ਸ਼ਾਓਮੀ ਨੇ ਆਪਣੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਲਈ MIUI 10 8.11.8 beta ਨੂੰ ਓਰੀਓ 'ਚ ਕੀਤਾ ਅਪਡੇਟ

11/14/2018 12:43:54 PM

ਗੈਜੇਟ ਡੈਸਕ- ਸ਼ਾਓਮੀ ਨੇ Redmi 5 ਤੇ Mi 5s ਲਈ ਆਪਣੇ MIUI 10 ਦੇ Beta ਵਰਜ਼ਨ ਦੇ ਕੋਰ ਨੂੰ ਐਂਡ੍ਰਾਇਡ ਓਰੀਓ 'ਤੇ ਅਪਡੇਟ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਆਉਣ ਵਾਲੇ ਕੁਝ ਹਫਤਿਆਂ 'ਚ ਇਨ੍ਹਾਂ ਦੋਨਾਂ ਡਿਵਾਈਸ ਨੂੰ ਐਂਡ੍ਰਾਇਡ ਓਰੀਓ ਦਾ ਸਟੇਬਲ ਅਪਡੇਟ ਦੇਵੇਗੀ। ਇਹ ਖਬਰ ਕੰਪਨੀ ਦੇ ਗਲੋਬਲ ਵਰਜਨ ROM 'ਤੇ ਚੱਲਣ ਵਾਲੀ ਡਿਵਾਈਸ ਨੂੰ MIUI 10 ਤੇ MIUI ਵਰਜਨ 8.11.8 beta ਨੂੰ ਰੋਲ-ਆਊਟ ਕਰਨ ਦੇ ਤੁਰੰਤ ਬਾਅਦ ਆਈ ਹੈ।

ਨਵੀਂ ਅਪਡੇਟ ਦੋਵਾਂ ਡਿਵਾਈਸ ਲਈ ਐਂਟੀ-ਰੋਲਬੈਕ ਪ੍ਰੋਟੈਕਸ਼ਨ ਵੀ ਲੈ ਕੇ ਆਉਂਦੀ ਹੈ। ਜਿਸ ਦਾ ਮਤਲਬ ਹੈ ਕਿ ਸਮਾਰਟਫੋਨ ਦੇ ਯੂਜ਼ਰਸ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਵਾਪਸ ਪਹਿਲਾਂ ਵਾਲੇ ਵਰਜਨ 'ਤੇ ਵਾਪਸ ਨਹੀਂ ਜਾ ਸਕਦੇ ਹਨ। ਇਹ ਅਪਡੇਟ ਤੇ Beta ਰੋਲ-ਆਊਟ MIUI 10 ਦੇ ਲੇਟੈਸਟ ਵਰਜਨ ਨੂੰ ਟੈਸਟ ਕਰਨ ਲਈ ਰੋਲ-ਆਊਟ ਕੀਤੀ ਜਾਵੇਗੀ।PunjabKesari MIUI ਅਪਡੇਟ ਦਾ ਸ਼ਡਿਊਲ ਪਹਿਲਾਂ ਦੀ ਤਰ੍ਹਾਂ ਹੀ ਬਾਕੀ ਸਮਾਰਟਫੋਨ ਮੇਕਰ ਦੇ ਰਾਹੀਂ ਤੈਅ ਕੀਤੇ ਐਂਡ੍ਰਾਇਡ ਅਪਡੇਟ ਦੇ ਸ਼ਡਿਊਲ ਅਲਗ ਰਹੇਗਾ। ਸ਼ਾਓਮੀ ਆਪਣੇ ਜ਼ਿਆਦਾਤਰ ਸਮਾਰਟਫੋਨ ਨੂੰ ਨਵੀਂ ਅਪਡੇਟ ਜਲਦੀ ਪ੍ਰੋਵਾਇਡ ਕਰਵਾਉਂਦੀ ਹੈ, ਚਾਹੇ ਉਹ ਸਾਰੇ ਸਮਾਰਟਫੋਨ ਪੁਰਾਣੇ ਹੀ ਕਿਉਂ ਨਾ ਹੋਣ। ਇਸ ਦੀ ਇਕ ਉਦਾਹਰਣ ਇਹ ਹੈ ਕਿ ਸ਼ਾਓਮੀ ਆਪਣੇ ਤਿੰਨ ਸਾਲ ਪਹਿਲਾਂ ਦੇ ਸਮਾਰਟਫੋਨ ਨੂੰ ਵੀ M9”9 ਅਪਡੇਟ ਦੇਣ ਦਾ ਪਲਾਨ ਕਰ ਰਹੀ ਹੈ।PunjabKesari ਤੁਹਾਨੂੰ ਦੱਸ ਦੇਈਏ ਕਿ MIUI ਇਕ ਕਸਟਮ ਸਕਿਨ ਹੈ ਜੋ ਐਂਡ੍ਰਾਇਡ 'ਤੇ ਬੇਸਡ ਹੈ ਪਰ ਇਹ ਸਟਾਕ ਐਂਡ੍ਰਾਇਡ ਤੋਂ ਹੱਟ ਕੇ ਕਈ ਨਵੇਂ ਫੀਚਰਸ ਦਿੰਦੀ ਹੈ। ਇਹ ਦੇਖਣ ਤੋਂ ਲੈ ਕੇ ਯੂਜ਼ ਕਰਨ ਤੱਕ ਸਟਾਕ ਐਂਡ੍ਰਾਇਡ ਤੋਂ ਬਿਲਕੁੱਲ ਅਲਗ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਕੰਪਨੀ ਐਂਡ੍ਰਾਇਡ 9 ਪਾਈ 'ਤੇ ਬੇਸਡ MIUI ਨੂੰ ਵੀ ਆਪਣੇ ਕਈ ਨਵੇਂ ਤੇ ਪੁਰਾਣੇ ਸਮਾਰਟਫੋਨ ਲਈ ਟੈਸਟ ਕਰ ਰਹੀ ਹੈ ਤੇ ਇਸ ਲੇਟੈਸਟ ਵਰਜਨ ਨੂੰ ਜਲਦ ਹੀ ਸਟੇਬਲ ਅਪਡੇਟ ਦੇ ਰਾਹੀਂ ਕੁਝ ਸਮਾਰਟਫੋਨ ਲਈ ਰੋਲ-ਆਊਟ ਵੀ ਕਰ ਦਿੱਤਾ ਜਾਵੇਗਾ।


Related News