ਮਾਮਲਾ ਕਲਯੁਗੀ ਮਾਂ ਵੱਲੋਂ ਮਾਰੇ 7 ਸਾਲਾ ਬੱਚੇ ਦਾ: ਜੇਲ੍ਹ ''ਚੋਂ ਆਏ ਪਿਓ ਨੇ ਕੀਤਾ ਅੰਤਿਮ ਸਸਕਾਰ

Saturday, Apr 06, 2024 - 12:16 PM (IST)

ਮਾਮਲਾ ਕਲਯੁਗੀ ਮਾਂ ਵੱਲੋਂ ਮਾਰੇ 7 ਸਾਲਾ ਬੱਚੇ ਦਾ: ਜੇਲ੍ਹ ''ਚੋਂ ਆਏ ਪਿਓ ਨੇ ਕੀਤਾ ਅੰਤਿਮ ਸਸਕਾਰ

ਤਲਵੰਡੀ ਸਾਬੋ (ਮੁਨੀਸ਼)- ਕਲਯੁਗੀ ਮਾਂ ਵੱਲੋਂ ਆਪਣੇ ਨਿੱਜੀ ਮਨੋਰਥਾਂ ’ਚ ਰੁਕਾਵਟ ਸਮਝਦਿਆਂ ਬੇਰਹਿਮੀ ਨਾਲ ਕਤਲ ਕੀਤਾ ਸੱਤ ਸਾਲਾ ਬੱਚਾ, ਜਿਸਦੀ ਮ੍ਰਿਤਕ ਦੇਹ ਬੀਤੇ ਦਿਨੀਂ ਮਾਨਸਾ ਦੇ ਬੱਸ ਸਟੈਂਡ ’ਚੋਂ ਮਿਲੀ ਸੀ, ਦਾ ਤਲਵੰਡੀ ਸਾਬੋ ਨਗਰ ’ਚ ਅੰਤਿਮ ਸਸਕਾਰ ਕੀਤਾ ਗਿਆ। ਨਮ ਅੱਖਾਂ ਨਾਲ ਸਸਕਾਰ ’ਚ ਸ਼ਾਮਲ ਹੋਏ ਲੋਕਾਂ ਨੇ ਅਜਿਹੇ ਘਿਨਾਉਣੇ ਵਰਤਾਰੇ ਵਾਸਤੇ ਕਲਯੁਗੀ ਮਾਂ ਲਈ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ। ਬੱਚੇ ਦਾ ਸੰਸਕਾਰ ਉਸ ਦੇ ਜੇਲ੍ਹ ਵਿਚ ਬੰਦ ਪਿਓ ਦੇ ਆਉਣ ਤੋਂ ਬਾਅਦ ਉਸ ਵਲੋਂ ਕੀਤਾ ਗਿਆ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਦੱਸ ਦੇਈਏ ਕਿ ਬੀਤੇ ਦਿਨੀਂ ਮਾਨਸਾ ਦੇ ਬੱਸ ਸਟੈਂਡ ’ਚੋਂ ਇਕ ਸੱਤ ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਸੀ। ਮਾਨਸਾ ਪੁਲਸ ਨੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਉਸਦੀ ਸ਼ਨਾਖਤ ਆਰੰਭੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੱਚਾ ਤਲਵੰਡੀ ਸਾਬੋ ਨਾਲ ਸਬੰਧਤ ਅਗਮਜੋਤ ਸਿੰਘ ਹੈ। ਪੁਲਸ ਵੱਲੋਂ ਕੀਤੀ ਜਾਂਚ ’ਚ ਹੁਣ ਸਾਹਮਣੇ ਆਇਆ ਕਿ ਉਕਤ ਮਾਸੂਮ ਬੱਚੇ ਨੂੰ ਆਪਣੇ ਇਕ ਨਿੱਜੀ ਮਨੋਰਥ ’ਚ ਰੋੜਾ ਸਮਝਦਿਆਂ ਉਸੇ ਦੀ ਸਕੀ ਮਾਂ ਵੀਰਪਾਲ ਕੌਰ ਨੇ ਪਹਿਲਾਂ ਜ਼ਹਿਰੀਲੀ ਵਸਤੂ ਪਿਆ ਕੇ ਉਸਨੂੰ ਟੋਏ ’ਚ ਦੱਬ ਦਿੱਤਾ ਜਦੋਂ ਉਹ ਫਿਰ ਵੀ ਨਾ ਮਰਿਆ ਤਾਂ ਉਸਨੇ ਗਲ ਘੁੱਟ ਕੇ ਉਸਨੂੰ ਸਦਾ ਦੀ ਨੀਂਦ ਸੁਲਾ ਦਿੱਤਾ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਮਾਂ ਨੇ ਕਤਲ ਦਾ ਖੁਰਾ ਖੋਜ ਮਿਟਾਉਣ ਲਈ ਬੱਚੇ ਦੀ ਮ੍ਰਿਤਕ ਦੇਹ ਨੂੰ ਕੰਬਲ ਵਿਚ ਲਪੇਟ ਕੇ ਮਾਨਸਾ ਬੱਸ ਸਟੈਂਡ ਉੱਤੇ ਛੱਡ ਦਿੱਤਾ ਸੀ। ਬੱਚੇ ਦਾ ਸਸਕਾਰ ਤਲਵੰਡੀ ਸਾਬੋ ਵਿਖੇ ਕੀਤਾ ਗਿਆ। ਉੱਧਰ ਮਾਮਲੇ ਦੀ ਜਾਂਚ ਮੁਕੰਮਲ ਹੋਣ ਅਤੇ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਉਪਰੰਤ ਬੱਚੇ ਦੀ ਦੇਹ ਦਾ ਤਲਵੰਡੀ ਸਾਬੋ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪਿਛਲੇ ਸਾਲਾਂ ਤੋਂ ਜੇਲ੍ਹ ’ਚ ਬੰਦ ਮ੍ਰਿਤਕ ਬੱਚੇ ਦਾ ਪਿਤਾ ਹਰਦੀਪ ਸਿੰਘ ਅੰਤਿਮ ਸਸਕਾਰ ਲਈ ਪੁਲਸ ਸੁਰੱਖਿਆ ’ਚ ਪੁੱਜਾ ਸੀ, ਨੇ ਧਾਹਾਂ ਮਾਰਦਿਆਂ ਬੱਚੇ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਸਸਕਾਰ ਮੌਕੇ ਹਾਜ਼ਰ ਲੋਕਾਂ ਨੇ ਭਰੇ ਮਨ ਅਤੇ ਗੁੱਸੇ ’ਚ ਕਿਹਾ ਕਿ ਸੋਨੇ ਵਰਗੇ ਆਪਣੇ ਹੀ ਪੁੱਤਰ ਨੂੰ ਮਾਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News