ਸ਼ਿਓਮੀ ਨੇ ਲਾਂਚ ਕੀਤਾ ਵਾਇਰਲੈੱਸ ਝਾੜੂ

04/25/2019 10:08:17 PM

ਗੈਜੇਟ ਡੈਸਕ—ਘੱਟ ਬਜਟ 'ਚ ਧਾਂਸੂ ਫੀਚਰਸ ਵਾਲੇ ਸਮਾਰਟਫੋਨ ਬਣਾਉਣ ਲਈ ਮਣੀ-ਪ੍ਰਮਣੀ ਕੰਪਨੀ ਸ਼ਿਓਮੀ ਨੇ ਹੁਣ ਲਾਈਫਸਟਾਈਲ ਪ੍ਰੋਡਕਟ ਕੈਟਿਗਰੀ 'ਚ ਵੀ ਆਪਣੀ ਵਧੀਆ ਪੈਠ ਜਮਾ ਲਈ ਹੈ। ਇਨ੍ਹਾਂ 'ਚੋਂ ਇਕ ਕੈਟਿਗਿਰੀ ਹੈ ਹੋਮ ਕਲੀਨਿੰਗ ਭਾਵ ਘਰ ਦੀ ਸਾਫ-ਸਫਾਈ ਜਿਸ ਦੇ ਲਈ ਖਾਸ ਟੈਕਨਾਲੋਜੀ ਲਿਆਉਣ 'ਤੇ ਕੁਝ ਹੀ ਕੰਪਨੀਆਂ ਫੋਕਸ ਕਰਦੀਆਂ ਹਨ। ਹੋਮ ਕਲੀਨਿੰਗ ਕੈਟਿਗਿਰੀ 'ਚ ਸ਼ਿਓਮੀ ਪਹਿਲੇ ਹੀ ਕਈ ਵੈਕਿਊਮ ਕਲਿਨਰ ਲਾਂਚ ਕਰ ਚੁੱਕੀ ਹੈ। ਪਿਛਲੇ ਸਾਲ ਕੰਪਨੀ ਨੇ ਇਕ ਅਲਟਰਾ-ਲਾਈਟ ਡਰੀਮਾ ਸਪ੍ਰੇ ਮਾਪ ਪੇਸ਼ ਕੀਤਾ ਸੀ ਜਿਸ ਦੀ ਕੀਮਤ 59 ਯੁਆਨ (ਕਰੀਬ 615 ਰੁਪਏ) ਰੱਖੀ ਗਈ ਸੀ।

ਅੱਜ ਸ਼ਿਓਮੀ ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਈ ਚੀਨ 'ਚ ਇਕ ਨਵੀਂ Mi Wireless Handheld Sweeper ਲਾਂਚ ਕੀਤੀ ਹੈ। ਇਹ ਵਿਕਰੀ ਲਈ ਕੰਪਨੀ ਦੇ ਕਰਾਊਫੰਡਿੰਗ ਪਲੇਟਫਾਰਮ 'ਤੇ ਉਪਲੱਬਧ ਹੈ, ਜਿਸ ਦੀ ਕੀਮਤ 99 ਯੁਆਨ (ਕਰੀਬ 1,030 ਰੁਪਏ) ਹੈ। ਕੰਪਨੀ ਦਾ ਕਹਿਣਾ ਹੈ ਕਿ ਟ੍ਰੈਡੀਸ਼ਨਲ ਝਾੜੂ ਦਾ ਡਿਜ਼ਾਈਨ ਸੇਮੀ-ਓਪਨ ਹੁੰਦੀ ਹੈ ਜਿਸ ਦੇ ਚੱਲਦੇ ਧੂਲ-ਮਿੱਟੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਪਾਂਦੀ ਅਤੇ ਕੁਝ ਹਿੱਸਾ ਜ਼ਮੀਨ 'ਤੇ ਹੀ ਰਹਿ ਜਾਂਦਾ ਹੈ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੰਪਨੀ ਨੇ Mi ਵਾਇਰਲੈੱਸ ਹੈਂਡਹੇਲਡ ਸਵੀਪਰ ਪੇਸ਼ ਕੀਤਾ ਹੈ। ਸ਼ਿਓਮੀ ਦਾ ਇਹ ਨਵਾਂ ਝਾੜੂ ਡਬਲ ਬ੍ਰਸ਼ ਡਿਜ਼ਾਈਨ ਨਾਲ ਆਉਂਦਾ ਹੈ ਜਿਸ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਹ ਕਾਫੀ ਸਪੀਡ ਨਾਲ ਸਫਾਈ ਕਰਨ 'ਚ ਸਮਰੱਥ ਹੈ। ਇਸ 'ਚ 2,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ, ਜਿਸ ਨੂੰ ਇਕ ਵਾਰ ਫੁਲ ਚਾਰਜ ਕਰਕੇ ਕਰੀਬ 2 ਘੰਟੇ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਝਾੜੂ ਦੇ ਬ੍ਰਸ਼ ਦੀ ਸਪੀਡ1300r/min ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਰੋਟੇਸ਼ਨਲ ਫੰਕਸ਼ਨ, ਜਿਸ ਕਾਰਨ ਇਸ ਝਾੜੂ ਨੂੰ ਕਿਸੇ ਵੀ ਦਿਸ਼ਾ 'ਚ ਘੁਮਾਇਆ ਜਾ ਸਕਦਾ ਹੈ। ਇਸ ਦਾ ਡਾਈਮੈਂਸ਼ਨ 270mm x 170mm ਅਤੇ ਇਸ ਦਾ ਵਜ਼ਨ 1 ਕਿਲੋਗ੍ਰਾਮ ਹੈ।


Karan Kumar

Content Editor

Related News