ਸ਼ੂਗਰ, ਕਬਜ਼ ਅਤੇ ਵਧਦੇ ਭਾਰ ਤੋਂ ਪਰੇਸ਼ਾਨ ਹੋ? ਭੁੱਜੇ ਹੋਏ ਛੋਲੇ ਹਨ ਰਾਮਬਾਣ ਇਲਾਜ
Saturday, Apr 04, 2026 - 09:50 AM (IST)
ਹੈਲਥ ਡੈਸਕ - ਭਾਰਤੀ ਖ਼ੁਰਾਕ 'ਚ ਭੁੱਜੇ ਹੋਏ ਛੋਲੇ ਸਦੀਆਂ ਤੋਂ ਇਕ ਹਰਮਨ-ਪਿਆਰਾ ਸਨੈਕ ਰਿਹਾ ਹੈ। ਇਸ ਨੂੰ ਅਕਸਰ 'ਗਰੀਬਾਂ ਦਾ ਬਾਦਾਮ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਸਤਾ ਹੋਣ ਦੇ ਬਾਵਜੂਦ ਸਿਹਤ ਪੱਖੋਂ ਬੇਹੱਦ ਮਹਿੰਗਾ ਭਾਵ ਕਿ ਗੁਣਕਾਰੀ ਹੈ। ਭੁੱਜੇ ਹੋਏ ਛੋਲੇ ਸਿਰਫ਼ ਸੁਆਦ 'ਚ ਹੀ ਲਾਜਵਾਬ ਨਹੀਂ ਹੁੰਦੇ, ਸਗੋਂ ਇਹ ਪ੍ਰੋਟੀਨ, ਫਾਈਬਰ ਅਤੇ ਜ਼ਰੂਰੀ ਖਣਿਜਾਂ ਦਾ ਇਕ ਪਾਵਰਹਾਊਸ ਹਨ।
ਸਿਹਤ ਲਈ ਕਿਉਂ ਹਨ ਖਾਸ?
ਪ੍ਰੋਟੀਨ ਦਾ ਸਰੋਤ
- ਸ਼ਾਕਾਹਾਰੀ ਲੋਕਾਂ ਲਈ ਇਹ ਪ੍ਰੋਟੀਨ ਦਾ ਸਭ ਤੋਂ ਵਧੀਆ ਅਤੇ ਕੁਦਰਤੀ ਸਰੋਤ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਭਾਰ ਘਟਾਉਣ 'ਚ ਸਹਾਈ
- ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ।
ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ
- ਇਸ ਦਾ ਗਲਾਈਸੈਮਿਕ ਇੰਡੈਕਸ (GI) ਘੱਟ ਹੁੰਦਾ ਹੈ, ਜੋ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦਾ ਹੈ।
ਊਰਜਾ ਦਾ ਭੰਡਾਰ
- ਗੁੜ ਦੇ ਨਾਲ ਭੁੱਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਖੂਨ ਦੀ ਕਮੀ (Anemia) ਦੂਰ ਹੁੰਦੀ ਹੈ।
