Samsung ਨੇ ਕਰ ਦਿੱਤਾ ਕਮਾਲ ! ਹੁਣ ਬਿਨਾਂ ਇੰਟਰਨੈੱਟ ਦੇ ਚੱਲੇਗਾ WhatsApp

Saturday, Mar 14, 2026 - 12:29 PM (IST)

Samsung ਨੇ ਕਰ ਦਿੱਤਾ ਕਮਾਲ ! ਹੁਣ ਬਿਨਾਂ ਇੰਟਰਨੈੱਟ ਦੇ ਚੱਲੇਗਾ WhatsApp

ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਦਿੱਗਜ ਕੰਪਨੀ ਸੈਮਸੰਗ ਨੇ ਇਕ ਅਜਿਹਾ ਫੀਚਰ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਨਾਲ ਹੁਣ ਮੋਬਾਈਲ ਇੰਟਰਨੈੱਟ ਤੋਂ ਬਿਨਾਂ ਵੀ WhatsApp ਅਤੇ X (ਪਹਿਲਾਂ ਟਵਿੱਟਰ) ਵਰਗੇ ਪ੍ਰਸਿੱਧ ਐਪਸ ਚਲਾਏ ਜਾ ਸਕਣਗੇ। ਕੰਪਨੀ ਨੇ ਆਪਣੇ ਚੁਣਿੰਦਾ ਗਲੈਕਸੀ ਸਮਾਰਟਫੋਨਾਂ 'ਚ 'ਸੈਟੇਲਾਈਟ-ਰੈਡੀ ਐਪਸ' ਦੀ ਸਹੂਲਤ ਦਿੱਤੀ ਹੈ, ਜੋ ਬਿਨਾਂ ਕਿਸੇ ਮੋਬਾਈਲ ਨੈੱਟਵਰਕ ਸਿਗਨਲ ਦੇ ਕੰਮ ਕਰਨ ਦੇ ਸਮਰੱਥ ਹਨ।

ਕਿਵੇਂ ਕੰਮ ਕਰੇਗੀ ਇਹ ਤਕਨੀਕ?

ਸੂਤਰਾਂ ਅਨੁਸਾਰ, ਸੈਮਸੰਗ ਨੇ ਇਸ ਸੇਵਾ ਲਈ ਦੁਨੀਆ ਭਰ ਦੇ ਵੱਖ-ਵੱਖ ਮੋਬਾਈਲ ਨੈੱਟਵਰਕ ਆਪਰੇਟਰਾਂ ਨਾਲ ਹੱਥ ਮਿਲਾਇਆ ਹੈ। ਉਦਾਹਰਣ ਵਜੋਂ, ਉੱਤਰੀ ਅਮਰੀਕਾ 'ਚ AT&T ਅਤੇ ਵੇਰੀਜ਼ੋਨ (Verizon) ਵਰਗੀਆਂ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਗਈ ਹੈ। ਜਿੱਥੇ ਐਪਲ ਵਰਗੀਆਂ ਕੰਪਨੀਆਂ ਸੈਟੇਲਾਈਟ ਦੀ ਵਰਤੋਂ ਸਿਰਫ਼ ਐਮਰਜੈਂਸੀ ਕਾਲਾਂ ਜਾਂ SMS ਲਈ ਕਰਦੀਆਂ ਹਨ, ਉੱਥੇ ਸੈਮਸੰਗ ਨੇ ਸਿੱਧਾ ਐਪਸ ਚਲਾਉਣ ਦੀ ਸਹੂਲਤ ਦੇ ਕੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਪ੍ਰਮੁੱਖ ਐਪਸ ਚੱਲਣਗੇ ਬਿਨਾਂ ਇੰਟਰਨੈੱਟ :-

ਕੰਪਨੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਕਈ ਮਹੱਤਵਪੂਰਨ ਐਪਸ ਸੈਟੇਲਾਈਟ ਰਾਹੀਂ ਚੱਲਣ ਲਈ ਤਿਆਰ ਹਨ, ਜਿਨ੍ਹਾਂ 'ਚ ਸ਼ਾਮਲ ਹਨ :-

WhatsApp
X (ਟਵਿੱਟਰ) 
Google Maps 
Messenger (ਫੇਸਬੁੱਕ) 
Samsung Health 
Find My Mobile ਅਤੇ Weather 

ਸੈਮਸੰਗ ਨੇ ਆਪਣੇ ਗਲੈਕਸੀ ਸਮਾਰਟਫੋਨਾਂ ਦੀ ਲਾਂਚਿੰਗ ਵੇਲੇ ਸੈਟੇਲਾਈਟ ਕਨੈਕਟੀਵਿਟੀ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਅਮਲੀ ਰੂਪ 'ਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਵਰਦਾਨ ਸਾਬਤ ਹੋਵੇਗਾ ਜੋ ਅਕਸਰ ਅਜਿਹੇ ਇਲਾਕਿਆਂ 'ਚ ਰਹਿੰਦੇ ਹਨ ਜਿੱਥੇ ਮੋਬਾਈਲ ਸਿਗਨਲ ਦੀ ਸਮੱਸਿਆ ਰਹਿੰਦੀ ਹੈ।


author

Sunaina

Content Editor

Related News