ਸ਼ਾਓਮੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ਨੂੰ ਮਿਲੀ ਨਵੀਂ ਸਕਿਓਰਿਟੀ ਅਪਡੇਟ

01/18/2019 3:55:13 PM

ਗੈਜੇਟ ਡੈਸਕ- ਸ਼ਾਓਮੀ ਨੇ ਆਪਣੇ ਦੋ ਸਮਾਰਟਫੋਨ ਰੈਡਮੀ 6 ਤੇ ਰੈਡਮੀ 6A ਲਈ ਅਪਡੇਟ ਰੋਲ-ਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਅਪਡੇਟ 'ਚ ਸਮਾਰਟਫੋਨਸ ਲਈ ਦਸੰਬਰ 2018 ਸਕਿਓਰਿਟੀ ਪੈਚ ਵੀ ਸ਼ਾਮਲ ਕੀਤਾ ਹੈ। ਐਂਡ੍ਰਾਇਡ 8.1 ਓਰੀਓ ਤੇ ਬੇਸਡ ਇਹ MIUI 10 ਅਪਡੇਟ ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ-ਨਾਲ ਕੁਝ ਹੋਰ ਸਮੱਸਿਆਵਾਂ ਦੇ ਫਿਕਸ ਵੀ ਲੈ ਕੇ ਆਉਂਦੀ ਹੈ।  ਦੋਨਾਂ ਹੀ ਸਮਾਰਟਫੋਨ MIUI 9 ਦੇ ਨਾਲ ਪਿਛਲੇ ਸਾਲ ਸਤੰਬਰ 'ਚ ਲਾਂਚ ਹੋਏ ਸਨ। ਬਾਅਦ 'ਚ ਦੋਨਾਂ ਹੀ ਸਮਾਰਟਫੋਨਜ਼ ਨੂੰ MIUI 10 ਅਪਡੇਟ ਮਿਲ ਗਈ ਸੀ।

MSP ਦੀ ਰਿਪੋਰਟ ਦੇ ਮੁਤਾਬਕ ਅਪਡੇਟ ਦਾ ਸਾਈਜ਼ 450MB ਹੈ ਤੇ ਇਹ ਦੋਨੋਂ ਡਿਵਾਈਸ ਲਈ ਕਈ ਸਕਿਓਰਿਟੀ ਤੇ ਬਗ ਫਿਕਸ ਲੈ ਕੇ ਆਉਂਦੀ ਹੈ। ਅਪਡੇਟ ਓਵਰ-ਦ-ਏਅਰ (OTA) ਰਾਹੀਂ ਦਿੱਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਤੁਹਾਨੂੰ ਇਹ ਅਪਡੇਟ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੀ ਨੋਟੀਫਿਕੇਸ਼ਨ ਵੀ ਮਿਲ ਜਾਵੇਗੀ। ਤੁਸੀਂ ਇਸ ਅਪਡੇਟ ਨੂੰ ਆਪਣੇ ਆਪ ਵਲੋਂ ਡਾਊਨਲੋਡ ਕਰ ਇੰਸਟਾਲ ਵੀ ਕਰ ਸਕਦੇ ਹੋ।ਅਪਡੇਟ MIUI ਵਰਜ਼ਨ 10.2.2 ਦੇ ਨਾਲ ਆਉਂਦੀ ਹੈ ਤੇ ਇਸ ਦੇ ਚੇਂਜਲਾਗ 'ਚ ਲੰਬੀ ਬਗ ਫਿਕਸ ਦੀ ਲਿਸਟ ਦਿੱਤੀ ਗਈ ਹੈ। ਸ਼ਾਓਮੀ ਨੇ ਇਸ ਅਪਡੇਟ 'ਚ ਫਰੰਟ ਕੈਮਰਾ ਜਾਂ ਬੈਕ ਕੈਮਰਾ 'ਤੇ ਸਵਿੱਚ ਕਰਦੇ ਸਮੇਂ ਆਉਣ ਵਾਲੇ ਐਲੀਮੈਂਟ ਇਸ਼ਿਊ ਨੂੰ ਵੀ ਫਿਕਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਾਲ ਦੇ ਸਮੇਂ ਫਿੰਗਰਪ੍ਰਿੰਟ ਸੈਂਸਰ ਦਾ ਕਈ ਵਾਰ ਕੰਮ ਨਾ ਕਰਨ ਦੀ ਸਮੱਸਿਆ ਨੂੰ ਵੀ ਫਿਕਸ ਕੀਤਾ ਗਿਆ ਹੈ।PunjabKesari
ਇਸ ਅਪਡੇਟ 'ਚ ਈਅਰਫੋਨ ਦੇ ਆਇਕਾਨ ਦਾ ਨਾ ਵਿਖਾਈ ਦੇਣਾ ਤੇ ਸਕ੍ਰੀਨਸ਼ਾਟ ਦੀ ਸਕਰਾਲਿੰਗ 'ਚ ਆਉਣ ਵਾਲੀ ਸਮੱਸਿਆ ਨੂੰ ਵੀ ਠੀਕ ਕੀਤਾ ਗਿਆ ਹੈ। ਫਿਲਹਾਲ ਇਹ ਦੋਨਾਂ ਅਪਡੇਟ ਐਂਡ੍ਰਾਇਡ 8.1 ਓਰੀਓ 'ਤੇ ਬੇਸਡ ਹੈ, ਪਰ ਅਜਿਹੀ ਖਬਰ ਹੈ ਕਿ ਕੰਪਨੀ ਇਨ੍ਹਾਂ ਦੋਨਾਂ ਡਿਵਾਈਸ ਲਈ ਇਸ ਸਾਲ ਦੀ ਤੀਜੀ ਤੀਮਾਹੀ ਤੱਕ ਐਂਡ੍ਰਾਇਡ 9 ਪਾਈ ਅਪਡੇਟ ਰੋਲ-ਆਊਟ ਕਰ ਸਕਦੀ ਹੈ।


Related News