ਹੁਣ ਮੋਬਾਈਲ ਰੀਚਾਰਜ ਵੀ ਬੋਲੇਗਾ 'ਦਿਲ ਦੀ ਗੱਲ' ! ਏਅਰਟੈੱਲ ਲਿਆਇਆ ਨਵਾਂ ਫੀਚਰ, ਪੜ੍ਹੋ ਪੂਰੀ ਖ਼ਬਰ

Saturday, Feb 14, 2026 - 02:40 PM (IST)

ਹੁਣ ਮੋਬਾਈਲ ਰੀਚਾਰਜ ਵੀ ਬੋਲੇਗਾ 'ਦਿਲ ਦੀ ਗੱਲ' ! ਏਅਰਟੈੱਲ ਲਿਆਇਆ ਨਵਾਂ ਫੀਚਰ, ਪੜ੍ਹੋ ਪੂਰੀ ਖ਼ਬਰ

ਗੈਜੇਟ ਡੈਸਕ - ਵੈਲੇਨਟਾਈਨ ਡੇਅ ਦੇ ਮੌਕੇ 'ਤੇ ਭਾਰਤੀ ਏਅਰਟੈੱਲ ਨੇ ਆਪਣੇ ਕਰੋੜਾਂ ਗਾਹਕਾਂ ਲਈ ਇਕ ਬਹੁਤ ਹੀ ਖਾਸ ਅਤੇ ਰੋਮਾਂਚਕ ਫੀਚਰ ਪੇਸ਼ ਕੀਤਾ ਹੈ। ਹੁਣ ਮੋਬਾਈਲ ਰੀਚਾਰਜ ਸਿਰਫ ਡੇਟਾ ਜਾਂ ਬੈਲੇਂਸ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਤੁਹਾਡੇ ਪਿਆਰਿਆਂ ਲਈ ਇਕ ਡਿਜੀਟਲ ਤੋਹਫ਼ਾ ਵੀ ਬਣ ਸਕਦਾ ਹੈ।

ਕੀ ਹੈ ਏਅਰਟੈੱਲ ਦਾ ਨਵਾਂ ਫੀਚਰ?
ਏਅਰਟੈੱਲ ਨੇ ‘Gift a Recharge with a Special Note’ ਨਾਮ ਦਾ ਫੀਚਰ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਯੂਜ਼ਰਸ ਆਪਣੇ ਪਾਰਟਨਰ, ਦੋਸਤਾਂ ਜਾਂ ਪਰਿਵਾਰ ਦੇ ਮੈਂਬਰਾਂ ਦੇ ਨੰਬਰ 'ਤੇ ਰੀਚਾਰਜ ਭੇਜਣ ਦੇ ਨਾਲ-ਨਾਲ ਇਕ ਨਿੱਜੀ ਸੁਨੇਹਾ ਵੀ ਲਿਖ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਕਿ ਅੱਜ ਦੇ ਡਿਜੀਟਲ ਦੌਰ ਵਿਚ ਇਹ ਫੀਚਰ ਰਿਸ਼ਤਿਆਂ ਵਿੱਚ ਇੱਕ ਨਿੱਜੀ ਅਹਿਸਾਸ ਜੋੜਨ ਦਾ ਕੰਮ ਕਰੇਗਾ।

ਇੰਝ ਕਰੋ ਇਸ ਫੀਚਰ ਦੀ ਵਰਤੋਂ :-

- ਸਭ ਤੋਂ ਪਹਿਲਾਂ Airtel Thanks App 'ਤੇ ਜਾਓ।
-  ਉਸ ਮੋਬਾਈਲ ਨੰਬਰ ਨੂੰ ਚੁਣੋ ਜਿਸ ਨੂੰ ਤੁਸੀਂ ਰੀਚਾਰਜ ਗਿਫਟ ਕਰਨਾ ਚਾਹੁੰਦੇ ਹੋ।
- ਆਪਣੀ ਪਸੰਦ ਦਾ ਕੋਈ ਵੀ ਪਲਾਨ ਚੁਣੋ।
-  ਪਲਾਨ ਚੁਣਨ ਤੋਂ ਬਾਅਦ, ਤੁਸੀਂ ਉੱਥੇ ਆਪਣਾ ਖਾਸ ਸੰਦੇਸ਼ ਲਿਖ ਸਕਦੇ ਹੋ, ਜੋ ਰੀਚਾਰਜ ਦੇ ਨਾਲ ਪ੍ਰਾਪਤਕਰਤਾ ਨੂੰ ਮਿਲੇਗਾ।

ਸੁਰੱਖਿਆ ਦਾ ਵੀ ਰੱਖਿਆ ਖਾਸ ਖਿਆਲ :-
- ਰਿਸ਼ਤਿਆਂ ਦੇ ਨਾਲ-ਨਾਲ ਏਅਰਟੈੱਲ ਨੇ ਯੂਜ਼ਰਸ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ ਹੈ। ਕੰਪਨੀ ਨੇ ਫੇਕ OTP ਅਤੇ ਫਰਾਡ ਕਾਲਾਂ ਤੋਂ ਬਚਣ ਲਈ ਇਕ ਨਵਾਂ AI ਸਿਸਟਮ ਸ਼ੁਰੂ ਕੀਤਾ ਹੈ। ਇਹ ਸਿਸਟਮ ਸ਼ੱਕੀ ਕਾਲਾਂ ਦੌਰਾਨ ਫਰਜ਼ੀ OTP ਦੀ ਪਛਾਣ ਕਰਕੇ ਯੂਜ਼ਰ ਨੂੰ ਤੁਰੰਤ ਅਲਰਟ ਭੇਜੇਗਾ, ਜਿਸ ਨਾਲ ਆਨਲਾਈਨ ਧੋਖਾਧੜੀ ਨੂੰ ਰੋਕਣ 'ਚ ਮਦਦ ਮਿਲੇਗੀ।
 


author

Sunaina

Content Editor

Related News