Vivo ਨੇ 5000mAh ਦ ਬੈਟਰੀ ਨਾਲ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

Saturday, Jan 15, 2022 - 12:19 PM (IST)

Vivo ਨੇ 5000mAh ਦ ਬੈਟਰੀ ਨਾਲ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

ਗੈਜੇਟ ਡੈਸਕ– ਵੀਵੋ ਨੇ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਆਪਣੇ ਸਸਤੇ ਸਮਾਰਟਫੋਨ Vivo Y21e ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 680 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਕੀਮਤ ਦੀ ਗੱਲ ਕਰੀਏਤਾਂ ਇਸ ਫੋਨ ਨੂੰ ਸਿਰਫ ਇਕ ਹੀ ਸਟੋਰੇਜ ਮਾਡਲ ਯਾਨੀ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ ਜਿਸਦੀ ਕੀਮਤ 12,900 ਰੁਪਏ ਹੈ। 

ਕੰਪਨੀ ਨੇ ਇਸ ਫੋਨ ਚ ਐਕਸਟੈਂਡਿਡ ਰੈਮ ਦਾ ਫੀਚਰ ਵੀ ਦਿੱਤਾ ਹੈ ਯਾਨੀ ਇਸ ਫੋਨ ਦੀ ਰੈਮ ਨੂੰ 0.5 ਐੱਮ.ਬੀ. ਤਕ ਵਧਾਈ ਜਾ ਸਕਦੀ ਹੈ। ਗਾਹਕ ਇਸਨੂੰ ਆਨਲਾਈਨ ਸਟੋਰ ਅਤੇ ਕੰਪਨੀ ਦੇ ਸਾਰੇ ਪਾਰਟਨਰ ਸਟੋਰਾਂ ਤੋਂ ਡਾਇਮੰਡ ਗਲੋ ਅਤੇ ਮਿਡਲਾਈਨ ਬਲਿਊ ਰੰਗ ’ਚ ਖਰੀਦ ਸਕਣਗੇ। 

Vivo Y21e ਦੇ ਫੀਚਰਜ਼

ਡਿਸਪਲੇਅ    - 6.51 ਇੰਚ ਦੀ HD+
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 680
ਓ.ਐੱਸ.    - ਐਂਡਰਾਇਡ 12 ’ਤੇ ਆਧਾਰਿਤ ਫਨਟਚ OS 12
ਰੀਅਰ ਕੈਮਰਾ    - 13MP (ਪ੍ਰਾਈਮਰੀ ਸੈਂਸਰ) +  2MP (ਮੈਕ੍ਰੋ ਸੈਂਸਰ)
ਫਰੰਟ ਕੈਮਰਾ    - 8MP
ਬੈਟਰੀ    - 5,000mAh, 18W ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ    - 4G LTE, ਡਿਊਲ ਬੈਂਡ Wi-Fi, USB ਟਾਈਪ-C ਪੋਰਟ ਅਤੇ ਬਲੂਟੁੱਥ v5


author

Rakesh

Content Editor

Related News