ਟਾਪ ਗਿਅਰ ’ਚ ਰਹੀ ਕਾਰ ਤੋਂ ਲੈ ਕੇ ਟ੍ਰੈਕਟਰ ਦੀ ਵਿਕਰੀ, ਗੱਡੀਆਂ ਦੀ ਸੇਲ 10 ਫ਼ੀਸਦੀ ਵਧੀ

Tuesday, Apr 09, 2024 - 10:55 AM (IST)

ਟਾਪ ਗਿਅਰ ’ਚ ਰਹੀ ਕਾਰ ਤੋਂ ਲੈ ਕੇ ਟ੍ਰੈਕਟਰ ਦੀ ਵਿਕਰੀ, ਗੱਡੀਆਂ ਦੀ ਸੇਲ 10 ਫ਼ੀਸਦੀ ਵਧੀ

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਕਾਰ, ਐੱਸ. ਯੂ. ਵੀ., ਥ੍ਰੀ-ਵ੍ਹੀਲਰ, ਟੂ-ਵ੍ਹੀਲਰ ਅਤੇ ਟ੍ਰੈਕਟਰਾਂ ਦੀ ਵਿਕਰੀ ਟਾਪ ਗੇਅਰ ’ਚ ਰਹੀ ਹੈ ਭਾਵ ਇਨ੍ਹਾਂ ਦੀ ਬੰਪਰ ਵਿਕਰੀ ਹੋ ਰਹੀ ਹੈ। ਇਸ ਕਾਰਨ ਕੁਲ ਵਿਕਰੀ ’ਚ ਵੱਡਾ ਉਛਾਲ ਆਇਆ ਹੈ। ਡੀਰਲਾਂ ਦੇ ਸੰਗਠਨ ਫਾਡਾ ਨੇ ਕਿਹਾ ਕਿ ਭਾਰਤ ’ਚ ਯਾਤਰੀ ਵਾਹਨ, ਥ੍ਰੀ-ਵ੍ਹੀਲਰ ਅਤੇ ਟ੍ਰੈਕਟਰਾਂ ਦੀ ਰਿਕਾਰਡ ਵਿਕਰੀ ਦੇ ਦਮ ’ਤੇ ਮੋਟਰ ਵਾਹਨ ਦੀ ਖੁਦਰਾ ਵਿਕਰੀ ’ਚ ਮਾਲੀ ਸਾਲ 2023-24 ’ਚ ਡਬਲ ਡਿਜੀਟ ਦਾ ਵਾਧਾ ਦੇਖਿਆ ਗਿਆ। ਪਿਛਲੇ ਮਾਲੀ ਸਾਲ ’ਚ ਮੋਟਰ ਵਾਹਨ ਖੁਦਰਾ ਵਿਕਰੀ 10 ਫ਼ੀਸਦੀ ਵਧ ਕੇ 245,30334 ਯੂਨਿਟ ਹੋ ਗਈ, ਜਦਕਿ 2022-23 ’ਚ ਇਹ 222,41361 ਯੂਨਿਟ ਸੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਟ੍ਰੈਕਟਰਾਂ ਦੀ ਪਿਛਲੇ ਸਾਲ ਹੋਈ ਸੀ ਰਿਕਾਰਡ ਵਿਕਰੀ
ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਭਾਰਤੀ ਮੋਟਰ ਵਾਹਨ ਖੇਤਰ ਨੇ ਟੂ-ਵ੍ਹੀਲਰ, ਥ੍ਰੀ-ਵ੍ਹੀਲਰ, ਯਾਤਰੀ ਵਾਹਨ (ਪੀ. ਵੀ.), ਟ੍ਰੈਕਟਰ ਤੇ ਕਮਰਸ਼ੀਅਲ ਵਾਹਨਾਂ ਦੀ ਮਜ਼ਬੂਤ ਮੰਗ ਦੇ ਦਮ ’ਤੇ ਵੱਖ-ਵੱਖ ਵਰਗਾਂ ’ਚ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਖ਼ਾਸ ਤੌਰ ’ਤੇ ਯਾਤਰੀ ਵਾਹਨਾਂ, ਥ੍ਰੀ-ਵ੍ਹੀਲਰਾਂ ਅਤੇ ਟ੍ਰੈਕਟਰਾਂ ਦੀ ਪਿਛਲੇ ਸਾਲ ਰਿਕਾਰਡ ਵਿਕਰੀ ਹੋਈ। ਉੱਧਰ ਮਾਰਚ ’ਚ ਕੁਲ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 3 ਫ਼ੀਸਦੀ ਦੇ ਵਾਧੇ ਨਾਲ 2127177 ਯੂਨਿਟ ਰਹੀ। ਮਾਰਚ 2023 ’ਚ 343527 ਯੂਨਿਟਾਂ ਦੇ ਮੁਕਾਬਲੇ ’ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ 6 ਫ਼ੀਸਦੀ ਘਟ ਕੇ 322345 ਯੂਨਿਟ ਰਹੀ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਟੂ-ਵ੍ਹੀਲਰਾਂ ਅਤੇ ਥ੍ਰੀ-ਵ੍ਹੀਲਰਾਂ ਦੀ ਵੀ ਚੰਗੀ ਮੰਗ
ਹਾਲਾਂਕਿ ਪਿਛਲੇ ਮਹੀਨੇ ਟੂ-ਵ੍ਹੀਲਰ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 5 ਫ਼ੀਸਦੀ ਵਧ ਕੇ 1529875 ਯੂਨਿਟ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 1450913 ਯੂਨਿਟ ਸੀ। ਪਿਛਲੇ ਮਹੀਨੇ ਥ੍ਰੀ-ਵ੍ਹੀਲਰ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 17 ਫ਼ੀਸਦੀ ਵਧ ਕੇ 1,05222 ਯੂਨਿਟ ਹੋ ਗਈ। ਕਮਰਸ਼ੀਅਲ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 6 ਫ਼ੀਸਦੀ ਘਟ ਕੇ 91289 ਯੂਨਿਟ ਰਹਿ ਗਈ, ਜੋ ਮਾਰਚ 2023 ’ਚ 96984 ਯੂਨਿਟ ਸੀ। ਇਸੇ ਤਰ੍ਹਾਂ ਟ੍ਰੈਕਟਰ ਰਜਿਸਟ੍ਰੇਸ਼ਨ ਪਿਛਲੇ ਮਹੀਨੇ 3 ਫ਼ੀਸਦੀ ਘਟ ਕੇ 78446 ਯੂਨਿਟ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 81148 ਯੂਨਿਟ ਸੀ।

ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News