ਪਹਿਲਵਾਨ ਨਿਸ਼ਾ ਕਤਲਕਾਂਡ: ਕੋਚ ਦੀ ਪਤਨੀ ਅਤੇ ਸਾਲਾ ਗ੍ਰਿਫ਼ਤਾਰ, ਮੁੱਖ ਦੋਸ਼ੀਆਂ ’ਤੇ 1 ਲੱਖ ਦਾ ਇਨਾਮ

11/12/2021 10:57:38 AM

ਸੋਨੀਪਤ (ਭਾਸ਼ਾ)– ਪਿੰਡ ਹਲਾਲਪੁਰ ਦੀ ਸੁਸ਼ੀਲ ਕੁਸ਼ਤੀ ਅਕਾਦਮੀ ’ਚ ਬੁੱਧਵਾਰ ਨੂੰ ਮਹਿਲਾ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੇ ਕਤਲ ਦੇ ਮਾਮਲੇ ’ਚ ਨਾਮਜ਼ਦ ਮੁੱਖ ਕੋਚ ਦੀ ਪਤਨੀ ਸੁਜਾਤਾ ਅਤੇ ਉਸ ਦੇ ਸਾਲੇ ਅਮਿਤ ਨੂੰ ਹਰਿਆਣਾ ਪੁਲਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਨੂੰ ਡੀਗਲ ਰੋਡ ਰੋਹਤਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲਸ ਨੇ ਮਾਮਲੇ ’ਚ ਫਰਾਰ ਦੋਸ਼ੀਆਂ ਕੋਚ ਪਵਨ ਅਤੇ ਇਕ ਹੋਰ ਫਰਾਰ ਦੋਸ਼ੀ ਸਚਿਨ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਹੋਈ ਮੌਤ, ਮਾਂ ਹਸਪਤਾਲ 'ਚ ਦਾਖ਼ਲ

PunjabKesari

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਹਲਾਲਪੁਰ ਦੀ ਯੂਨੀਵਰਸਿਟੀ ਪੱਧਰ ਦੀ ਮਹਿਲਾ ਪਹਿਲਵਾਨ ਨਿਸ਼ਾ ਦਹੀਆ ਅਤੇ ਉਸ ਦੇ ਛੋਟੇ ਭਰਾ ਸੂਰਜ ਦਾ ਬੁੱਧਵਾਰ ਦੁਪਹਿਰ ਨੂੰ ਪਿੰਡ ’ਚ ਸਥਿਤ ਕੁਸ਼ਤੀ ਅਕਾਦਮੀ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮਾਂ ਧਨਪਤੀ ਨੂੰ ਵੀ ਗੋਲੀ ਮਾਰੀ ਗਈ ਸੀ, ਉਹ ਪੀ. ਜੀ. ਆਈ. ’ਚ ਇਲਾਜ ਅਧੀਨ ਹੈ। ਧਨਪਤੀ ਨੇ ਕਤਲ ਦਾ ਦੋਸ਼ ਕੁਸ਼ਤੀ ਅਕਾਦਮੀ ਸੰਚਾਲਕ ਪਵਨ ਕੁਮਾਰ, ਉਸ ਦੀ ਪਤਨੀ ਸੁਜਾਤਾ ਅਤੇ ਦੋ ਸਾਲੇ ਅਮਿਤ ਅਤੇ ਸਚਿਨ ਸਮੇਤ ਹੋਰਨਾਂ ਲੋਕਾਂ ’ਤੇ ਲਗਾਇਆ ਸੀ। ਧਨਪਤੀ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਧੀ ਨਾਲ ਗਲਤ ਹਰਕਤ ਕਰਦਾ ਸੀ, ਜਿਸ ਦਾ ਵਿਰੋਧ ਕਰਨ ਅਤੇ ਉਸ ਦੀ ਜਾਣਕਾਰੀ ਦੇਣ ’ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬੀ ਸੂਟ ਅਤੇ ਸੈਂਡਲ ਪਾ ਕੇ ਮੁਟਿਆਰ ਨੇ ਲਿਆ ਨਿਊਯਾਰਕ ਮੈਰਾਥਨ ’ਚ ਹਿੱਸਾ, ਬਣਾਇਆ ਨਵਾਂ ਵਰਲਡ ਰਿਕਾਰਡ

ਪਿਤਾ ਦਯਾਨੰਦ ਨੇ ਲਗਾਏ ਗੰਭੀਰ ਦੋਸ਼
ਕੋਚ ਨੇ ਕਰ ਦਿੱਤਾ ਸੀ ਨਿਸ਼ਾ ਦਾ ਬ੍ਰੇਨ ਵਾਸ਼

ਨਿਸ਼ਾ ਦੇ ਪਿਤਾ ਨੇ ਦੋਸ਼ੀ ਕੋਚ ਪਵਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੇ ਨਿਸ਼ਾ ਦਾ ਪੂਰੀ ਤਰ੍ਹਾਂ ਬ੍ਰੇਨ ਵਾਸ਼ ਕਰ ਦਿੱਤਾ ਸੀ, ਜਿਸ ਕਾਰਨ ਉਹ ਉਸ ਦੀ ਹਰ ਗੱਲ ਮੰਨਦੀ ਸੀ। ਇੱਥੋਂ ਤੱਕ ਕਿ ਕੋਚ ਖਿਲਾਫ ਨਿਸ਼ਾ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਇਕ ਵੀ ਸ਼ਬਦ ਸੁਣਨ ਨੂੰ ਤਿਆਰ ਨਹੀਂ ਹੁੰਦੀ ਸੀ। ਇਸ ਦਾ ਫਾਇਦਾ ਚੁੱਕ ਕੇ ਦੋਸ਼ੀ ਨੇ ਨਿਸ਼ਾ ਤੋਂ ਵੱਖ-ਵੱਖ ਬਹਾਨੇ ਨਾਲ 8 ਤੋਂ 10 ਲੱਖ ਠੱਗ ਲਏ। ਇਹੀ ਨਹੀਂ ਇਕ ਮੁਕਾਬਲੇਬਾਜ਼ੀ ’ਚ ਜਿੱਤਣ ’ਤੇ ਨਿਸ਼ਾ ਨੂੰ ਮਿਲੀ 50 ਹਜ਼ਾਰ ਰੁਪਏ ਦੀ ਰਾਸ਼ੀ ਵੀ ਕੋਚ ਨੇ ਆਪਣੇ ਕੋਲ ਹੀ ਰੱਖ ਲਈ ਸੀ। ਜਿਸ ਮਹਿਲਾ ਪਹਿਲਵਾਨ ਦਾ ਕਤਲ ਕੀਤਾ ਗਿਆ ਸੀ, ਉਸ ਦੀ ਪਛਾਣ ਨੂੰ ਲੈ ਕੇ ਭੁਲੇਖਾ ਪੈਦਾ ਹੋ ਗਿਆ ਸੀ ਅਤੇ ਕਈ ਖ਼ਬਰਾਂ ਵਿਚ ਉਸ ਨੂੰ ਹਾਲ ਹੀ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਅੰਡਰ-23 ਵਰਗ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲਵਾਨ ਦੱਸ ਦਿੱਤਾ ਗਿਆ ਸੀ। ਕਿਉਂਕਿ ਕਾਂਸੀ ਤਮਗਾ ਜੇਤੂ ਪਹਿਲਵਾਨ ਦਾ ਨਾਂ ਵੀ ਨਿਸ਼ਾ ਦਹੀਆ ਹੈ।

ਇਹ ਵੀ ਪੜ੍ਹੋ : ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News