ਸਮਾਰਟ ਸਿਟੀ ਕੰਪਨੀ ਨੇ ਜਲੰਧਰ ’ਤੇ 620 ਕਰੋੜ ਰੁਪਏ ਖ਼ਰਚ ਕਰ ਦਿੱਤੇ ਪਰ ਗ੍ਰੀਨਰੀ ਦੇ ਨਾਂ ’ਤੇ ਕੁਝ ਨਹੀਂ ਕੀਤਾ

06/10/2024 2:02:57 PM

ਜਲੰਧਰ (ਖੁਰਾਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਸਮਾਰਟ ਸਿਟੀ ਮਿਸ਼ਨ ਲਾਗੂ ਕੀਤਾ ਸੀ ਉਦੋਂ ਉਸ ਸੂਚੀ ’ਚ ਸ਼ਾਮਲ ਸਾਰੇ 100 ਸ਼ਹਿਰਾਂ ਨੂੰ ਹਰਿਆ-ਭਰਿਆ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਸੀ, ਜਦੋਂ ਸਮਾਰਟ ਬਣਨ ਜਾ ਰਹੇ ਸ਼ਹਿਰਾਂ ਦੀ ਸੂਚੀ ’ਚ ਜਲੰਧਰ ਦਾ ਨਾਂ ਸ਼ਾਮਲ ਹੋਇਆ ਤਾਂ ਇਕ ਵਾਰ ਤਾਂ ਸਾਰਿਆਂ ਲੱਗਾ ਸੀ ਕਿ ਹੁਣ ਸ਼ਹਿਰ ਦਾ ਵਾਤਾਵਰਣ ਹੀ ਬਦਲ ਜਾਵੇਗਾ ਅਤੇ ਇਥੇ ਹਰਿਆਲੀ ਹੀ ਹਰਿਆਲੀ ਹੋਵੇਗੀ। ਲੋਕਾਂ ਨੂੰ ਹੁਣ ਕਾਫ਼ੀ ਨਾਮੋਸ਼ੀ ਹੋ ਰਹੀ ਹੈ, ਕਿਉਂਕਿ ਹੁਣ ਸਾਹਮਣੇ ਆ ਰਿਹਾ ਹੈ ਕਿ ਸਮਾਰਟ ਸਿਟੀ ਕੰਪਨੀ ਨੇ ਜਲੰਧਰ ’ਤੇ ਲਗਭਗ 620 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਪਰ ਸ਼ਹਿਰ ਨੂੰ ਗ੍ਰੀਨ ਬਣਾਉਣ ’ਚ ਜ਼ਰਾ ਵੀ ਦਿਲਚਸਪੀ ਨਹੀਂ ਲਈ ਗਈ।

