ਸ਼ਾਓਮੀ ਨੇ ਲਾਂਚ ਕੀਤਾ Redmi 7, ਜਾਣੋ ਕੀਮਤ ਤੇ ਫੀਚਰਜ਼

03/18/2019 2:46:47 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਰੈੱਡਮੀ 7 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਚੀਨ ’ਚ ਆਯੋਜਿਤ ਇਕ ਈਵੈਂਟ ’ਚ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਸ ਦੀ ਵਿਕਰੀ ਸਿਰਫ ਚੀਨ ਦੇ ਬਾਜ਼ਾਰ ’ਚ ਹੀ ਹੋਵੇਗੀ। ਤਿੰਨ ਵੇਰੀਐਂਟ ’ਚ ਲਾਂਚ ਹੋਇਆ ਰੈੱਡਮੀ 7 ਪਹਿਲਾ ਬਜਟ ਸਮਾਰਟਫੋਨ ਹੈ ਜੋ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਨਾਲ ਆਇਆ ਹੈ। ਭਾਰਤ ’ਚ ਕੰਪਨੀ 19 ਮਾਰਚ ਨੂੰ Android Go ਆਧਾਰਿਤ Redmi Go ਲਾਂਚ ਕਰਨ ਦੀ ਤਿਆਰੀ ’ਚ ਹੈ ਜੋ ਐਂਟਰੀ ਲੈਵਲ ਸਮਾਰਟਫੋਨ ਹੋਵੇਗਾ। 

PunjabKesari

ਕੀਮਤ
2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ- 699 ਚੀਨੀ ਯੁਆਨ (ਕਰੀਬ 7,100 ਰੁਪਏ)
3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ- 799 ਚੀਨੀ ਯੁਆਨ (ਕਰੀਬ 8,200 ਰੁਪਏ)
4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ- 999 ਚੀਨੀ ਯੁਆਨ (ਕਰੀਬ 10,200 ਰੁਪਏ)

PunjabKesari

ਫੀਚਰਜ਼
ਰੈੱਡਮੀ 7 ਸਮਾਰਟਫੋਨ ’ਚ 6.26 ਇੰਚ ਦੀ ਐੱਚ.ਡੀ. ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੀਓ 19:9 ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਐਂਡਰਾਇਡ ਪਾਈ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ਦਿੱਤਾ ਗਿਆ ਹੈ। ਇਹ Kyro 250 ਡਿਜ਼ਾਈਨ ਵਾਲਾ ਆਕਟਾ-ਕੋਰ ਪ੍ਰੋਸੈਸਰ ਹੈ। ਇਸ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ 12+2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। 

ਸਟੋਰੇਜ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 2 ਜੀ.ਬੀ, 3 ਜੀ.ਬੀ. ਅਤੇ 4 ਜੀ.ਬੀ. ਰੈਮ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ। ਉਥੇ ਹੀ ਇੰਟਰਨਲ ਸਟੋਰੇਜ ਲਈ ਇਸ ਵਿਚ 16 ਜੀ.ਬੀ., 32 ਜੀ.ਬੀ. ਅਤੇ 64 ਜੀ.ਬੀ. ਦੇ ਆਪਸ਼ਨ ਮਿਲ ਰਹੇ ਹਨ। ਰੈੱਡਮੀ 7 ਕਈ ਕਲਰ ਆਪਸ਼ੰਸ ਦੇ ਨਾਲ ਮਿਲੇਗਾ। ਇਹ ਸਮਾਰਟਫੋਨ ਬਲੈਕ, ਰੈੱਡ ਅਤੇ ਬਲਿਊ ਕਲਰ ਆਪਸ਼ੰਸ ’ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ’ਚ 4,000mAh ਦੀ ਬੈਟਰੀ ਹੈ। 


Related News