ਸ਼ਾਓਮੀ Redmi Note 6 Pro ਨੂੰ ਮਿਲੀ MIUI 10 ਅਪਡੇਟ

12/06/2018 12:39:30 PM

ਗੈਜੇਟ ਡੈਸਕ– ਪਿਛਲੇ ਮਹੀਨੇ ਸ਼ਾਓਮੀ ਨੇ ਭਾਰਤ ’ਚ Redmi Note 6 Pro ਨੂੰ ਇਕ ਮਿਡ-ਰੇਂਜ ਸੈਗਮੈਂਟ ’ਚ ਲਾਂਚ ਕੀਤਾ ਸੀ। ਇਹ ਡਿਵਾਈਸ ਰੈੱਡਮੀ ਨੋਟ 5 ਪ੍ਰੋ ਦਾ ਹੀ ਅਪਗ੍ਰੇਡਿਡ ਵਰਜਨ ਹੈ। ਸ਼ਾਓਮੀ Redmi Note 6 Pro ਨੂੰ ਕੰਪਨੀ ਨੇ MIUI 10 ਦੇ ਨਾਲ ਪੇਸ਼ ਕੀਤਾ ਸੀ ਅਤੇ ਹੁਣ ਇਸ ਨੂੰ ਪਹਿਲੀ ਅਪਡੇਟ ਮਿਲੀ ਹੈ। 

MySmartPrice ਮੁਤਾਬਕ, ਸ਼ਾਓਮੀ ਰੈੱਡਮੀ ਨੋਟ 6 ਪ੍ਰੋ ਦੇ MIUI 10 ਲਈ ਨਵੀਂ ਅਪਡੇਟ ਨੂੰ ਪੇਸ਼ ਕਰ ਰਹੀ ਹੈ। ਇਸ ਅਪਡੇਟ ਨੂੰ V10.0.5.0.OEKMIFH ਵਰਜਨ ’ਤੇ ਪੇਸ਼ ਕੀਤਾ ਗਿਆ ਹੈ ਜਿਸ ਦਾ ਸਾਈਜ਼ 297MB ਹੈ। ਇਹ ਅਪਡੇਟ ਕੁਝ ਸਿਸਟਮ ਇੰਪਰੂਵਮੈਂਟ ਅਤੇ ਬਗ ਫਿਕਸ ਦੇ ਨਾਲ ਆਉਂਦੀ ਹੈ। 

Redmi Note 6 Pro ਦੇ ਫੀਚਰਜ਼ 
ਸ਼ਾਓਮੀ ਰੈਡਮੀ ਨੋਟ 6 ਪ੍ਰੋ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਮੀ. ਯੂ. ਆਈ. 10 'ਤੇ ਚੱਲਦਾ ਹੈ। ਇਸ 'ਚ 6.26 ਇੰਚ ਦਾ ਫੁੱਲ-ਐੱਚ. ਡੀ+ ਆਈ. ਪੀ. ਐੱਸ ਐੱਲ. ਸੀ. ਡੀ ਫੁੱਲ ਸਕਰੀਨ ਪੈਨਲ ਹੈ।  ਇਸ ਦਾ ਆਸਪੈਕਟ ਰੇਸ਼ਿਓ 19:9 ਹੈ ਤੇ ਕੰਪਨੀ 86 ਫ਼ੀਸਦੀ ਸਕਰੀਨ ਟੂ ਬਾਡੀ ਰੇਸ਼ਿਓ ਹਾਸਲ ਕਰਨ 'ਚ ਕਾਮਯਾਬ ਰਹੀ ਹੈ। ਸਕ੍ਰੀਨ 'ਤੇ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ ਹੈ। ਸਮਾਰਟਫੋਨ 'ਚ 14 ਐੱਨ. ਐੱਮ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਦਿੱਤਾ ਗਿਆ ਹੈ। ਗਰਾਫਿਕਸ ਲਈ ਐਡਰੇਨੋ 509 ਜੀ. ਪੀ. ਯੂ. ਇੰਟੀਗਰੇਟਿਡ ਹੈ। ਇਸ ਦੇ ਨਾਲ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਦਿੱਤੀ ਗਈ ਹੈ।

Xiaomi Redmi Note 6 Pro 'ਚ ਪਿਛਲੇ ਹਿੱਸੇ 'ਤੇ ਡਿਊਲ ਕੈਮਰਾ ਸੈਟਅਪ ਹੈ। ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ 5 ਮੈਗਾਪਿਕਸਲ ਸੈਂਸਰ ਦਾ।  ਰੀਅਰ ਕੈਮਰੇ ਡਿਊਲ ਪਿਕਸਲ ਆਟੋਫੋਕਸ, 1.4 ਮਾਇਕ੍ਰੋਨ ਪਿਕਸਲਸ ਤੇ ਏ. ਆਈ ਪੋਰਟ੍ਰੇਟ 2.0 ਦੇ ਨਾਲ ਆਉਂਦੇ ਹਨ। ਫਰੰਟ ਪੈਨਲ ਤੇ ਵੀ ਦੋ ਕੈਮਰੇ ਦਿੱਤੇ ਗਏ ਹਨ। ਪ੍ਰਾਇਮਰੀ ਸੈਂਸਰ 20 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ।

ਕੁਨੈਕਟੀਵਿਟੀ ਫੀਚਰ 'ਚ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ 5.0, ਜੀ. ਪੀ. ਐੱਸ, ਮਾਇਕ੍ਰੋ-ਯੂ. ਐੱਸ. ਬੀ ਪੋਰਟ ਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਸ਼ਾਮਲ ਹਨ। ਫਿੰਗਰਪ੍ਰਿੰਟ ਸੈਂਸਰ ਦੇ ਨਾਲ ਨਾਲ ਫੋਨ ਦੀ ਬੈਟਰੀ 4000ਐਮ ਏ. ਐੱਚ ਕੀਤੀ ਹੈ ਤੇ ਇਹ ਕੁਆਲਕਾਮ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਦਾ ਡਾਇਮੇਂਸ਼ਨ 157.91x76.38x8.26 ਮਿਲੀਮੀਟਰ ਹੈ ਤੇ ਭਾਰ 182 ਗਰਾਮ।


Related News