Zeiss ਕੈਮਰਾ ਤੇ 7000mAh ਬੈਟਰੀ ਵਾਲਾ ਧਾਕੜ phone ਜਲਦ ਹੋਵੇਗਾ ਲਾਂਚ, ਫੀਚਰਜ਼ ਜਾਣ ਉਡਣਗੇ ਹੋਸ਼

Saturday, Mar 07, 2026 - 12:43 PM (IST)

Zeiss ਕੈਮਰਾ ਤੇ 7000mAh ਬੈਟਰੀ ਵਾਲਾ ਧਾਕੜ phone ਜਲਦ ਹੋਵੇਗਾ ਲਾਂਚ, ਫੀਚਰਜ਼ ਜਾਣ ਉਡਣਗੇ ਹੋਸ਼

ਗੈਜੇਟ ਡੈਸਕ - ਟੈਕਨਾਲੋਜੀ ਦੀ ਦੁਨੀਆ 'ਚ ਮਸ਼ਹੂਰ ਕੰਪਨੀ Vivo ਆਪਣੇ ਨਵੇਂ ਸਮਾਰਟਫੋਨ ਨੂੰ ਲੈ ਕੇ ਕਾਫੀ ਚਰਚਾ 'ਚ ਹੈ। MWC 2026 (ਮੋਬਾਈਲ ਵਰਲਡ ਕਾਂਗਰਸ) ਦੌਰਾਨ ਕੰਪਨੀ ਦੇ ਇਕ ਨਵੇਂ ਡਿਵਾਈਸ ਦੀਆਂ ਤਸਵੀਰਾਂ ਲੀਕ ਹੋਈਆਂ ਹਨ, ਜਿਸ ਨੂੰ Vivo X300 Max ਮੰਨਿਆ ਜਾ ਰਿਹਾ ਹੈ। ਇਸ ਫੋਨ 'ਚ Zeiss ਬ੍ਰਾਂਡਿੰਗ ਵਾਲਾ ਕੈਮਰਾ ਅਤੇ 7000mAh ਦੀ ਵੱਡੀ ਬੈਟਰੀ ਵਰਗੇ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।

ਪਾਵਰਫੁੱਲ ਪ੍ਰੋਸੈਸਰ ਅਤੇ ਡਿਸਪਲੇਅ

ਰਿਪੋਰਟਾਂ ਅਨੁਸਾਰ, ਇਹ ਸਮਾਰਟਫੋਨ MediaTek Dimensity 9500 ਚਿਪਸੈੱਟ 'ਤੇ ਕੰਮ ਕਰੇਗਾ। ਫੋਨ 'ਚ 6.78-ਇੰਚ ਦੀ LTPO OLED ਡਿਸਪਲੇਅ ਦਿੱਤੀ ਜਾ ਸਕਦੀ ਹੈ, ਜੋ 1440p ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਇਹ ਡਿਵਾਈਸ ਚੀਨ ਦੀ 3C ਸਰਟੀਫਿਕੇਸ਼ਨ ਵੈੱਬਸਾਈਟ 'ਤੇ ਵੀ ਦੇਖਿਆ ਗਿਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ 'ਚ 90W ਫਾਸਟ ਚਾਰਜਿੰਗ ਦੀ ਸੁਵਿਧਾ ਹੋਵੇਗੀ।

AI ਕੈਮਰਾ ਸਿਸਟਮ ਹੋਵੇਗਾ ਖਾਸ 

ਲੀਕ ਹੋਈਆਂ ਤਸਵੀਰਾਂ 'ਚ ਫੋਨ ਦੇ ਪਿਛਲੇ ਹਿੱਸੇ 'ਤੇ Zeiss ਬ੍ਰਾਂਡਿੰਗ ਵਾਲਾ ਕੈਮਰਾ ਮੋਡੀਊਲ ਨਜ਼ਰ ਆ ਰਿਹਾ ਹੈ, ਜਿਸ 'ਚ ਤਿੰਨ ਸੈਂਸਰ ਸਾਫ਼ ਦੇਖੇ ਜਾ ਸਕਦੇ ਹਨ। ਵੀਵੋ ਦੇ ਐਗਜ਼ੀਕਿਊਟਿਵ ਹਾਨ ਬੋ ਸ਼ਿਆਓ ਨੇ ਸੋਸ਼ਲ ਮੀਡੀਆ 'ਤੇ ਸੰਕੇਤ ਦਿੱਤਾ ਹੈ ਕਿ ਕੰਪਨੀ ਇਕ ਨਵਾਂ AI-ਪਾਵਰਡ ਇਮੇਜਿੰਗ ਸਿਸਟਮ ਪੇਸ਼ ਕਰਨ ਜਾ ਰਹੀ ਹੈ। ਇਹ ਸਿਸਟਮ ਵੀਵੋ ਦੀ V3+ ਇਮੇਜਿੰਗ ਚਿਪ ਨਾਲ ਮਿਲ ਕੇ ਸਮਾਰਟਫੋਨ ਫੋਟੋਗ੍ਰਾਫੀ ਨੂੰ ਹੋਰ ਵੀ ਆਸਾਨ ਅਤੇ ਬਿਹਤਰ ਬਣਾਏਗਾ।

ਕਦੋਂ ਹੋਵੇਗਾ ਲਾਂਚ?

ਹਾਲਾਂਕਿ ਵੀਵੋ ਨੇ ਅਧਿਕਾਰਤ ਤੌਰ 'ਤੇ ਇਸ ਫੋਨ ਦੇ ਨਾਮ ਜਾਂ ਲਾਂਚ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ Vivo X300 Max ਮਾਰਚ ਦੇ ਮਹੀਨੇ 'ਚ ਹੀ ਲਾਂਚ ਹੋ ਸਕਦਾ ਹੈ। 7000mAh ਦੀ ਵੱਡੀ ਬੈਟਰੀ ਕਾਰਨ ਇਹ ਫੋਨ ਉਨ੍ਹਾਂ ਯੂਜ਼ਰਸ ਲਈ ਖਾਸ ਹੋਵੇਗਾ ਜੋ ਲੰਬੇ ਬੈਟਰੀ ਬੈਕਅਪ ਦੀ ਤਲਾਸ਼ 'ਚ ਹਨ।


author

Sunaina

Content Editor

Related News