ਭਾਰਤ ਸਣੇ ਦੁਨੀਆ ਭਰ ''ਚ ਲਾਈਵ ਹੋਇਆ Threads ਦਾ ਵੈੱਬ ਵਰਜ਼ਨ, CEO ਨੇ ਦਿੱਤੀ ਜਾਣਕਾਰੀ

Friday, Aug 25, 2023 - 06:44 PM (IST)

ਭਾਰਤ ਸਣੇ ਦੁਨੀਆ ਭਰ ''ਚ ਲਾਈਵ ਹੋਇਆ Threads ਦਾ ਵੈੱਬ ਵਰਜ਼ਨ, CEO ਨੇ ਦਿੱਤੀ ਜਾਣਕਾਰੀ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਆਪਣੇ ਨਵੇਂ ਟੈਕਸਟ ਆਧਾਰਿਤ ਪਲੇਟਫਾਰਮ ਥ੍ਰੈਡਸ ਦਾ ਵੈੱਬ ਵਰਜ਼ਨ ਜਾਰੀ ਕਰ ਦਿੱਤਾ ਹੈ। ਇੰਸਟਾਗ੍ਰਾਮ ਦੇ ਸੀ.ਈ.ਓ. ਐਡਮ ਮੋਸੇਰੀ ਨੇ ਖੁਦ ਇਸਦਾ ਐਲਾਨ ਕੀਤਾ ਹੈ। ਕੰਪਨੀ ਨੇ ਭਾਰਤ ਸਣੇ ਦੁਨੀਆ ਭਰ 'ਚ ਐਪ ਦੇ ਵੱਬ ਵਰਜ਼ਨ ਨੂੰ ਲਾਈਵ ਕਰ ਦਿੱਤਾ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਪਿਛਲੇ ਮਹੀਨੇ ਹੀ ਥ੍ਰੈਡਸ ਨੂੰ ਪੇਸ਼ ਕੀਤਾ ਹੈ, ਇਸਨੂੰ ਪਹਿਲਾਂ ਆਈਫੋਨ ਅਤੇ ਐਂਡਰਾਇਡ ਸਮਾਰਟਫੋਨ ਲਈ ਐਪ ਦੇ ਰੂਪ 'ਚ ਮੁਹੱਈਆ ਕੀਤਾ ਗਿਆ ਹੈ। 

ਸੀ.ਈ.ਓ. ਐਡਮ ਮੋਸੇਰੀ ਨੇ ਦਿੱਤੀ ਜਾਣਕਾਰੀ

ਟੈਕਸਟ ਆਧਾਰਿਤ ਪਲੇਟਫਾਰਮ ਥ੍ਰੈਡਸ ਦੇ ਵੈੱਬ ਵਰਜ਼ਨ ਨੂੰ ਲੈ ਕੇ ਕੰਪਨੀ ਦੇ ਸੀ.ਈ.ਓ. ਐਡਮ ਮੋਸੇਰੀ ਨੇ ਖੁਦ ਜਾਣਕਾਰੀ ਦਿੱਤੀ ਹੈ। ਮੋਸੇਰੀ ਨੇ ਥ੍ਰੈਡਸ 'ਤੇ ਪੋਸਟ ਕਰਕੇ ਕਿਹਾ ਕਿ ਥ੍ਰੈਡਸ.ਨੈੱਟ ਹੁਣ ਸਾਰਿਆਂ ਲਈ ਉਪਲੱਬਧ ਹੈ। ਸਾਨੂੰ ਦੱਸੋ ਕਿ ਤੁਹਾਨੂੰ ਇਹ ਕਿਹੋ ਜਿਹਾ ਲੱਗਾ। ਇਸਤੋਂ ਪਹਿਲਾਂ ਤਕ ਸਿਰਫ ਐਪ 'ਚ ਹੀ ਥ੍ਰੈਡਸ ਦਾ ਇਸਤੇਮਾਲ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ– ਕੇਰਲ 'ਚ ਖ਼ੁੱਲ੍ਹਿਆ ਭਾਰਤ ਦਾ ਪਹਿਲਾ AI ਸਕੂਲ, ਕੀ ਅਧਿਆਪਕਾਂ ਨੂੰ ਰਿਪਲੇਸ ਕਰ ਦੇਵੇਗਾ ChatGPT?

PunjabKesari

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਥ੍ਰੈਡਸ ਦੇ ਬੁਲਾਰੇ ਨੇ ਕਿਹਾ ਕਿ ਥ੍ਰੈਡਸ ਟੀਮ ਵੈੱਬ ਵਰਜ਼ਨ 'ਤੇ ਐਕਸਪੀਰੀਅੰਸ ਨੂੰ ਮੋਬਾਇਲ ਦੇ ਬਰਾਬਰ ਲਿਆਉਣ ਲਈ ਕੰਮ ਕਰ ਰਹੀ ਹੈ। ਆਉਣ ਵਾਲੇ ਹਫਤਿਆਂ 'ਚ ਵੈੱਬ ਐਕਸਪੀਰੀਅੰਸ ਨੂੰ ਵਧਾਉਣ ਲਈ ਹੋਰ ਜ਼ਿਆਦਾ ਫੰਕਸ਼ਨ ਅਤੇ ਫੀਚਰਜ਼ ਜੋੜੇ ਜਾਣਗੇ।

ਆਉਂਦੇ ਹੀ ਬਣਾਇਆ ਸੀ ਰਿਕਾਰਡ

ਮੈਟਾ ਨੇ ਐਕਸ (ਪਹਿਲਾਂ ਟਵਿਟਰ) ਦੇ ਮੁਕਾਬਲੇਬਾਜ਼ ਐਪ ਦੇ ਰੂਪ 'ਚ ਥ੍ਰੈਡਸ ਨੂੰ ਪੇਸ਼ ਕੀਤਾ ਹੈ। ਲਾਂਚਿੰਗ ਦੇ ਨਾਲ ਹੀ ਐਪ ਵੱਡੇ ਪੱਧਰ 'ਤੇ ਸਾਈਨ-ਅਪ (100 ਮਿਲੀਅਨ) ਹਾਸਿਲ ਕਰਨ 'ਚ ਕਾਮਯਾਬ ਰਿਹਾ ਹੈ ਪਰ ਇਸਤੋਂ ਬਾਅਦ ਵੀ ਆਪਣੇ ਉਪਭੋਗਤਾਵਾਂ ਨੂੰ ਬਣਾਈ ਰੱਖਣਾ ਥ੍ਰੈਡਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹੁਣ ਵੈੱਬ ਵਰਜ਼ਨ ਦੇ ਨਾਲ ਯੂਜ਼ਰਜ਼ ਨੂੰ ਜ਼ਿਆਦਾ ਫਲੈਕਸੀਬਿਲਿਟੀ ਮਿਲ ਸਕਦੀ ਹੈ। ਜੇਕਰ ਮੈਟਾ ਦਾ ਨਵਾਂ ਕਦਮ ਕਾਰਗਰ ਹੁੰਦਾ ਹੈ ਤਾਂ ਐਕਸ ਦੀ ਮੁਸੀਬਤ ਵੱਧ ਸਕਦੀ ਹੈ।

ਇਹ ਵੀ ਪੜ੍ਹੋ– ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ


author

Rakesh

Content Editor

Related News