ਤੁਹਾਡੀ ਜਾਸੂਸੀ ਕਰਦੀ ਹੈ TikTok, ਭੁੱਲ ਕੇ ਵੀ ਨਾ ਕਰੋ ਡਾਊਨਲੋਡ : ਸਟੀਵ ਹਫਮੈਨ

02/27/2020 4:25:52 PM

ਗੈਜੇਟ ਡੈਸਕ– ਲੋਕਪ੍ਰਸਿੱਧ ਸ਼ਾਰਟ ਵੀਡੀਓ ਐਪ ਟਿਕਟਾਕ ਭਾਰਤ ’ਚ ਕਈ ਵਾਰ ਵਿਵਾਦਾਂ ਦੇ ਘੇਰੇ ’ਚ ਆ ਚੁੱਕੀ ਹੈ। ਕੁਝ ਸਮੇਂ ਲਈ ਇਸ ਚੀਨੀ ਐਪ ਨੂੰ ਭਾਰਤ ’ਚ ਬੈਨ ਵੀ ਕੀਤਾ ਗਿਆ ਸੀ। ਟਿਕਟਾਕ ਗੂਗਲ ਪਲੇਅ ਸਟੋਰ ਤੋਂ ਵੀ ਹਟਾਈ ਗਈ ਸੀ ਪਰ ਫਿਲਹਾਲ ਹੁਣ ਇਹ ਐਪ ਠੀਕ ਚੱਲ ਰਹੀ ਹੈ। 

ਅਮਰੀਕੀ ਸੋਸ਼ਲ ਡਿਸਕਸ਼ਨ ਵੈੱਬਸਾਈਟ ‘ਰੈਡਿਟ’ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਸਟੀਵ ਹਫਮੈਨ ਨੇ ਟਿਕਟਾਕ ਨੂੰ ਪੈਰਾਸਾਈਟ ਵਰਗਾ ਦੱਸਿਆ ਹੈ। ‘ਟੈੱਕ ਕਰੰਚ’ ਦੀ ਇਕ ਰਿਪੋਰਟ ਮੁਤਾਬਕ, ਟਿਕਟਾਕ ਨੂੰ ਸਪਾਈਵੇਅਰ ਤਕ ਕਹਿ ਦਿੱਤਾ ਹੈ। ਸਪਾਈਵੇਅਰ ਯਾਨੀ ਅਜਿਹੇ ਐਪਸ ਜੋ ਲੋਕਾਂ ਦਾ ਜਾਸੂਸੀ ਕਰਦੇ ਹਨ। ਰੈਡਿਟ ਸੀ.ਈ.ਓ. ਸਟੀਵ ਹਫਮੈਨ ਨੇ ਟਿਕਟਾਕ ਬਾਰੇ ਕਿਹਾ ਹੈ ਕਿ ਮੈਨੂੰ ਇਹ ਐਪ ਪੈਰਾਸਾਈਟ ਵਰਗੀ ਲੱਗਦੀ ਹੈ ਜੋ ਹਮੇਸ਼ਾ ਤੁਹਾਨੂੰ ਸੁਣਦੀ ਹੈ ਅਤੇ ਜੋ ਫਿੰਗਰਪ੍ਰਿੰਟ ਟੈਕਨਾਲੋਜੀ ਉਹ ਇਸਤੇਮਾਲ ਕਰਦੇ ਹਨ ਉਹ ਡਰਾਉਣ ਵਾਲਾ ਹੈ। ਮੈਂ ਇਸ ਤਰ੍ਹਾਂ ਦੀ ਐਪ ਨੂੰ ਆਪਣੇ ਫੋਨ ’ਚ ਇੰਸਟਾਲ ਨਹੀਂ ਕਰ ਸਕਦਾ। 

PunjabKesari

ਰੈਡਿਟ ਸੀ.ਈ.ਓ. ਨੇ ਕਿਹਾ ਕਿ ਜਦੋਂ ਵੀ ਲੋਕ ਟਿਕਟਾਕ ਬਾਰੇ ਗੱਲ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਇਸ ਸਪਾਈਵੇਅਰ ਨੂੰ ਆਪਣੇ ਫੋਨ ’ਚ ਇੰਸਟਾਲ ਨਾ ਕਰਨ ਦੀ ਸਲਾਹ ਦਿੰਦੇ ਹਨ। ਇਸ ਐਪ ਦਾ ਵਿਵਾਦਾਂ ਨਾਲ ਰਿਸ਼ਤਾ ਨਵਾਂ ਨਹੀਂ ਹੈ। ਇਸ ਐਪ ਨੂੰ ਲੈ ਕੇ ਸਮੇਂ-ਸਮੇਂ ’ਤੇ ਸਵਾਲ ਖੜ੍ਹੇ ਹੁੰਦੇ ਰਹੇ ਹਨ। 

ਦੂਜੇ ਦੇਸ਼ਾਂ ਦੇ ਮੁਕਾਬਲੇ ਟਿਕਟਾਕ ਭਾਰਤ ’ਚ ਜ਼ਿਆਦਾ ਪ੍ਰਸਿੱਧ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ’ਚ ਟਿਕਟਾਕ ਐਪ ਨੂੰ 104.7 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਭਾਰਤ ਦੀ ਗੱਲ ਕਰੀਏ ਤਾਂ ਪੂਰੇ ਡਾਊਨਲੋਡ ਦਾ 34.1 ਫੀਸਦੀ ਸਿਰਫ ਭਾਰਤ ’ਚ ਡਾਊਨਲੋਡ ਕੀਤਾ ਗਿਆ ਹੈ। ਇਹ ਐਪ ਚੀਨੀ ਕੰਪਨੀ ਬਾਈਟਡਾਂਸ ਹੈ ਅਤੇ ਇਹ ਹੁਣ ਫੇਸਬੁੱਕ ਵਰਗੇ ਦਿੱਗਜ ਸੋਸ਼ਲ ਮੀਡੀਆ ਨੂੰ ਟੱਕਰ ਦੇਣ ਦੀ ਰਾਹ ’ਤੇ ਹੈ। ਸੈਂਸਰ ਟਾਵਰ ਦੀ ਇਕ ਰਿਪੋਰਟ ਮੁਤਾਬਕ, ਪਿਛਲੇ ਸਾਲ ਫੇਸਬੁੱਕ ਐਪ ਤੋਂ ਵੀ ਜ਼ਿਆਦਾ ਵਾਰ ਇਸ ਨੂੰ ਦੁਨੀਆ ਭਰ ’ਚ ਡਾਊਨਲੋਡ ਕੀਤਾ ਗਿਆ ਹੈ। 


Related News