ਸ਼ਾਓਮੀ ਨੇ ਲਾਂਚ ਕੀਤਾ ਸਮਾਰਟ ਪ੍ਰੈਸ਼ਰ ਕੁਕਰ, ਜਾਣੋ ਖੂਬੀਆਂ

01/15/2019 4:22:44 PM

ਗੈਜੇਟ ਡੈਸਕ– ਚੀਨੀ ਕੰਪਨੀ ਸ਼ਾਓਮੀ ਸਮਾਰਟਫੋਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਲਈ ਲਗਾਤਾਰ ਦੂਜੇ ਸੈਗਮੈਂਟ ’ਚ ਆਪਣੇ ਪ੍ਰੋਡਕਟ ਲਾਂਚ ਕਰ ਰਹੀ ਹੈ। ਕੁਝ ਹੀ ਦਿਨ ਪਹਿਲਾਂ ਸ਼ਾਓਮੀ ਨੇ ਰੈੱਡਮੀ ਬ੍ਰਾਂਡ ਨੂੰ ਸੈਪਰੇਟ ਬ੍ਰਾਂਡ ਦੇ ਤੌਰ ’ਤੇ ਪੇਸ਼ ਕਰਦੇ ਹੋਏ ਨਵੇਂ ਰੈੱਡਮੀ ਫੋਨ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਈਵੈਂਟ ’ਚ ਸਮਾਰਟਫੋਨ ਦੇ ਨਾਲ ਸਮਾਰਟਫੋਨ ਫੋਟੋ ਪ੍ਰਿੰਟਰ ਵੀ ਲਾਂਚ ਕੀਤਾ ਸੀ। ਕੰਪਨੀ ਨੇ ਹੁਣ ਚੀਨ ’ਚ Mijia Electric Cooker ਨੂੰ ਵੀ ਪੇਸ਼ ਕਰ ਦਿੱਤਾ ਹੈ। ਸ਼ਾਓਮੀ ਨੇ ਇਸ ਕੁਕਰ ਨੂੰ Mijia ਲਾਈਨਅਪ ਤਹਿਤ ਪੇਸ਼ ਕੀਤਾ ਹੈ। Gizmochina ਦੀ ਰਿਪੋਰਟ ਮੁਤਾਬਕ, ਇਸ ਕੁਕਲ ਨੂੰ RMB 599 (ਕਰੀਬ 6300 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਹੈ। 

Xiaomi Mijia Electric Cooker ਨੂੰ ਇਲੈਕਟ੍ਰੋਮੈਗਨੈਟਿਕ ਸਟੈਪਲੈਸ ਪ੍ਰੈਸ਼ਰ ਰੈਗੁਲੇਸ਼ਨ ਟੈਕਨਾਲੋਜੀ ਦੇ ਨਾਲ ਪੇਸ਼ ਕੀਤਾ ਹੈ। ਇਹ ਕੁਕਰ ਕੋਰੀਅਨ ਕਾਸਟ ਐਲਮੀਨੀਅਮ ਸਟ੍ਰਕਚਰ ਦੇ ਨਾਲ ਆਉਂਦਾ ਹੈ। ਇਹ 114 ਡਿਗਰੀ ਸੈਲਸੀਅਸ ਦੇ ਮੈਕਸੀਮਮ ਤਾਪਮਾਨ ਦੇ ਨਾਲ ਆਉਂਦਾ ਹੈ। ਇਸ ਵਿਚ ਸਮਾਰਟ intermittent ਪ੍ਰੈਸ਼ਰ ਟ੍ਰਾਂਸਫਾਰਮੇਸ਼ਨ ਸਕੀਮ ਹੈ। ਇਸ ਵਿਚ ਮਲਟੀਪਲ ਮਾਈਕ੍ਰੋ ਪ੍ਰੈਸ਼ਰ ਰਿਲੀਫ ਪੁਆਇੰਟ ਹੈ।

ਸਮਾਰਟ ਪ੍ਰੋਡਕਟ ਦੀ ਤਰ੍ਹਾਂ ਸ਼ਾਓਮੀ ਦਾ ਨਵਾਂ ਇਲੈਕਟ੍ਰਿਕ ਕੁਕਰ ਵੱਡੀ OLED ਸਕਰੀਨ ਦੇ ਨਾਲ ਆਉਂਦਾ ਹੈ ਜਿਸ ਵਿਚ ਤੁਸੀਂ ਕੁਕਿੰਗ ਤਾਪਮਾਨ ਨੂੰ ਟਾਈਮ ਨੂੰ ਕੰਟਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ Mijia app ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਚੀਨ ’ਚ ਇਹ ਸਮਾਰਟ ਕੁਕਰ 16 ਜਨਵਰੀ ਤੋਂ ਵਿਕਰੀ ਲਈ ਆਏਗਾ ਅਤੇ ਤੁਸੀਂ ਇਸ ਨੂੰ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। 


Related News