ਚੇਨਈਯਿਨ ਐਫਸੀ ਨੇ ਨੌਜਵਾਨ ਫਾਰਵਰਡ ਗੁਰਕੀਰਤ ਸਿੰਘ ਨਾਲ ਕੀਤਾ ਕਰਾਰ

06/18/2024 4:19:38 PM

ਚੇਨਈ, (ਭਾਸ਼ਾ) ਚੇਨਈਯਿਨ ਐਫਸੀ ਨੇ ਇੰਡੀਅਨ ਸੁਪਰ ਲੀਗ (ਆਈਐਸਐਲ) ਫੁੱਟਬਾਲ ਟੂਰਨਾਮੈਂਟ ਦੇ ਆਗਾਮੀ ਸੀਜ਼ਨ ਲਈ ਪ੍ਰਤਿਭਾਸ਼ਾਲੀ ਨੌਜਵਾਨ ਫਾਰਵਰਡ ਗੁਰਕੀਰਤ ਸਿੰਘ ਨਾਲ ਕਰਾਰ ਕੀਤਾ ਹੈ। ਗੁਰਕੀਰਤ ਆਉਣ ਵਾਲੇ ਸੀਜ਼ਨ ਲਈ ਚੇਨਈਯਿਨ ਨਾਲ ਕਰਾਰ ਕਰਨ ਵਾਲਾ ਅੱਠਵਾਂ ਖਿਡਾਰੀ ਹੈ। ਪੰਜਾਬ ਦੇ 20 ਸਾਲਾ ਗੁਰਕੀਰਤ, ਜਿਸ ਕੋਲ ਮੈਦਾਨ ਦੇ ਖੱਬੇ ਪਾਸੇ ਤੋਂ ਖੇਡਣ ਦੀ ਸਮਰੱਥਾ ਹੈ, ਦੋ ਸਾਲ ਦੇ ਕਰਾਰ 'ਤੇ ਮੁੰਬਈ ਸਿਟੀ ਐਫਸੀ ਤੋਂ ਚੇਨਈਨ ਐਫਸੀ ਨਾਲ ਜੁੜ ਗਿਆ ਹੈ। ਉਹ 2026 ਤੱਕ ਕਲੱਬ ਦੇ ਨਾਲ ਰਹੇਗਾ। ਗੁਰਕੀਰਤ ਨੇ ਮੁੰਬਈ ਸਿਟੀ ਐੱਫ.ਸੀ. ਨਾਲ ਆਪਣਾ ਆਈ.ਐੱਸ.ਐੱਲ. ਡੈਬਿਊ ਕੀਤਾ ਸੀ ਅਤੇ 2023 ਵਿੱਚ ਆਈਐੱਸਐੱਲ ਲੀਗ ਸ਼ੀਲਡ ਅਤੇ 2024 ਵਿੱਚ ਆਈਐੱਸਐੱਲ ਦਾ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।


Tarsem Singh

Content Editor

Related News