OnePlus ਮਚਾਏਗਾ ਸਮਾਰਟਫੋਨ ਮਾਰਕੀਟ ''ਚ ਤਹਿਲਕਾ ! ਲਾਂਚ ਕਰਨ ਜਾ ਰਹੀ ਧਾਕੜ ਫ਼ੋਨ, ਮਿਲੇਗੀ 7500mAh ਬੈਟਰੀ ਤੇ ਹੋਰ...
Thursday, Mar 05, 2026 - 12:13 PM (IST)
ਗੈਜੇਟਡੈਸਕ - ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ OnePlus ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕੰਪਨੀ ਆਪਣਾ ਨਵਾਂ ਅਤੇ ਬੇਹੱਦ ਸ਼ਕਤੀਸ਼ਾਲੀ ਸਮਾਰਟਫੋਨ OnePlus 15T ਜਲਦ ਹੀ ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7500mAh ਦੀ ਵਿਸ਼ਾਲ ਬੈਟਰੀ ਹੈ, ਜਿਸ ਦੀ ਪੁਸ਼ਟੀ ਖੁਦ ਕੰਪਨੀ ਦੇ ਪ੍ਰੈਜ਼ੀਡੈਂਟ ਲੀ ਜੀ (Li Jie) ਨੇ ਕੀਤੀ ਹੈ।
ਬੈਟਰੀ ਅਤੇ ਚਾਰਜਿੰਗ 'ਚ ਮਾਰੋਗੇ ਬਾਜ਼ੀ
ਸਰੋਤਾਂ ਮੁਤਾਬਕ, OnePlus 15T ਵਿੱਚ 7500mAh ਦੀ ਦਮਦਾਰ ਬੈਟਰੀ ਦੇ ਨਾਲ 100W ਦੀ ਵਾਇਰਡ ਅਤੇ 50W ਦੀ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਮਿਲੇਗੀ। ਇਹ ਫੋਨ ਨਾ ਸਿਰਫ ਪਾਵਰਫੁੱਲ ਹੋਵੇਗਾ, ਬਲਕਿ 8.4mm ਮੋਟਾਈ ਅਤੇ 194 ਗ੍ਰਾਮ ਭਾਰ ਦੇ ਨਾਲ ਕਾਫੀ ਸਲੀਕ ਵੀ ਹੋਵੇਗਾ।
200MP ਕੈਮਰਾ ਅਤੇ ਸੁਪਰਫਾਸਟ ਪ੍ਰੋਸੈਸਰ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ 'ਚ 200MP ਦਾ ਮੁੱਖ ਕੈਮਰਾ ਅਤੇ 50MP ਦਾ ਪੇਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਣ ਦੀ ਉਮੀਦ ਹੈ। ਪ੍ਰਦਰਸ਼ਨ ਦੇ ਮਾਮਲੇ 'ਚ, ਇਸ 'ਚ Qualcomm Snapdragon 8 Elite Gen 5 ਚਿਪਸੈੱਟ ਮਿਲ ਸਕਦਾ ਹੈ, ਜੋ ਇਸਨੂੰ ਬੇਹੱਦ ਤੇਜ਼ ਬਣਾਏਗਾ।
ਹੋਰ ਖਾਸ ਫੀਚਰਸ :-
ਡਿਸਪਲੇਅ
- 6.31 ਇੰਚ ਦੀ OLED ਡਿਸਪਲੇਅ, 1.5K ਰੈਜ਼ੋਲਿਊਸ਼ਨ ਅਤੇ 165Hz ਰਿਫ੍ਰੈਸ਼ ਰੇਟ ਦੇ ਨਾਲ।
ਮੈਮੋਰੀ
- 16GB ਰੈਮ ਅਤੇ 1TB ਤੱਕ ਦੀ ਇੰਟਰਨਲ ਸਟੋਰੇਜ।
ਸੁਰੱਖਿਆ
- ਪਾਣੀ ਅਤੇ ਧੂੜ ਤੋਂ ਬਚਾਅ ਲਈ IP69 ਰੇਟਿੰਗ।
ਸਾਫਟਵੇਅਰ
- ਇਹ ਫੋਨ Android 16 'ਤੇ ਅਧਾਰਤ ColorOS 16 'ਤੇ ਚੱਲੇਗਾ।
ਭਾਰਤ 'ਚ ਇਸ ਫੋਨ ਨੂੰ OnePlus 15s ਦੇ ਨਾਮ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਪਿਛਲੇ ਸਾਲ ਲਾਂਚ ਕੀਤੇ ਗਏ OnePlus 13T ਦੇ ਮੁਕਾਬਲੇ ਇਸ ਨਵੇਂ ਫੋਨ ਵਿੱਚ ਕਈ ਵੱਡੇ ਅਪਗ੍ਰੇਡ ਦੇਖਣ ਨੂੰ ਮਿਲਣਗੇ।
