ਕੀ ਤੁਸੀਂ ਵੀ ਖਰੀਦਣ ਜਾ ਰਹੇ ਹੋ ਇਹ ਧਾਕੜ ਫੋਨ? ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਪੂਰੀ ਖਬਰ
Friday, Feb 27, 2026 - 02:06 PM (IST)
ਗੈਜੇਟ ਡੈਸਕ - ਸੈਮਸੰਗ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ Samsung Galaxy S26 Ultra ਲਾਂਚ ਕਰ ਦਿੱਤਾ ਹੈ, ਜੋ ਕਿ ਬਿਹਤਰ ਡਿਜ਼ਾਈਨ ਅਤੇ ਨਵੇਂ AI ਫੀਚਰਸ ਨਾਲ ਲੈਸ ਹੈ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਕਿ ਭਾਰਤ ਦੇ ਮੁਕਾਬਲੇ ਕਈ ਹੋਰ ਦੇਸ਼ਾਂ 'ਚ ਇਹ ਫੋਨ ਹਜ਼ਾਰਾਂ ਰੁਪਏ ਸਸਤਾ ਮਿਲ ਰਿਹਾ ਹੈ।
ਭਾਰਤ ਅਤੇ ਹੋਰ ਦੇਸ਼ਾਂ 'ਚ ਕੀਮਤ ਦੀ ਤੁਲਨਾ :-
ਭਾਰਤੀ ਬਾਜ਼ਾਰ 'ਚ Samsung Galaxy S26 Ultra ਦੀ ਸ਼ੁਰੂਆਤੀ ਕੀਮਤ 1,39,999 ਰੁਪਏ ਰੱਖੀ ਗਈ ਹੈ। ਸਰੋਤਾਂ ਅਨੁਸਾਰ, ਇਹ ਫੋਨ ਅਮਰੀਕਾ (US) 'ਚ ਸਭ ਤੋਂ ਸਸਤਾ ਹੈ, ਜਿੱਥੇ ਇਸਦੀ ਕੀਮਤ 1299 ਡਾਲਰ (ਲਗਭਗ 1,19,000 ਰੁਪਏ) ਹੈ। ਇਸੇ ਤਰ੍ਹਾਂ ਦੁਬਈ 'ਚ ਇਸਦੀ ਕੀਮਤ ਲਗਭਗ 1,27,000 ਰੁਪਏ ਅਤੇ ਥਾਈਲੈਂਡ 'ਚ ਲਗਭਗ 1,37,100 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸ਼ਾਨਦਾਰ ਫੀਚਰਸ ਅਤੇ ਸਪੈਸੀਫਿਕੇਸ਼ਨਸ :-
ਡਿਸਪਲੇਅ
- ਇਸ 'ਚ 6.9 ਇੰਚ ਦੀ Dynamic AMOLED 2X ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ ਪ੍ਰਾਈਵੇਸੀ ਲਈ ਬਿਲਟ-ਇਨ ਪ੍ਰਾਈਵੇਸੀ ਡਿਸਪਲੇਅ ਨਾਲ ਆਉਂਦੀ ਹੈ।
ਪ੍ਰੋਸੈਸਰ
- ਫੋਨ 'ਚ Snapdragon 8 Elite Gen 5 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਅਤੇ ਗਰਮੀ ਨੂੰ ਕੰਟਰੋਲ ਕਰਨ ਲਈ ਵੱਡਾ ਵੇਪਰ ਚੈਂਬਰ ਕੂਲਿੰਗ ਸਿਸਟਮ ਦਿੱਤਾ ਗਿਆ ਹੈ।
ਕੈਮਰਾ
- ਫੋਨ ਦੇ ਪਿਛਲੇ ਹਿੱਸੇ 'ਚ 200MP ਦਾ ਮੁੱਖ ਕੈਮਰਾ, ਦੋ ਟੈਲੀਫੋਟੋ ਸੈਂਸਰ (50MP ਅਤੇ 10MP) ਅਤੇ 50MP ਦਾ ਅਲਟਰਾ-ਵਾਈਡ ਕੈਮਰਾ ਹੈ। ਸੈਲਫੀ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ
- ਇਸ 'ਚ 5000mAh ਦੀ ਦਮਦਾਰ ਬੈਟਰੀ ਹੈ, ਜੋ 60W ਵਾਇਰਡ ਫਾਸਟ ਚਾਰਜਿੰਗ ਅਤੇ 25W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਭਾਰਤ 'ਚ ਖਾਸ ਆਫਰ :-
ਭਾਰਤ 'ਚ ਇਸ ਸੀਰੀਜ਼ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਦੀ ਵੈੱਬਸਾਈਟ ਤੋਂ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਇਕ ਖਾਸ ਫਾਇਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਹ 256GB ਦੀ ਕੀਮਤ 'ਚ 512GB ਸਟੋਰੇਜ ਵਾਲਾ ਮਾਡਲ ਪ੍ਰਾਪਤ ਕਰ ਸਕਦੇ ਹਨ।