ਹੁਣ ਤਕ ਜਲੰਧਰ ਸਮਾਰਟ ਸਿਟੀ ’ਚ 12 ਸੀ. ਈ. ਓ. ਆ ਚੁੱਕੇ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਨੇ ਸ਼ਹਿਰ ਦੀ ਹਰਿਆਲੀ ਵਧਾਉਣ ਲਈ ਸਮਾਰਟ ਸਿਟੀ ਦਾ ਕੋਈ ਚੰਗਾ ਪ੍ਰਾਜੈਕਟ ਨਹੀਂ ਬਣਾਇਆ। ਪਿਛਲੇ ਸਮੇਂ ਦੌਰਾਨ ਪਾਰਕ ਤੇ ਗ੍ਰੀਨ ਏਰੀਆ ਡਿਵੈਲਪਮੈਂਟ ਦੇ ਨਾਂ ’ਤੇ ਸਿਰਫ਼ ਸਿਵਲ ਵਰਕ ਕਰਵਾ ਕੇ ਕਰੋੜਾਂ ਦੇ ਬਿੱਲ ਪਾਸ ਕੀਤੇ ਗਏ, ਖੂਬ ਕਮਿਸ਼ਨ ਖੱਟੀ ਗਈ ਅਤੇ ਠੇਕੇਦਾਰਾਂ ਦੀਆਂ ਤਿਜੌਰੀਆਂ ਭਰ ਦਿੱਤੀਆਂ ਗਈਆਂ ਪਰ ਗ੍ਰੀਨ ਕਵਰ ਵਧਾਉਣ ਦੀ ਦਿਸ਼ਾ ’ਚ ਸਮਾਰਟ ਸਿਟੀ ਨੇ ਇਕ ਵੀ ਢੰਗ ਦੀ ਕੋਸ਼ਿਸ਼ ਨਹੀਂ ਕੀਤੀ।
ਅੱਜ ਵੀ ਜੇਕਰ ਜਲੰਧਰ ਨਿਗਮ ਸ਼ਹਿਰ ਨੂੰ ਹਰਿਆ-ਭਰਿਆ ਕਰਨ ਵੱਲ ਗੰਭੀਰ ਹੋ ਜਾਣ ਤਾਂ ਲੋਕਾਂ ਨੂੰ ਇਕ ਵਧੀਆ ਵਾਤਾਵਾਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਇਸ ਸਾਲ ਮਈ ਜੂਨ ਮਹੀਨੇ ’ਚ ਸ਼ਹਿਰ ਦਾ ਤਾਪਮਾਨ 48 ਡਿਗਰੀ ਤੋਂ ਵੀ ਪਾਰ ਚੱਲ ਰਿਹਾ ਹੈ ਅਜਿਹੇ ’ਚ ਆਮ ਲੋਕਾਂ ਨੂੰ ਰੁੱਖਾਂ ਦੀ ਯਾਦ ਤਾਂ ਆ ਰਹੀ ਹੈ ਪਰ ਜਲੰਧਰ ਨਿਗਮ ਦੇ ਹਾਰਟੀਕਲਚਰ ਵਿਭਾਗ ਨਾਲ ਜੁੜੇ ਅਧਿਕਾਰੀ ਹੁਣ ਵੀ ਵਿਜ਼ਨ ਨਹੀਂ ਲਾ ਪਾ ਰਹੇ। ਸਮਾਰਟ ਸਿਟੀ ਕੰਪਨੀ ਨੇ ਲੱਗਭਗ ਇਕ ਕਰੋੜ ਰੁਪਏ ਲਾ ਕੇ ਇੰਡਸਟਰੀਅਲ ਏਰੀਆ ਦਾ ਨਿਵਿਆ ਪਾਰਕ ਸੁਧਰਿਆ ਸੀ ਪਰ ਉਥੇ ਸੀਵਰ ਸਮੱਸਿਆ ਦੂਰ ਨਹੀਂ ਕੀਤੀ, ਜਿਸ ਕਾਰਨ ਮੀਂਹ ’ਚ ਉਹ ਪਾਰਕ ਅਜਿਹਾ ਦਿੱਸਦਾ ਹੈ।

ਇਹ ਵੀ ਪੜ੍ਹੋ- ਪਿੰਡ ਨਰੰਗਪੁਰ 'ਚ ਛਾਇਆ ਮਾਤਮ, ਅਮਰੀਕਾ 'ਚ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖ਼ੁਦਕੁਸ਼ੀ

