂੰ ਸੁਧਾਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

 ਦਿਲ ਲਈ ਵਧੀਆ 
- ਅਰਬੀ ’ਚ ਪੋਟੈਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਕੰਟ੍ਰੋਲ ਕਰਦਾ ਹੈ, ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ।

ਭੁੱਖ ਵਧਾਉਂਦੀ ਹੈ 
- ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਲਈ ਅਰਬੀ ਦਾ ਸਾਭਾ ਰਸੋਈ ਦਾ ਹਿੱਸਾ ਬਣਾਉਣਾ ਫਾਇਦੇਮੰਦ ਹੈ।

ਪੜ੍ਹੋ ਇਹ ਅਹਿਮ ਖ਼ਬਰ - ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਐਂਟੀਓਕਸੀਡੈਂਟ ਗੁਣ 
- ਇਸ ’ਚ ਵਧੀਆ ਐਂਟੀਓਕਸੀਡੈਂਟ ਤੱਤ ਮਿਲਦੇ ਹਨ ਜੋ ਸਰੀਰ ਨੂੰ ਮੁਕਤ ਰੈਡੀਕਲਸ ਦੇ ਨੁਕਸਾਨ ਤੋਂ ਬਚਾਉਂਦੇ ਹਨ।

 ਗਰਭਵਤੀ ਮਹਿਲਾਵਾਂ ਲਈ ਲਾਭਕਾਰੀ 
- ਫੋਲੇਟ (Folate) ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ, ਜੋ ਬੱਚੇ ਦੀ ਸਿਹਤਮੰਦ ਵਿਕਾਸ ’ਚ ਮਦਦ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਸਕਿਨ ਤੇ ਵਾਲਾਂ ਲਈ ਫਾਇਦੇਮੰਦ 
- ਇਸ ਨੂੰ ਖਾਣ ਨਾਲ ਕੁਦਰਤੀ ਤੌਰ 'ਤੇ ਸਕਿਨ ਨਿੱਖਰੀ ਹੋਈ ਮਹਿਸੂਸ ਹੁੰਦੀ ਹੈ ਅਤੇ ਵਾਲ ਵੀ ਮਜ਼ਬੂਤ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 ਸਾਵਧਾਨੀ :-
- ਅਰਬੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਜਾਂ ਪਕਾ ਕੇ ਖਾਓ, ਕੱਚੀ ਜਾਂ ਅੱਧ ਪੱਕੀ ਅਰਬੀ ਖਾਣ ਨਾਲ ਖੁਜਲੀ ਜਾਂ ਗਲੇ ’ਚ ਚੁਭਣ ਹੋ ਸਕਦੀ ਹੈ।
- ਜਿਨ੍ਹਾਂ ਨੂੰ ਸ਼ੂਗਰ ਹੈ, ਉਹ ਇਸ ਸਬਜ਼ੀ ਨੂੰ ਸੀਮਤ ਮਾਤਰਾ ’ਚ ਖਾਣ ਕਿਉਂਕਿ ਇਸ ’ਚ ਸ਼ਰਕਰਾ ਭਰਪੂਰ ਮਾਤਰਾ ’ਚ ਹੁੰਦੀ ਹੈ। 


author

Sunaina

Content Editor

Related News