ਆ ਗਿਆ Apache RTR 160 ਦਾ ਨਵਾਂ ਰੇਸਿੰਗ ਐਡੀਸ਼ਨ, ਜਾਣੋ ਕੀਮਤ ਤੇ ਖੂਬੀਆਂ

Tuesday, Jul 16, 2024 - 06:39 PM (IST)

ਆਟੋ ਡੈਸਕ- ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਪਣੀ ਲੋਕਪ੍ਰਸਿੱਧ ਸਪੋਰਟਸ ਬਾਈਕ Apache RTR 160 ਦਾ ਰੇਸਿੰਗ ਐਡੀਸ਼ਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ 1,28,720 ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਬਾਜ਼ਾਰ 'ਚ ਉਤਾਰਿਆ ਹੈ। ਇਹ ਨਵਾਂ ਵੇਰੀਐਂਟ Apache RTR 160 2V ਲਾਈਨਅਪ ਦਾ ਸਭ ਤੋਂ ਟਾਪ ਮਾਡਲ ਹੈ। ਟੀ.ਵੀ.ਐੱਸ. ਨੇ ਭਾਰਤ 'ਚ ਆਪਣੇ ਡੀਲਰਸ਼ਿਪ ਨੈੱਟਵਰਕ 'ਤੇ ਨਵੇਂ ਵੇਰੀਐਂਟ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 

TVS Apache RTR 160 ਰੇਸਿੰਗ ਐਡੀਸ਼ਨ 'ਚ ਕੀ ਹੈ ਨਵਾਂ

ਇਸ ਰੇਸਿੰਗ ਐਡੀਸ਼ਨ ਦੀ ਸਭ ਤੋਂ ਖਾਸ ਗੱਲ ਇਸ ਦੀ ਮੈਟ ਬਲੈਕ ਕਲਰ ਸਕੀਮ ਹੈ, ਜਿਸ ਨੂੰ ਬੋਲਡ ਰੈੱਡ ਅਤੇ ਗ੍ਰੇਅ ਗ੍ਰਾਫਿਕਸ ਨਾਲ ਆਕਰਸ਼ਕ ਬਣਾਇਆ ਗਿਆ ਹੈ। ਇਹ ਪੇਂਟ ਫਿਊਲ ਟੈਂਕ, ਫਰੰਟ ਫੈਂਡਰ ਅਤੇ ਟੇਲ ਸੈਕਸ਼ਨ ਨੂੰ ਸ਼ਾਨਦਾਰ ਲੁੱਕ ਦਿੰਦਾ ਹੈ। ਬਾਈਕ ਦੀ ਵਿਜ਼ੁਅਲ ਅਪੀਲ ਨੂੰ ਇਸ ਦੇ ਲਾਲ ਅਲੌਏ ਵ੍ਹੀਲਜ਼ ਹੋਰ ਵੀ ਵਧਾ ਰਹੇ ਹਨ ਜੋ ਇਸ ਨੂੰ ਸਪੋਰਟੀ ਟੱਚ ਦਿੰਦੇ ਹਨ। ਇਨ੍ਹਾਂ ਬਦਲਾਵਾਂ ਤੋਂ ਇਲਾਵਾ ਮੋਟਰਸਾਈਕਲ 'ਚ ਮਕੈਨੀਕਲ ਰੂਪ ਨਾਲ ਕੋਈ ਬਦਲਾਅ ਨਹੀਂ ਕੀਤਾ ਗਿਆ। 

Apache RTR 160 ਰੇਸਿੰਗ ਐਡੀਸ਼ਨ 'ਚ 160 ਸੀਸੀ ਦਾ ਏਅਰ-ਕੂਲਡ ਇੰਜਣ ਮਿਲਦਾ ਹੈ, ਜੋ 16.04 ਐੱਚ.ਪੀ. ਦੀ ਪਾਵਰ ਅਤੇ 12.7 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। 5-ਸਪੀਡ ਗਿਅਰਬਾਕਸ ਦੇ ਨਾਲ ਇਹ ਬਾਈਕ 107 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਸਕਦੀ ਹੈ। 

PunjabKesari

ਬਾਈਕ ਦੇ ਫੀਚਰਜ਼

ਫੀਚਰਜ਼ ਦੇ ਮਾਮਲੇ 'ਚ ਰੇਸਿੰਗ ਐਡੀਸ਼ਨ 'ਚ ਤਿੰਨ ਰਾਈਡ ਮੋਡ ਦਿੱਤੇ ਗਏ ਹਨ- ਸਪੋਰਟ, ਅਰਬਨ ਅਤੇ ਰੇਨ। ਤਿੰਨੋਂ ਮੋਡ ਵੱਖ-ਵੱਖ ਰਾਈਡਿੰਗ ਕੰਡੀਸ਼ਨ ਦੇ ਹਿਸਾਬ ਨਾਲ ਹਨ। ਇਸ ਵਿਚ TVS SmartXonnect ਦੇ ਨਾਲ ਡਿਜੀਟਲ ਐੱਲ.ਸੀ.ਡੀ. ਕਲੱਸਟਰ ਅਤੇ ਨੈਵੀਗੇਸ਼ਨ ਅਤੇ ਨੋਟੀਫਿਕੇਸ਼ਨ ਲਈ ਵੌਇਸ ਅਸਿਸਟ ਦੇ ਨਾਲ ਬਲੂਟੁੱਥ ਕੁਨੈਕਟੀਵਿਟੀ ਵੀ ਹੈ। ਐੱਲ.ਈ.ਡੀ. ਹੈੱਡਲੈਂਪ ਅਤੇ ਟੇਲ ਲੈਂਪ ਦੇ ਸ਼ਾਮਲ ਹੋਣ ਨਾਲ ਵਿਜ਼ੀਬਿਲਿਟੀ ਹੋਰ ਵੀ ਬਿਹਤਰ ਹੋ ਗਈ ਹੈ। 


Rakesh

Content Editor

Related News