PunjabKesari

ਸਮਾਰਟ ਸਿਟੀ ਫੰਡ ਨਾਲ ਹਾਰਟੀਕਲਚਰ ਵਿਭਾਗ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ ਸਾਧਨ
ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਨੂੰ ਹਾਰਟੀਕਲਚਰ ਵਿਭਾਗ ਸਾਧਨਾਂ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਜੇਕਰ ਸਮਾਰਟ ਸਿਟੀ ਨਾਲ ਜੁੜੇ ਅਧਿਕਾਰੀ ਚਾਹੁੰਦੇ ਹਨ ਤਾਂ ਇਸ ਵਿਭਾਗ ਨੂੰ ਸਾਧਨ ਮੁਹੱਈਆ ਕਰਵਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਦੇਖਣ ’ਚ ਇਸ ਵਿਭਾਗ ਦੀ ਵਰਕ ਫੋਰਸ ਕਾਫੀ ਲੱਗਦੀ ਸੀ ਪਰ ਵਧੇਰੇ ਮਾਲੀ ਅਫਸਰਾਂ ਤੇ ਨੇਤਾਵਾਂ ਦੇ ਘਰਾਂ ’ਚ ਨੌਕਰ ਦੇ ਤੌਰ ’ਤੇ ਕੰਮ ਕਰਦੇ ਹਨ। ਕਿਸੇ ਵੀ ਸ਼ਹਿਰ ਦੀ ਸੁੰਦਰਤਾ ਉਸ ਦੇ ਹਾਰਟੀਕਲਚਰ ਵਿਭਾਗ ’ਤੇ ਨਿਰਭਰ ਕਰਦੀ ਹੈ ਪਰ ਜਲੰਧਰ ’ਚ ਇਹ ਵਿਭਾਗ ਸਿਰਫ਼ ਕੰਮ ਚਲਾਊ ਹੈ, ਜਿਸ ਕੋਲ ਵੱਧ ਮਸ਼ੀਨਰੀ ਤਕ ਵੀ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਇਸ ਵਿਭਾਗ ਨੂੰ ਨਵੇਂ ਪੌਦੇ ਆਦਿ ਲਾਉਣ ਲਈ ਫੰਡ ਵੀ ਅਲਾਟ ਨਹੀਂ ਕੀਤਾ ਜਾ ਰਿਹਾ ਹੈ। ਨਿਗਮ ਕੋਲ ਆਪਣੀ ਨਰਸਰੀ ਤਾਂ ਹੈ ਪਰ ਕਿਸੇ ਅਧਿਕਾਰੀ ਨੂੰ ਫੁਰਸਤ ਨਹੀਂ ਕਿ ਉਹ ਨਰਸਰੀ ਦਾ ਦੌਰਾ ਕਰਕੇ ਉਥੇ ਸਾਧਨ ਮੁਹੱਈਆ ਕਰਵਾ ਸਕੇ।

ਅਫ਼ਸਰਾਂ ਨੇ ਗ੍ਰੀਨ ਕਵਰ ਏਰੀਆ ਵਧਾਉਣ ਵੱਲ ਧਿਆਨ ਨਹੀਂ ਦਿੱਤਾ
ਦੋ ਸਾਲ ਰਹੇ ਕੋਰੋਨਾ ਵਾਇਰਸ ਕਾਲ ਨੇ ਮਨੁੱਖਤਾ ਨੂੰ ਕੁਦਰਤ ਨੇੜੇ ਰਹਿਣਾ ਹੀ ਸਿਖਾਇਆ ਹੈ। ਅਜਿਹੇ ’ਚ ਕੁਝ ਸਾਲਾਂ ਤੋਂ ਦੇਸ਼ ਦੇ ਲੋਕ ਵਾਤਾਵਰਣ ਸੰਤੁਲਨ ਪ੍ਰਤੀ ਵੱਧ ਜਾਗਰੂਕ ਹੋਏ ਹਨ। ਅੰਨ੍ਹੇਵਾਹ ਹੋਏ ਸ਼ਹਿਰੀਕਰਨ ਦੀ ਪ੍ਰਕਿਰਿਆ ਨਾਲ ਵਾਤਾਵਰਣ ਨੂੰ ਜੋ ਨੁਕਸਾਨ ਪਹੁੰਚਿਆ ਹੈ ਉਸ ਦੀ ਭਰਪਾਈ ਤਾਂ ਨਹੀ ਹੋ ਰਹੀ ਪਰ ਫਿਰ ਵੀ ਕੁਝ ਅਜਿਹੇ ਖੇਤਰ ਹਨ, ਜਿੱਥੇ ਗ੍ਰੀਨ ਕਵਰ ਏਰੀਆ ਵਧਣ ਦੀ ਬਜਾਏ ਘੱਟਦਾ ਚਲਿਆ ਜਾ ਰਿਹਾ ਹੈ, ਜਦੋਂ ਸਮਾਰਟ ਸਿਟੀ ਮਿਸ਼ਨ ਸ਼ੁਰੂ ਹੋਇਆ ਤਾਂ ਉਦੋਂ ਸ਼ਰਤ ਇਹ ਸੀ ਕਿ ਸ਼ਹਿਰ ਨੂੰ ਆਪਣਾ ਗ੍ਰੀਨ ਕਵਰ ਏਰੀਆ 15 ਫ਼ੀਸਦੀ ਕਰਨਾ ਹੋਵੇਗਾ। ਜਲੰਧਰ ਕੋਲ ਉਸ ਸਮੇਂ 6 ਫ਼ੀਸਦੀ ਗ੍ਰੀਨ ਕਵਰ ਏਰੀਆ ਹੀ ਸੀ ਪਰ ਜਿਵੇਂ ਤਿਵੇਂ ਕਰਕੇ ਫਾਈਲ ਵਰਕ ਪੂਰਾ ਕਰ ਲਿਆ ਗਿਆ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਨਗਰ ਨਿਗਮ ਵਰਗੇ ਸੰਸਥਾ ਦਾ ਨਵੇਂ ਪੌਦੇ ਲਾਉਣ ਵੱਲ ਕੋਈ ਧਿਆਨ ਹੀ ਨਹੀਂ ਹੈ। ਨਗਰ ਨਿਗਮ ਆਪਣੀ ਸਾਰੀ ਐਨਰਜੀ ਸ਼ਹਿਰ ਨਿਵਾਸੀਆਂ ਦੀ ਬੁਨਿਆਦੀ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਖ਼ਰਚ ਕਰ ਦਿੰਦਾ ਹੈ ਪਰ ਸ਼ਾਇਦ ਨਿਗਮ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਾਤਾਵਰਣ ਮੁਹੱਈਆ ਕਰਵਾਉਣਾ ਵੀ ਉਸ ਦੀ ਹੀ ਜ਼ਿੰਮੇਵਾਰੀ ’ਚ ਆਉਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਲੰਡਾ ਗਰੁੱਪ ਦੇ 3 ਸਾਥੀ ਗ੍ਰਿਫ਼ਤਾਰ, ਵਿਦੇਸ਼ ਨਾਲ ਜੁੜੇ ਤਾਰ

