ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?
Tuesday, May 06, 2025 - 12:26 PM (IST)

ਹੈਲਥ ਡੈਸਕ - ਭਿੰਡੀ, ਜਿਸ ਨੂੰ ਅਸੀਂ ਲੇਡੀ ਫਿੰਗਰ ਦੇ ਨਾਂ ਨਾਲ ਵੀ ਜਾਣਦੇ ਹਾਂ, ਭਾਰਤੀ ਰਸੋਈ ਦੀ ਇਕ ਹਰਮਨਪਿਆਰੀ ਅਤੇ ਨਿਯਮਤ ਬਣਾਈ ਜਾਣ ਵਾਲੀ ਸਬਜ਼ੀ ਹੈ। ਇਸ ਦੀ ਸਵਾਦੀ ਟੈਕਸਟਚਰ ਅਤੇ ਮਸਾਲਿਆਂ ਨਾਲ ਘੁਲਣ ਦੀ ਖ਼ਾਸ ਖੂਬੀ ਇਸਨੂੰ ਘਰ-ਘਰ ਦੀ ਪਸੰਦ ਬਣਾਉਂਦੀ ਹੈ ਪਰ ਭਿੰਡੀ ਸਿਰਫ਼ ਸਵਾਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਜੀ ਹਾਂ ਬਿਲਕੁਲ! ਇਹ ਹਾਈ ਫਾਈਬਰ, ਲੋ ਕੈਲੋਰੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਹਾਜ਼ਮੇ ਤੋਂ ਲੈ ਕੇ ਦਿਲ ਦੀ ਸਿਹਤ, ਖੂਨ ਦੀ ਸਫਾਈ, ਸਕਿਨ ਅਤੇ ਇਮਿਊਨ ਸਿਸਟਮ ਤੱਕ ਦੇ ਕਈ ਲਾਭ ਦਿੰਦੀ ਹੈ। ਆਓ ਜਾਣੀਏ ਕਿ ਭਿੰਡੀ ਦੀ ਸਬਜ਼ੀ ਰੋਜ਼ਾਨਾ ਖਾਣ ਨਾਲ ਤੁਹਾਡੀ ਸਿਹਤ ਨੂੰ ਕਿਹੜੇ ਅਸਧਾਰਣ ਫਾਇਦੇ ਹੋ ਸਕਦੇ ਹਨ।
ਹਾਜ਼ਮੇ ਨੂੰ ਸੁਧਾਰੇ
- ਭਿੰਡੀ 'ਚ ਭਰਪੂਰ ਮਾਤਰਾ ’ਚ ਘੁਲਣਯੋਗ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਰੱਖਣ ’ਚ ਮਦਦ ਕਰਦੈ ਤੇ ਕਬਜ਼ ਨਹੀਂ ਹੁੰਦੀ।
ਬਲੱਡ ਸ਼ੂਗਰ ਕਰੇ ਕੰਟ੍ਰੋਲ
- ਭਿੰਡੀ ਦੀ ਸਬਜ਼ੀ ਖਾਣ ਨਾਲ ਖੂਨ ’ਚ ਸ਼ੂਗਰ ਦੀ ਮਾਤਰਾ ਨੂੰ ਕੰਟ੍ਰੋਲ ’ਚ ਰੱਖਣ ’ਚ ਮਦਦ ਮਿਲਦੀ ਹੈ, ਜੋ ਡਾਇਬਟੀਜ਼ ਮਰੀਜ਼ਾਂ ਲਈ ਲਾਭਕਾਰੀ ਹੈ।
ਦਿਮਾਗ਼ ਲਈ ਚੰਗੀ
- ਭਿੰਡੀ ’ਚ ਫੋਲੇਟ ਅਤੇ ਵਿਟਾਮਿਨ C ਹੁੰਦੇ ਹਨ ਜੋ ਦਿਮਾਗ਼ੀ ਤੰਦਰੁਸਤੀ ਨੂੰ ਬਣਾਈ ਰੱਖਦੇ ਹਨ ਅਤੇ ਯਾਦਦਾਸ਼ਤ ਵਧਾਉਂਦੇ ਹਨ।
ਇਮਿਊਨ ਸਿਸਟਮ ਕਰੇ ਮਜ਼ਬੂਤ
- ਭਿੰਡੀ ’ਚ ਮੌਜੂਦ ਐਂਟੀ ਆਕਸੀਡੈਂਟ ਤੱਤ ਰੋਗਾਂ ਨਾਲ ਲੜਨ ਵਾਲੀ ਸਰੀਰ ਦੀ ਤਾਕਤ ਨੂੰ ਵਧਾਉਂਦੇ ਹਨ।
ਹਾਰਟ ਦਾ ਵਧੀਆ ਸਰੋਤ
- ਭਿੰਡੀ ਕੋਲੈਸਟ੍ਰੋਲ ਦੀ ਮਾਤਰਾ ਘਟਾਉਂਦੀ ਹੈ ਅਤੇ ਧਮਨੀਆਂ ਨੂੰ ਸਾਫ਼ ਰੱਖਣ ’ਚ ਮਦਦ ਕਰਦੀ ਹੈ, ਜੋ ਦਿਲ ਲਈ ਫਾਇਦੇਮੰਦ ਹੈ।
ਸਕਿਨ ਤੇ ਵਾਲਾਂ ਲਈ ਲਾਭਕਾਰੀ
- ਭਿੰਡੀ 'ਚ ਵਿਟਾਮਿਨ A, C ਅਤੇ B-ਕੌਂਪਲੇਕਸ ਹੁੰਦੇ ਹਨ ਜੋ ਸਕਿਨ ਤੇ ਵਾਲਾਂ ਦੀ ਸਿਹਤ ਨੂੰ ਸੁਧਾਰਦੇ ਹਨ।
ਹੱਡੀਆਂ ਨੂੰ ਕਰੇ ਮਜ਼ਬੂਤ
- ਭਿੰਡੀ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਹੱਡੀਆਂ ਅਤੇ ਦੰਦਾਂ ਲਈ ਚੰਗੇ ਹਨ।