ਸ਼ਾਓਮੀ ਨੇ ਛੋਟੇ ਬੱਚਿਆਂ ਲਈ ਪੇਸ਼ ਕੀਤਾ ਖ਼ਾਸ ਫੋਨ, ਜਾਣੋ ਕੀਮਤ ਤੇ ਫੀਚਰਜ਼

7/18/2020 12:22:06 PM

ਗੈਜੇਟ ਡੈਸਕ– ਸ਼ਾਓਮੀ ਵਲੋਂ ਢੇਰਾਂ ਨਵੇਂ ਟੈੱਕ ਪ੍ਰੋਡਕਟਸ ਲਾਂਚ ਕੀਤੇ ਜਾਂਦੇ ਹਨ ਅਤੇ ਕੰਪਨੀ ਇਨੋਵੇਸ਼ੰਸ ਦੇ ਮਾਮਲੇ ’ਚ ਵੀ ਪਿੱਛੇ ਨਹੀਂ ਹੈ। ਸ਼ਾਓਮੀ ਕਈ ਇਨੋਵੇਟਿਵ ਪ੍ਰੋਡਕਟਸ ਪਹਿਲਾਂ ਵੀ ਲੈ ਕੇ ਆਈ ਹੈ ਅਤੇ ਇਕ ਵਾਰ ਫਿਰ ਕ੍ਰਾਊਡਫੰਡਿੰਗ ਕਰ ਰਹੀ ਹੈ। ਸ਼ਾਓਮੀ ਨਵੇਂ Qin AI ਫੋਨ ਲਈ ਹੁਣ ਕ੍ਰਾਊਡਫੰਡਿੰਗ ਕਰ ਰਹੀ ਹੈ। ਇਸ ਫੋਨ ਨੂੰ ਬੱਚਿਆਂ ਲਈ ਡਿਜ਼ਾਇਨ ਕੀਤਾ ਗਿਆ ਹੈ। ਨਵਾਂ ਡਿਵਾਈਸ ਸਿਰਫ ਕੰਪਨੀ ਦੇ ਘਰੇਲੂ ਬਾਜ਼ਾਰ ਚੀਨ ’ਚ ਉਪਲੱਬਧ ਹੈ। ਇਸ ਨੂੰ ਸ਼ਾਓਮੀ ਦੇ Youpin ਪਲੇਟਫਾਰਮ ਤੋਂ ਖਰੀਦਿਆ ਜਾ ਸਕਦਾ ਹੈ। ਬੱਚਿਆਂ ਲਈ ਬਣਾਏ ਗਏ ਇਸ ਫੋਨ ਦੀ ਕੀਮਤ 399 ਯੁਆਨ (ਕਰੀਬ 4,250 ਰੁਪਏ) ਰੱਖੀ ਗਈ ਹੈ। ਇਸ ਏ.ਆਈ. ਫੋਨ ਨੂੰ ਗੁਲਾਬੀ ਅਤੇ ਚਿੱਟੇ ਰੰਗ ’ਚ ਆਰਡਰ ਕੀਤਾ ਜਾ ਸਕਦਾ ਹੈ। 

PunjabKesari

ਡਿਜ਼ਾਇਨ
ਬੱਚਿਆਂ ਲਈ ਬਣਾਏ ਗਏ ਨਵੇਂ ਫੋਨ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਕਿਤੋਂ ਵੀ ਟਰਡੀਸ਼ਨਲ ਫੋਨ ਵਰਗਾ ਨਹੀਂ ਲਗਦਾ। ਇਹ ਫੋਨ ਪਹਿਲੀ ਝਲਕ ’ਚ ਕਿਸੇ ਵੀਡੀਓ ਗੇਮ ਵਰਗਾ ਲਗਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਫੋਨ ’ਚ ਸਮਾਰਟ ਫੀਚਰਜ਼ ਨਹੀਂ ਮਿਲਦੇ। ਇਹ ਡਿਵਾਈਸ ਭਲੇ ਹੀ ਬੱਚਿਆਂ ਲਈ ਹੋਵੇ ਪਰ ਇਸ ਵਿਚ ਨਵੇਂ ਸਮਾਰਟਫੋਨ ਫੀਚਰਜ਼ ਦਿੱਤੇ ਗਏ ਹਨ। 

PunjabKesari

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਡਿਸਪਲੇਅ ’ਚ 240x240 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਸ ਵਿਚ ਜੀ.ਪੀ.ਐੱਸ., ਵਾਈ-ਫਾਈ ਅਤੇ ਬਲੂਟੂਥ 4.2 ਦੀ ਸੁਪੋਰਟ ਦਿੱਤੀ ਗਈ ਹੈ। ਐਂਡਰਾਇਡ ਆਪਰੇਟਿੰਗ ਸਿਸਟਮ ਵਾਲੇ ਇਸ ਫੋਨ ’ਚ 1,50mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ’ਚ 4G eSIM ਦੀ ਸੁਪੋਰਟ ਦਿੱਤੀ ਗਈ ਹੈ। ਫੋਨ ’ਚ ਮੈਸੇਜਿੰਗ ਅਤੇ ਅਲਾਰਮ ਤੋਂ ਇਲਾਵਾ ਕਈ ਬੇਸਿਕ ਫੀਚਰਜ਼ ਦਿੱਤੇ ਗਏ ਹਨ। 

PunjabKesari


Rakesh

Content Editor Rakesh