‘ਮੋਦੀ ਸਰਕਾਰ ਤੀਸਰੀ ਬਾਰ’ ਗੀਤ ਅਰੁਣ ਗੋਵਿਲ, ਅਨੂਪ ਜਲੋਟਾ ਅਤੇ ਰਾਮ ਸ਼ੰਕਰ ਨੇ ਕੀਤਾ ਲਾਂਚ
Friday, Jun 14, 2024 - 10:40 PM (IST)
ਨੈਸ਼ਨਲ ਡੈਸਕ - ਦੇਸ਼ ’ਚ ਲਗਾਤਾਰ ਤੀਜੀ ਵਾਰ ਮੋਦੀ ਸਰਕਾਰ ਬਣੀ ਹੈ। ਇਸ ਵਿਸ਼ੇਸ਼ ਮੌਕੇ ’ਤੇ ਇਕ ਗੀਤ ‘ਮੋਦੀ ਸਰਕਾਰ ਤੀਸਰੀ ਵਾਰ’ ਜੋ ਰਾਮ ਸ਼ੰਕਰ ਨੇ ਲਿਖਿਆ ਹੈ, ਨੂੰ ਅਰੁਣ ਗੋਵਿਲ ਅਤੇ ਭਜਨ ਸਮਰਾਟ ਪਦਮਸ਼੍ਰੀ ਅਨੂਪ ਜਲੋਟਾ ਵੱਲੋਂ ਮੁੰਬਈ ’ਚ ਲਾਂਚ ਕੀਤਾ ਗਿਆ। ਇਸ ਮੌਕੇ ਸੰਗੀਤਕਾਰ ਦਿਲੀਪ ਸੇਨ, ਗਾਇਕ ਸਲਮਾਨ ਅਲੀ, ਸਨੇਹਾ ਸ਼ੰਕਰ, ਆਦਿੱਤਿਆ ਸ਼ੰਕਰ ਸਮੇਤ ਮਹਿਮਾਨ ਹਾਜ਼ਰ ਰਹੇ।
ਆਸ਼ਾ ਐਂਟਰਟੇਨਮੈਂਟ ਐਂਡ ਈਵੈਂਟਸ ਦੇ ਸੁਨੀਲ ਕੁਮਾਰ ਕਾਲੂ ਨੇ ਬਲੈਸਿੰਗ ਟੈਲੀਮੀਡੀਆ ਨਾਲ ਇਸ ਗੀਤ ਨੂੰ ਤਿਆਰ ਕੀਤਾ ਹੈ। ਰਾਮ ਸ਼ੰਕਰ ਨੇ ਪਹਿਲੀ ਵਾਰ ਗੀਤ ਲਿਖਿਆ ਹੈ। ਇਹ ਗੀਤ ਰਾਮ ਸ਼ੰਕਰ ਮੈਲੋਡੀ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਲਈ ਰਾਮ ਸ਼ੰਕਰ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਅਰੁਣ ਗੋਵਿਲ ਨੇ ਕਿਹਾ ਕਿ ‘ਮੋਦੀ ਸਰਕਾਰ ਤੀਸਰੀ ਵਾਰ’ ਬਹੁਤ ਵਧੀਆ ਗੀਤ ਹੈ। ਮੈਂ ਇਸ ਗੀਤ ਲਈ ਰਾਮ ਸ਼ੰਕਰ ਅਤੇ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ- ਹੁਣ ਰਾਤ ਦੇ ਸਮੇਂ ਵੀ ਮੌਸਮ ਹੋਵੇਗਾ ਗਰਮ, ਤਾਪਮਾਨ 46 ਡਿਗਰੀ ਤੱਕ ਜਾਣ ਦੀ ਸੰਭਾਵਨਾ
ਪਦਮਸ਼੍ਰੀ ਅਨੂਪ ਜਲੋਟਾ ਨੇ ਲਾਂਚ ਮੌਕੇ ਕਿਹਾ ਕਿ ਰਾਮ ਸ਼ੰਕਰ ਨੇ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਇਹ ਬਹੁਤ ਹੀ ਸ਼ਾਨਦਾਰ ਗੀਤ ਤਿਆਰ ਕੀਤਾ ਹੈ। ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਈ ਵੱਡੇ ਕੰਮ ਕੀਤੇ ਹਨ ਅਤੇ ਅਗਲੇ 5 ਸਾਲਾਂ ਵਿਚ ਹੋਰ ਵੀ ਕਈ ਵੱਡੇ ਕੰਮ ਕੀਤੇ ਜਾਣਗੇ।
ਰਾਮ ਸ਼ੰਕਰ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਮੋਦੀ ਜੀ ਦਾ ਬਹੁਤ ਵੱਡਾ ਫੈਨ ਰਿਹਾ ਹਾਂ। ਉਨ੍ਹਾਂ ’ਤੇ ਗੀਤ ਬਣਾਉਣ ਦੀ ਮੇਰੀ ਕਾਫੀ ਸਮੇਂ ਤੋਂ ਇੱਛਾ ਸੀ। ਮੋਦੀ ਸਰਕਾਰ ਤੀਜੀ ਵਾਰ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਉਜਾਗਰ ਕਰਨ ਵਾਲਾ ਗੀਤ ਹੈ।
ਮੈਂ ਅਰੁਣ ਗੋਵਿਲ ਅਤੇ ਭਜਨ ਸਮਰਾਟ ਅਨੂਪ ਜਲੋਟਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਬ੍ਰਾਈਟ ਆਊਟਡੋਰ ਮੀਡੀਆ ਦੇ ਯੋਗੇਸ਼ ਲਖਾਨੀ ਦਾ ਵੀ ਧੰਨਵਾਦ। ਸੰਗੀਤਕਾਰ ਦਿਲੀਪ ਸੇਨ ਨੇ ਕਿਹਾ ਕਿ ਰਾਮ ਸ਼ੰਕਰ ਵੱਲੋਂ ਜੋ ਇਹ ਗੀਤ ਲਿਖਿਆ ਗਿਆ ਹੈ, ਇਸ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ‘ਮੋਦੀ ਸਰਕਾਰ ਤੀਸਰੀ ਵਾਰ’ ਦਾ ਇਹ ਟਾਈਟਲ ਆਪਣੇ ਆਪ ਵਿਚ ਹੀ ਹਿੱਟ ਹੈ ਅਤੇ ਗਾਇਕਾਂ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e