10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ

Tuesday, Apr 16, 2024 - 01:05 PM (IST)

10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ

ਗੁਰਦਾਸਪੁਰ (ਵਿਨੋਦ)-10 ਸਾਲਾ ਨਾਬਾਲਿਗ ਕੁੜੀ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਨੌਜਵਾਨ ਦੇ ਖ਼ਿਲਾਫ਼ ਕਾਹਨੂੰਵਾਨ ਪੁਲਸ ਨੇ ਧਾਰਾ 354,506,8 ਪੈਸਕੋ ਐਕਟ 2012 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਅਜੇ ਮੁਲਜ਼ਮ ਫ਼ਰਾਰ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ

ਇਸ ਸਬੰਧੀ ਏ.ਐੱਸ.ਆਈ ਸੁਨੀਤਾ ਰਾਣੀ ਨੇ ਦੱਸਿਆ ਕਿ ਪੁਲਸ ਸਟੇਸ਼ਨ ਕਾਹਨੂੰਵਾਨ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਲਈ ਗਈ ਸੀ ਤੇ ਘਰ ਵਿਚ ਉਸ ਦਾ ਪਤੀ ਅਤੇ ਇਕ 10 ਸਾਲਾ ਕੁੜੀ ਸੀ। ਜਦ ਉਹ ਘਰ ਵਾਪਸ ਆ ਗਈ ਸੀ ਤਾਂ ਉਸ ਦੇ ਜਾਣ ਮਗਰੋਂ ਉਸ ਦਾ ਪਤੀ ਕੰਮਕਾਰ ਲਈ ਪਿੰਡ ਰਾਜੂਬੇਲਾ ਗਿਆ ਸੀ ਅਤੇ ਉਸ ਦੀ ਕੁੜੀ ਗੁਆਂਢ ਵਿਚ ਰਹਿੰਦੀ ਆਪਣੀ ਮਾਸੀ ਦੇ ਘਰ ਚਲੀ ਗਈ ਸੀ।

ਇਹ ਵੀ ਪੜ੍ਹੋ-  ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ

ਜਦ ਉਸ ਦੀ ਕੁੜੀ ਰਾਤ 9.30 ਵਜੇ ਆਪਣੇ ਘਰ ਨੂੰ ਤਾਲਾ ਲਗਾਉਣ ਲਈ ਆਈ ਅਤੇ ਤਾਲਾ ਲਗਾ ਕੇ ਜਦ ਵਾਪਸ ਜਾ ਰਹੀ ਸੀ ਤਾਂ ਉਸ ਦੀਆਂ ਚਾਬੀਆਂ ਰਸਤੇ ਵਿਚ ਡਿੱਗ ਗਈਆਂ ਜਦ ਉਹ ਚਾਬੀਆਂ ਲੱਭਣ ਗਈ ਤਾਂ ਰਸਤੇ ਵਿਚ ਮੁਲਜ਼ਮ ਰੋਬਿਨ ਉਰਫ ਬਾਬਰ ਮਿਲਿਆ। ਜਿਸ ਨੇ ਉਸ ਨੂੰ ਕਿਹਾ ਕਿ ਤੇਰੇ ਘਰ ਦੀ ਚਾਬੀ ਮੇਰੇ ਕੋਲ ਹੈ ਤੇ ਚਾਬੀ ਜ਼ਮੀਨ ਹੇਠਾਂ ਸੁੱਟ ਦਿੱਤੀ। ਜਦੋਂ ਉਹ ਚਾਬੀ ਚੁੱਕਣ ਲੱਗੀ ਤਾਂ ਦੋਸ਼ੀ ਉਸ ਨੂੰ ਜਬਰਦਸਤੀ ਮੂੰਹ ਤੇ ਹੱਥ ਰੱਖ ਕੇ ਧਾਰਮਿਕ ਸਥਾਨ ਦੀ ਕੰਧ ਦੀ ਪਿਛਲੀ ਸਾਇਡ ਸੁੰਨਸਾਨ ਜਗਾ 'ਤੇ ਲੈ ਗਿਆ ਤੇ ਜਿੱਥੇ ਉਸ ਨੇ ਉਸ ਦੀ ਕੁੜੀ ਨਾਲ ਛੇੜਛਾੜ ਕੀਤੀ, ਉੱਥੇ ਅਸ਼ਲੀਲ ਹਰਕਤਾਂ ਕੀਤੀਆਂ। ਜਦ ਉਸ ਨੇ ਰੋਲਾ ਪਾਇਆ ਤਾਂ ਉਕਤ ਮੁਲਜ਼ਮ ਧਮਕੀਆਂ ਦਿੰਦਾ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ-  ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News