ਭਾਰ ਘਟਾਉਣੈ ਤਾਂ ਦਿਓ ਇਸ ਐਕਸਰਸਾਈਜ਼ ''ਤੇ ਜ਼ੋਰ

Wednesday, Jul 29, 2015 - 02:48 PM (IST)

ਕੋਈ ਵੀ ਵਿਅਕਤੀ ਸਾਰੀ ਉਮਰ ਚੁਸਤ-ਦਰੁਸਤ ਰਹਿਣਾ ਚਾਹੁੰਦਾ ਹੈ ਅਤੇ ਇਸ ਲਈ ਕਸਰਤ ਜਾਂ ਵਰਜਿਸ਼ ਵੀ ਕਰਦਾ ਹੈ ਪਰ ਜੇ ਵਰਜਿਸ਼ ਸੰਗੀਤ ਭਰਪੂਰ ਹੋਵੇ ਤਾਂ ਲਾਭ ਦੁੱਗਣਾ ਹੋ ਜਾਂਦਾ ਹੈ। ਜੀ ਹਾਂ, ਸੁਰ-ਤਾਲ ਨਾਲ ਕੀਤੀ ਜਾਣ ਵਾਲੀ ਕਸਰਤ ਨੂੰ ਐਰੋਬਿਕਸ ਕਹਿੰਦੇ ਹਨ।
ਐਰੋਬਿਕਸ ਲਈ ਢੇਰ ਸਾਰੀਆਂ ਸੀ. ਡੀਜ਼ ਅਤੇ ਡੀ. ਵੀ. ਡੀਜ਼ ਮੌਜੂਦ ਹਨ, ਜੋ ਸੰਗੀਤ ਦੀ ਧੁਨ ''ਤੇ ਝੂਮਣ ਲਈ ਮਜਬੂਰ ਕਰ ਦਿੰਦੀਆਂ ਹਨ। ਉਂਝ ਇਸ ਲਈ ਪੌਪ ਸੰਗੀਤ ਦੀਆਂ ਧੁਨਾਂ ਲਾਹੇਵੰਦ ਹੁੰਦੀਆਂ ਹਨ।
ਐਰੋਬਿਕਸ ਵਿਅਕਤੀ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਵੀ ਬਦਲ ਦਿੰਦੀ ਹੈ। ਇਸ ਨਾਲ ਤੁਹਾਡੀ ਮਨੋਦਸ਼ਾ ਅਤੇ ਜੀਵਨ ਸ਼ਕਤੀ ''ਚ ਵੀ ਸੁਧਾਰ ਹੁੰਦਾ ਹੈ। ਇਕ ਅਮਰੀਕੀ ਅਧਿਐਨ ''ਚ ਕਿਹਾ ਗਿਆ ਹੈ ਕਿ ਭਾਰ ਘਟਾਉਣ ਅਤੇ ਚਰਬੀ ਗਲਾਉਣ ਲਈ ਐਰੋਬਿਕਸ ਐਕਸਰਸਾਈਜ਼ ਵਧੀਆ ਉਪਾਅ ਹੈ। ਇਹ ਅਧਿਐਨ ਡਿਊਕ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਲੋਂ ਕੀਤਾ ਗਿਆ ਹੈ। ਐਰੋਬਿਕਸ ਐਕਸਰਸਾਈਜ਼ ਨਾਲ ਸਰੀਰ ''ਚ ਹੋਣ ਵਾਲੇ ਬਦਲਾਅ ਦਾ ਵੱਖ-ਵੱਖ ਲੋਕਾਂ ''ਤੇ ਅਧਿਐਨ ਕੀਤਾ ਗਿਆ। ਖਾਸ ਕਰਕੇ ਅਜਿਹੇ ਬਾਲਗ, ਜਿਨ੍ਹਾਂ ਨੂੰ ਸ਼ੂਗਰ ਨਹੀਂ ਸੀ, ਉਨ੍ਹਾਂ ਨੂੰ ਸਰਵੇਖਣ ਵਿਚ ਸ਼ਾਮਲ ਕੀਤਾ ਗਿਆ। ਐਰੋਬਿਕਸ ਤੋਂ ਇਲਾਵਾ ਸਵਿਮਿੰਗ, ਵਾਕਿੰਗ ਅਤੇ ਰਨਿੰਗ ਸ਼ਾਮਲ ਕੀਤੇ ਗਏ। ਇਸ ''ਚ ਦੇਖਿਆ ਗਿਆ ਕਿ ਭਾਰ ਘਟਾਉਣ ਦੇ ਨਾਲ-ਨਾਲ ਵਿਅਕਤੀ ਵਿਚ ਮੈਟਾਬਾਲਿਕ ਰੇਟ ਵੀ ਵਧਦਾ ਹੈ। ਅਧਿਐਨ ''ਚ ਸਿਫਾਰਿਸ਼ ਕੀਤੀ ਗਈ ਹੈ ਕਿ ਜੋ ਲੋਕ ਆਪਣੀ ਚਰਬੀ ਗਾਲ ਕੇ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਐਰੋਬਿਕਸ ਨੂੰ ਅਪਣਾਉਣਾ ਚਾਹੀਦਾ ਹੈ। ਇਹ ਸਹੀ ਅਰਥਾਂ ਵਿਚ ਭਾਰ ਘਟਾਉਣ ''ਚ ਮਦਦਗਾਰ ਹੈ।
ਸਰੀਰ ਵਿਗਿਆਨੀ ਸੇਲਸੀ ਐੱਚ. ਵਿਲਿਜ ਦੀ ਅਗਵਾਈ ਵਿਚ ਇਹ ਅਧਿਐਨ ਕੀਤਾ ਗਿਆ। ਅਧਿਐਨ ਵਿਚ 234 ਮੋਟੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਨੂੰ ਅਨਿਯਮਿਤ ਤਰੀਕੇ ਨਾਲ ਤਿੰਨ ਐਕਸਰਸਾਈਜ਼ ਕਰਵਾਈਆਂ ਗਈਆਂ। ਵੱਖ-ਵੱਖ ਸਮੂਹਾਂ ਨੂੰ ਰੇਜਿਸਟੈਂਸ ਟ੍ਰੇਨਿੰਗ ਅਤੇ ਐਰੋਬਿਕਸ ''ਚੋਂ ਕਿਸੇ ਇਕ ਨੂੰ ਐਕਸਰਸਾਈਜ਼ ''ਤੇ ਰੱਖਿਆ ਗਿਆ, ਜਿਨ੍ਹਾਂ ਲੋਕਾਂ ਨੂੰ ਸਿਰਫ ਰੇਜਿਸਟੈਂਸ ਟ੍ਰੇਨਿੰਗ ਦਿੱਤੀ ਗਈ, ਉਨ੍ਹਾਂ ਦੀ ਤੁਲਨਾ ਵਿਚ ਐਰੋਬਿਕਸ ਕਰਨ ਵਾਲਿਆਂ ਦਾ ਭਾਰ ਜ਼ਿਆਦਾ ਘੱਟ ਹੋਇਆ। ਐਰੋਬਿਕਸ ਸਮੂਹ ਨੇ ਹਫਤੇ ''ਚ ਸਿਰਫ 133 ਮਿੰਟ ਐਕਸਰਸਾਈਜ਼ ਕੀਤੀ ਅਤੇ ਇਹ ਦੇਖਿਆ ਕਿ ਉਨ੍ਹਾਂ ਦਾ ਭਾਰ ਘੱਟ ਹੋਇਆ ਹੈ, ਜਦਕਿ ਹਰ ਹਫਤੇ 180 ਮਿੰਟ ਰੇਜਿਸਟੈਂਸ ਐਕਸਰਸਾਈਜ਼ ਕਰਨ ਵਾਲਿਆਂ ਦੇ ਭਾਰ ''ਚ ਕੋਈ ਫਰਕ ਨਹੀਂ ਪਿਆ, ਜਿਨ੍ਹਾਂ ਨੇ ਦੋਹਾਂ ਤਰ੍ਹਾਂ ਦੀ ਐਕਸਰਸਾਈਜ਼ ਇਕੱਠੀ ਕੀਤੀ, ਉਨ੍ਹਾਂ ਦੇ ਰਲੇ-ਮਿਲੇ ਨਤੀਜੇ ਆਏ।  
                                                                 -ਡਾ. ਵਿਨੋਦ ਗੁਪਤਾ 


Related News