WhatsApp 'ਚ ਆ ਰਿਹੈ ਹੁਣ ਤਕ ਦਾ ਬੇਹੱਦ ਸ਼ਾਨਦਾਰ ਫੀਚਰ, ਖ਼ਤਮ ਹੋ ਜਾਵੇਗੀ ਇਹ ਵੱਡੀ ਸਮੱਸਿਆ
Wednesday, Oct 23, 2024 - 07:01 PM (IST)
ਗੈਜੇਟ ਡੈਸਕ- ਵਟਸਐਪ 'ਚ ਫੋਨ ਨੰਬਰ ਸੇਵ ਕਰਨਾ ਸ਼ੁਰੂ ਤੋਂ ਹੀ ਇਕ ਵੱਡੀ ਸਮੱਸਿਆ ਰਿਹਾ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨੀ ਵੈੱਬ ਵਰਜ਼ਨ 'ਤੇ ਫੋਨ ਨੰਬਰ ਸੇਵ ਕਰਨ 'ਚ ਹੁੰਦੀ ਹੈ। ਆਮਤੌਰ 'ਤੇ ਜੇਕਰ ਵਟਸਐਪ ਦਾ ਵੈੱਬ ਵਰਜ਼ਨ ਤੁਸੀਂ ਇਸਤੇਮਾਲ ਕਰ ਰਹੇ ਹੋਵੋ ਅਤੇ ਉਸੇ ਦੌਰਾਨ ਕੋਈ ਕਾਨਟੈਕਟ ਨੰਬਰ ਭੇਜਦਾ ਹੈ ਤਾਂ ਉਸ ਨੂੰ ਫੋਨ ਰਾਹੀਂ ਸੇਵ ਕਰਨਾ ਹੁੰਦਾ ਹੈ ਪਰ ਨਵੀਂ ਅਪਡੇਟ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ।
ਵਟਸਐਪ ਨੇ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜਿਸ ਦੇ ਆਉਣ ਤੋਂ ਬਾਅਦ ਤੁਸੀਂ ਵਟਸੈਪ ਦੇ ਵੈੱਬ ਵਰਜ਼ਨ 'ਤੇ ਵੀ ਫੋਨ ਨੰਬਰ ਸੇਵ ਕਰ ਸਕੋਗੇ। ਵਟਸਐਪ ਨੇ ਇਸ ਦੀ ਜਾਣਕਾਰੀ ਆਪਣੇ ਬਲਾਗ 'ਚ ਦਿੱਤੀ ਹੈ। ਨਵਾਂ ਫੀਚਰ ਵੈੱਬ, ਵਿੰਡੋਜ਼ ਅਤੇ ਲਿੰਕਡ ਡਿਵਾਈਸ ਲਈ ਆਏਗਾ।
ਇਹ ਵੀ ਪੜ੍ਹੋ- BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ
ਇਹ ਵੀ ਪੜ੍ਹੋ- ਦੀਵਾਲੀ 'ਤੇ ਕਰੋ ਬੰਪਰ ਬਚਤ, ਭਾਰਤ 'ਚ ਟੈਕਸ ਫ੍ਰੀ ਹੋਈਆਂ ਇਹ ਕਾਰਾਂ
ਇਕ ਬਲਾਗ ਪੋਸਟ 'ਚ ਵਟਸਐਪ ਨੇ ਦੱਸਿਆ ਕਿ ਅਜੇ ਤਕ ਸੰਪਰਕ ਜੋੜਨ ਦਾ ਇਕ ਮਾਤਰ ਤਰੀਕਾ ਉਨ੍ਹਾਂ ਨੂੰ ਪ੍ਰਾਈਮਰੀ ਡਿਵਾਈਸ 'ਤੇ ਸੇਵ ਕਰਨਾ ਜਾਂ QR ਕੋਡ ਸਕੈਨ ਕਰਨਾ ਸੀ। ਨਵੇਂ ਫੀਚਰ ਦੇ ਨਾਲ ਯੂਜ਼ਰਜ਼ ਕਿਸੇ ਵੀ ਡਿਵਾਈਸ 'ਚ ਅਜਿਹਾ ਕਰ ਸਕਣਗੇ। ਇਹ ਬਦਲਾਅ ਸਭ ਤੋਂ ਪਹਿਲਾਂ ਵਟਸਐਪ ਵੈੱਬ ਅਤੇ ਵਿੰਡੋਜ਼ 'ਤੇ ਪੇਸ਼ ਕੀਤਾ ਜਾਵੇਗਾ ਅਤੇ ਬਾਅਦ 'ਚ ਹੋਰ ਲਿੰਕ ਕੀਤੇ ਗਏ ਡਿਵਾਈਸਿਜ਼ 'ਤੇ ਵੀ ਉਪਲੱਬਧ ਹੋਵੇਗਾ।
ਯੂਜ਼ਰਜ਼ ਕੋਲ ਇਹ ਆਪਸ਼ਨ ਮਿਲੇਗਾ ਕਿ ਉਹ ਕਿਸੇ ਵਿਸ਼ੇਸ਼ ਕਾਨਟੈਕਟ ਨੰਬਰ ਨੂੰ ਸਿਰਫ ਵਟਸਐਪ 'ਤੇ ਸੇਵ ਕਰਨਾ ਚਾਹੁੰਦਾ ਹੈ ਜਾਂ ਉਸ ਨੂੰ ਸਮਾਰਟਫੋਨ 'ਚ ਵੀ ਲਿੰਕ ਕਰਨਾ ਚਾਹੁੰਦਾ ਹੈ। ਇਹ ਫੀਚਰ ਇਕ ਨਵੇਂ ਐਨਕ੍ਰਿਪਟਿਡ ਸਟੋਰੇਜ ਸਿਸਟਮ ਦਾ ਇਸਤੇਮਾਲ ਕਰਦਾ ਹੈ ਜਿਸ ਨੂੰ Identity Proof Linked Storage (IPLS) ਕਿਹਾ ਜਾਂਦਾ ਹੈ, ਜੋ Key Transparency ਅਤੇ WhatsApp ਦੀ Hardware Security Module (HSM) ਤਕਨਾਲੋਜੀ ਦਾ ਇਸਤੇਮਾਲ ਕਰਦਾ ਹੈ।
ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਵਟਸਐਪ 'ਤੇ ਸੇਵ ਕੀਤੇ ਗਏ ਕਾਨਟੈਕਟਸ ਨੂੰ ਯੂਜ਼ਰਜ਼ ਦੇ ਫੋਨ ਗੁਆਚ ਜਾਣ ਜਾਂ ਡਿਵਾਈਸ ਬਦਲਣ ਦੀ ਹਾਲਤ 'ਚ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਆਪਣੇ ਨਿੱਜੀ ਅਤੇ ਆਫਿਸ਼ੀਅਲ ਵਟਸਐਪ ਅਕਾਊਂਟ ਲਈ ਵੱਖ-ਵੱਖ ਕਾਨਟੈਕਟ ਲਿਸਟ ਬਣਾ ਜਾਂ ਕਸਟਮਾਈਜ਼ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ- iPhone 16 'ਚ ਆਈ ਵੱਡੀ ਸਮੱਸਿਆ, ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