ਰੁੱਖ ਕੱਟਣ ਵਾਲਿਆਂ ਨੂੰ ਅੱਜ ਤਕ ਨਹੀਂ ਹੋਈ ਸਜ਼ਾ
ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਖੇਤਾਂ ’ਚ ਸੈਂਕੜੇ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ, ਜਿਸ ਕਾਰਨ ਸੈਂਕੜੇ ਰੁੱਖਾਂ ਨੂੰ ਵੀ ਆਪਣੇ ਪ੍ਰਾਣਾਂ ਦੀ ਆਹੂਤੀ ਦੇਣੀ ਪਈ। ਇਸ ਦੌਰਾਨ ਸ਼ਹਿਰ ’ਚ ਰੁੱਖਾਂ ਕੱਟਣ ਦੇ ਤਾਂ ਅਣਗਿਣਤ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕਿਸੇ ਮੁਲਜ਼ਮ ਨੂੰ ਸਬਕ ਤਕ ਨਹੀਂ ਸਿਖਾਇਆ ਜਾ ਸਕਿਆ ਕਿ ਰੁੱਖਾਂ ਨੂੰ ਕੱਟਣ ਨਾਲ ਜੇਲ੍ਹ ਵੀ ਹੋ ਸਕਦੀ ਹੈ। ਸਰਕਾਰੀ ਤੌਰ ’ਤੇ ਨਵੇਂ ਪੌਦੇ ਲਾਉਣ ਦੀ ਮੁਹਿੰਮ ਵੀ ਕਈ ਸਾਲਾਂ ਤੋਂ ਚਲਾਇਆ ਵੀ ਨਹੀਂ ਗਿਆ। ਸਿਰਫ ਖਾਨਾਪੂਰਤੀ ਜਾਂ ਫੋਟੋ ਆਦਿ ਖਿਚਵਾਉਣ ਲਈ ਕਈ ਵਾਰ ਨਿਗਮ ਅਧਿਕਾਰੀ ਕੁਝ ਇਕ ਪੌਦੇ ਲਾ ਲੈਂਦੇ ਹਨ ਪਰ ਬਾਅਦ ’ਚ ਉਨ੍ਹਾਂ ਦੀ ਦੇਖਭਾਲ ਨਹੀਂ ਹੁੰਦੀ ਤੇ ਉਹ ਵੱਡੇ ਹੋਣ ਤੋਂ ਪਹਿਲਾਂ ਹੀ ਸੁੱਕ ਜਾਂਦੇ ਹਨ।
 

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, 8ਵੀਂ ਜਮਾਤ 'ਚ ਪੜ੍ਹਦੀ ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News