ਆ ਗਈ ਨਵੀਂ Hero Splendor, ਜਾਣੋ ਕੀਮਤ ਤੇ ਖੂਬੀਆਂ

06/08/2024 5:48:40 PM

ਆਟੋ ਡੈਸਕ- Hero Splendor Plus XTEC 2.0 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਬਾਈਕ ਦੀ ਕੀਮਤ 82,911 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਸਭ ਤੋਂ ਜ਼ਿਆਦਾ ਵਿਕਣ ਵਾਲੇ ਮੋਟਰਸਾਈਕਲ ਸਪਲੈਂਡਰ ਦੀ 30ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਹ ਬਾਈਕ ਤਿੰਨ ਡਿਊਲ-ਟੋਨ ਕਲਰ- ਮੈਟ ਗ੍ਰੇਅ, ਗਲਾਸ ਬਲੈਕ ਅਤੇ ਗਲਾਸ ਰੈੱਡ 'ਚ ਲਿਆਂਦੀ ਗਈ ਹੈ। 

ਡਿਜ਼ਾਈਨ

Splendor+ XTEC 2.0 'ਚ ਹਾਈ-ਇੰਟੈਂਸਿਟੀ ਪੋਜੀਸ਼ਨ ਲੈਂਪ (HIPL) ਦੇ ਨਾਲ ਨਵਾਂ ਐੱਲ.ਈ.ਡੀ. ਹੈੱਡਲੈਂਪ ਅਤੇ ਨਵੀਂ H-ਆਕਾਰ ਦੀ ਸਿਗਨੇਚਰ ਟੇਲਲਾਈਟ ਦਿੱਤੀ ਗਈ ਹੈ, ਜੋ ਇਸ ਨੂੰ ਇਕ ਵੱਖਰੀ ਲੁੱਕ ਦਿੰਦੀ ਹੈ। ਹਾਲਾਂਕਿ, ਮਾਡਲ ਪਹਿਲਾਂ ਦੀ ਤਰ੍ਹਂ ਹੀ ਜਾਣਿਆ-ਪਛਾਣਿਆ ਸਿਲੂਏਟ ਬਰਕਰਾਰ ਰੱਖਦਾ ਹੈ। 

ਫੀਚਰਜ਼

ਨਵੀਂ ਜਨਰੇਸ਼ਨ ਸਪਲੈਂਡਰ 'ਚ ਈਕੋ-ਇੰਡੀਕੇਟਰ ਦੇ ਨਾਲ ਡਿਜੀਟਲ ਸਪੀਡੋਮੀਟਰ ਵੀ ਦਿੱਤਾ ਗਿਆ ਹੈ। ਨਵੇਂ ਇੰਸਟਰੂਮੈਂਟ ਕੰਸੋਲ 'ਚ ਰਿਅਲ ਟਾਈਪ ਮਾਈਲੇਜ ਇੰਡੀਕੇਟਰ (RTMI) ਦੇ ਨਾਲ-ਨਾਲ ਕਾਲ, ਐੱਸ.ਐੱਮ.ਐੱਸ. ਅਤੇ ਬੈਟਰੀ ਅਲਰਟ ਲਈ ਬਲੂਟੁੱਥ ਕੁਨੈਕਟੀਵਿਟੀ ਵੀ ਹੈ। ਬਿਹਤਰ ਸੁਰੱਖਿਆ ਲਈ ਬਾਈਕ ਨੂੰ ਹੈਜ਼ਰਡ ਲਾਈਟ ਨਾਲ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ ਯੂ.ਐੱਸ.ਬੀ. ਚਾਰਜਿੰਗ, ਬਿਹਤਰ ਆਰਾਮ ਲਈ ਲੰਬੀ ਸੀਟ ਅਤੇ ਜ਼ਿਆਦਾ ਸਹੂਲਤ ਲਈ ਹਿੰਜ-ਟਾਈਪ ਡਿਜ਼ਾਈਨ ਵਾਲਾ ਵੱਡਾ ਗਲਵਬਾਕਸ ਜੋੜਿਆ ਹੈ। ਇਸ ਵਿਚ ਇਕ ਨਵੀਂ ਡਿਊਲ-ਟੋਨ ਪੇਂਟ ਸਕੀਮ ਵੀ ਮਿਲਦੀ ਹੈ। 

ਪਾਵਰਟ੍ਰੇਨ

Hero Splendor Plus XTEC 2.0 'ਚ 100 cc ਦਾ ਇੰਜਣ ਦਿੱਤਾ ਗਿਆ ਹੈ, ਜੋ 7.9 bhp ਦੀ ਪਾਵਰ ਅਤੇ 8.05 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਪਾਵਰਟ੍ਰੇਨ ਆਈਡਲ ਸਟਾਪ ਸਟਾਰਟ ਸਿਸਟਮ (i3S) ਦੇ ਨਾਲ ਆਉਂਦਾ ਹੈ, ਜੋ 73 kmpl ਦੀ ਕਲੇਮਡ ਫਿਊਲ ਐਫੀਸ਼ਿਐਂਸੀ ਪ੍ਰਦਾਨ ਕਰਦਾ ਹੈ। ਹੀਰੋ ਨੇ ਸਰਵਿਸ ਇੰਟਰਵਲ ਨੂੰ ਵੀ ਵਧਾ ਕੇ 6,000 ਕਿਲੋਮੀਟਰ ਕਰ ਦਿੱਤਾ ਹੈ, ਜਿਸ ਨਾਲ ਰਨਿੰਗ ਕਾਸਟ ਵੀ ਘੱਟ ਹੋਣ ਵਾਲੀ ਹੈ। ਕੰਪਨੀ 5 ਸਾਲ/70,000 ਕਿਲੋਮੀਟਰ ਦੀ ਵਾਰੰਟੀ ਵੀ ਦੇ ਰਹੀ ਹੈ। 


Rakesh

Content Editor

Related News