ਲਾਂਚਿੰਗ ਤੋਂ ਪਹਿਲਾਂ  Vivo ਦੇ ਇਸ ਸ਼ਾਨਦਾਰ ਫੋਨ ''ਤੇ ਮਿਲ ਰਿਹਾ 3000 ਦਾ ਡਿਸਕਾਊਂਟ ; ਮਿਲ ਰਹੇ ਸ਼ਾਨਦਾਰ ਫੀਚਰਜ਼

Tuesday, Feb 17, 2026 - 02:56 PM (IST)

ਲਾਂਚਿੰਗ ਤੋਂ ਪਹਿਲਾਂ  Vivo ਦੇ ਇਸ ਸ਼ਾਨਦਾਰ ਫੋਨ ''ਤੇ ਮਿਲ ਰਿਹਾ 3000 ਦਾ ਡਿਸਕਾਊਂਟ ; ਮਿਲ ਰਹੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ - Vivo ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕੰਪਨੀ ਆਪਣੀ ਨਵੀਂ Vivo V70 series ਨੂੰ 19 ਫਰਵਰੀ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ 'ਚ Vivo V70 ਅਤੇ Vivo V70 Elite ਸਮਾਰਟਫੋਨ ਸ਼ਾਮਲ ਹੋਣਗੇ ਪਰ ਇਸ ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਆਪਣੇ ਮੌਜੂਦਾ ਮਾਡਲ Vivo V60 5G 'ਤੇ ਵੱਡੀ ਛੋਟ ਦਾ ਐਲਾਨ ਕਰ ਦਿੱਤਾ ਹੈ।

ਕੀਮਤਾਂ 'ਚ ਹੋਈ ਭਾਰੀ ਕਟੌਤੀ

 8GB RAM + 128GB ਸਟੋਰੇਜ : ਹੁਣ 33,999 ਰੁਪਏ ਵਿਚ ਉਪਲਬਧ (ਲਾਂਚ ਕੀਮਤ: 36,999 ਰੁਪਏ)
8GB RAM + 256GB ਸਟੋਰੇਜ : ਹੁਣ 5,999 ਰੁਪਏ ਵਿਚ ਉਪਲਬਧ (ਲਾਂਚ ਕੀਮਤ: 38,999 ਰੁਪਏ)

ਇਹ ਆਫਰ ਕੰਪਨੀ ਦੀ ਵੈੱਬਸਾਈਟ ਸਮੇਤ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਵੀ ਉਪਲਬਧ ਹੈ। ਗਾਹਕ ਕੋਟਕ (Kotak), ਐਕਸਿਸ (Axis), HDFC, ICICI ਅਤੇ BOB ਬੈਂਕ ਦੇ ਕਾਰਡਾਂ ਰਾਹੀਂ ਇਸ ਛੋਟ ਦਾ ਲਾਭ ਉਠਾ ਸਕਦੇ ਹਨ।

Vivo V60 5G ਦੇ ਖਾਸ ਫੀਚਰਸ

ਡਿਸਪਲੇ
- ਇਸ ਫੋਨ 'ਚ 6.77-ਇੰਚ ਦੀ AMOLED ਕਵਾਡ-ਕਰਵਡ ਡਿਸਪਲੇ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 5000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

ਪ੍ਰੋਸੈਸਰ
- ਫੋਨ 'ਚ Snapdragon 7 Gen 4 ਚਿੱਪਸੈੱਟ ਲਗਾਇਆ ਗਿਆ ਹੈ, ਜੋ ਵਧੀਆ ਗੇਮਿੰਗ ਅਤੇ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ।

ਕੈਮਰਾ
- ਫੋਟੋਗ੍ਰਾਫੀ ਲਈ ਪਿੱਛੇ 50MP ਦਾ ਮੇਨ ਸੈਂਸਰ, 50MP ਟੈਲੀਫੋਟੋ ਲੈਂਜ਼ (100x ਡਿਜੀਟਲ ਜ਼ੂਮ) ਅਤੇ 8MP ਦਾ ਅਲਟਰਾ ਵਾਈਡ ਲੈਂਜ਼ ਹੈ। ਸੈਲਫੀ ਲਈ ਵੀ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਬੈਟਰੀ
- ਇਸ 'ਚ 6500mAh ਦੀ ਵੱਡੀ ਬੈਟਰੀ ਅਤੇ 90W ਫਾਸਟ ਚਾਰਜਿੰਗ ਦੀ ਸਹੂਲਤ ਹੈ।

ਪਾਣੀ ਤੋਂ ਸੁਰੱਖਿਆ
-  ਇਹ ਫੋਨ IP68 + IP69 ਸਰਟੀਫਾਈਡ ਹੈ, ਜਿਸਦਾ ਮਤਲਬ ਹੈ ਕਿ ਇਹ 1.5 ਮੀਟਰ ਡੂੰਘੇ ਪਾਣੀ ਵਿੱਚ 120 ਮਿੰਟ ਤੱਕ ਸੁਰੱਖਿਅਤ ਰਹਿ ਸਕਦਾ ਹੈ।

ਕੀ ਤੁਹਾਨੂੰ Vivo V60 ਖਰੀਦਣਾ ਚਾਹੀਦਾ ਹੈ?
ਆਉਣ ਵਾਲੇ Vivo V70 ਦੀ ਲੀਕ ਹੋਈ ਕੀਮਤ ਮੁਤਾਬਕ, ਇਸਦੇ 8GB+256GB ਵੇਰੀਐਂਟ ਦੀ ਕੀਮਤ ਲਗਭਗ 45,999 ਰੁਪਏ ਹੋ ਸਕਦੀ ਹੈ। ਜੇਕਰ ਦੇਖਿਆ ਜਾਵੇ ਤਾਂ Vivo V60 5G ਇਸ ਵੇਲੇ ਨਵੇਂ ਮਾਡਲ ਨਾਲੋਂ ਲਗਭਗ 10,000 ਰੁਪਏ ਸਸਤਾ ਮਿਲ ਰਿਹਾ ਹੈ, ਜਦਕਿ ਦੋਵਾਂ ਫੋਨਾਂ ਦੇ ਕਈ ਫੀਚਰਸ (ਜਿਵੇਂ ਪ੍ਰੋਸੈਸਰ ਅਤੇ ਬੈਟਰੀ) ਕਾਫੀ ਹੱਦ ਤੱਕ ਇਕੋ ਜਿਹੇ ਹਨ। ਇਸ ਲਈ ਪੈਸੇ ਬਚਾਉਣ ਦੇ ਚਾਹਵਾਨਾਂ ਲਈ Vivo V60 ਇਕ ਵਧੀਆ ਸੌਦਾ ਸਾਬਤ ਹੋ ਸਕਦਾ ਹੈ।


author

Sunaina

Content Editor

Related News