ਜੇ ਤੁਹਾਡਾ ਫ਼ੋਨ ਵੀ ਹੋ ਗਿਆ ਹੈ C, ਤਾਂ ਅਪਣਾਓ ਇਹ 5 ਆਸਾਨ ਤਰੀਕੇ, ਚੱਲੇਗਾ ਸੁਪਰਫਾਸਟ

Friday, Feb 20, 2026 - 01:15 PM (IST)

ਜੇ ਤੁਹਾਡਾ ਫ਼ੋਨ ਵੀ ਹੋ ਗਿਆ ਹੈ C, ਤਾਂ ਅਪਣਾਓ ਇਹ 5 ਆਸਾਨ ਤਰੀਕੇ, ਚੱਲੇਗਾ ਸੁਪਰਫਾਸਟ

ਗੈਜੇਟ ਡੈਸਕ - ਅੱਜ-ਕੱਲ੍ਹ ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ ਪਰ ਅਕਸਰ ਕੁਝ ਸਮਾਂ ਵਰਤਣ ਤੋਂ ਬਾਅਦ ਫ਼ੋਨ ਦੀ ਸਪੀਡ ਸਲੋਅ ਹੋ ਜਾਂਦੀ ਹੈ ਅਤੇ ਐਪਸ ਜਾਂ ਫ਼ਾਈਲਾਂ ਲੋਡ ਹੋਣ 'ਚ ਕਾਫ਼ੀ ਸਮਾਂ ਲੱਗਣ ਲੱਗਦਾ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਫ਼ੋਨ ਪੁਰਾਣਾ ਹੋਣ 'ਤੇ ਅਜਿਹਾ ਹੋਣਾ ਆਮ ਗੱਲ ਹੈ ਪਰ ਅਸਲ 'ਚ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਫ਼ੋਨ ਨੂੰ ਫਿਰ ਤੋਂ ਸੁਪਰਫਾਸਟ ਬਣਾ ਸਕਦੇ ਹੋ।

ਤੁਹਾਡੇ ਫ਼ੋਨ ਦੀ ਕਾਰਗੁਜ਼ਾਰੀ ਸੁਧਾਰਨ ਲਈ 5 ਮਹੱਤਵਪੂਰਨ ਨੁਕਤੇ ਹੇਠਾਂ ਦਿੱਤੇ ਗਏ ਹਨ :-

ਸਾਫਟਵੇਅਰ ਅਤੇ ਐਪਸ ਨੂੰ ਅਪਡੇਟ ਰੱਖੋ
- ਫ਼ੋਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਅਤੇ ਬੈਟਰੀ ਲਾਈਫ਼ ਵਧਾਉਣ ਲਈ ਹਮੇਸ਼ਾ ਆਪਣੇ ਸਾਫਟਵੇਅਰ ਅਤੇ ਐਪਸ ਨੂੰ ਅਪਡੇਟ ਰੱਖੋ। ਅਜਿਹਾ ਕਰਨ ਨਾਲ ਸਾਈਬਰ ਹਮਲਿਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਬੇਲੋੜੇ ਫੀਚਰਜ਼ ਨੂੰ ਬੰਦ ਕਰੋ
- ਆਮ ਤੌਰ 'ਤੇ ਬਲੂਟੁੱਥ ਅਤੇ ਲਾਈਵ ਲੋਕੇਸ਼ਨ ਵਰਗੇ ਫੀਚਰਜ਼ ਹਮੇਸ਼ਾ ਆਨ ਰਹਿੰਦੇ ਹਨ। ਜੇਕਰ ਤੁਹਾਨੂੰ ਇਨ੍ਹਾਂ ਦੀ ਲੋੜ ਨਹੀਂ ਹੈ, ਤਾਂ ਇਨ੍ਹਾਂ ਨੂੰ ਡਿਸੇਬਲ ਕਰ ਦਿਓ। ਇਸ ਨਾਲ ਫ਼ੋਨ ਦੇ ਰਿਸੋਰਸਿਸ 'ਤੇ ਲੋਡ ਘੱਟ ਪੈਂਦਾ ਹੈ ਅਤੇ ਫ਼ੋਨ ਸਮੂਥ ਚੱਲਣ ਲੱਗਦਾ ਹੈ।

ਸਟੋਰੇਜ ਖਾਲੀ ਕਰੋ
- ਜਦੋਂ ਫ਼ੋਨ ਦੀ ਸਟੋਰੇਜ ਫੁੱਲ ਹੋ ਜਾਂਦੀ ਹੈ, ਤਾਂ ਸਪੀਡ ਘਟਣੀ ਲਾਜ਼ਮੀ ਹੈ। ਇਸ ਲਈ, ਉਨ੍ਹਾਂ ਐਪਸ ਨੂੰ ਹਟਾ ਦਿਓ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ ਅਤੇ ਪੁਰਾਣੀਆਂ ਜਾਂ ਡੁਪਲੀਕੇਟ ਫੋਟੋਆਂ-ਵੀਡੀਓਜ਼ ਨੂੰ ਡਿਲੀਟ ਕਰ ਦਿਓ।

ਫ਼ੋਨ ਨੂੰ ਰੀਸਟਾਰਟ ਕਰੋ
- ਜੇਕਰ ਫ਼ੋਨ ਅਚਾਨਕ ਬਹੁਤ ਜ਼ਿਆਦਾ ਸਲੋਅ ਹੋ ਗਿਆ ਹੈ, ਤਾਂ ਇਸਨੂੰ ਰੀਸਟਾਰਟ ਕਰੋ। ਇਸ ਨਾਲ ਬੈਕਗ੍ਰਾਊਂਡ 'ਚ ਚੱਲ ਰਹੀਆਂ ਫਾਲਤੂ ਗਤੀਵਿਧੀਆਂ ਬੰਦ ਹੋ ਜਾਂਦੀਆਂ ਹਨ ਅਤੇ ਟੈਂਪਰੇਰੀ ਬਗਸ ਫਿਕਸ ਹੋ ਜਾਂਦੇ ਹਨ, ਜਿਸ ਨਾਲ ਫ਼ੋਨ ਦੀ ਸਪੀਡ ਵਧ ਜਾਂਦੀ ਹੈ।

ਫੈਕਟਰੀ ਰੀਸੈਟ ਹੈ ਆਖਰੀ ਵਿਕਲਪ 
- ਜੇਕਰ ਉਪਰੋਕਤ ਕੋਈ ਵੀ ਤਰੀਕਾ ਕੰਮ ਨਾ ਕਰੇ, ਤਾਂ ਫੈਕਟਰੀ ਰੀਸੈਟ ਆਖਰੀ ਰਸਤਾ ਹੈ। ਇਸ ਨਾਲ ਤੁਹਾਡਾ ਫ਼ੋਨ ਬਿਲਕੁਲ ਨਵੇਂ ਵਰਗਾ ਹੋ ਜਾਵੇਗਾ ਪਰ ਯਾਦ ਰਹੇ, ਰੀਸੈਟ ਕਰਨ ਤੋਂ ਪਹਿਲਾਂ ਆਪਣੇ ਜ਼ਰੂਰੀ ਡੇਟਾ ਦਾ ਬੈਕਅੱਪ ਜ਼ਰੂਰ ਲੈ ਲਓ ਕਿਉਂਕਿ ਇਸ ਪ੍ਰਕਿਰਿਆ 'ਚ ਸਾਰਾ ਡੇਟਾ ਡਿਲੀਟ ਹੋ ਜਾਂਦਾ ਹੈ।
 


author

Sunaina

Content Editor

Related News