ਇਸ ਸਖਸ਼ ਨੇ Google ਅਤੇ Facebook ਨਾਲ ਕੀਤੀ, 642 ਕਰੋੜ ਰੁਪਏ ਦੀ ਠੱਗੀ

Monday, May 01, 2017 - 06:10 PM (IST)

ਇਸ ਸਖਸ਼ ਨੇ Google ਅਤੇ Facebook ਨਾਲ ਕੀਤੀ, 642 ਕਰੋੜ ਰੁਪਏ ਦੀ ਠੱਗੀ

ਜਲੰਧਰ-ਅੱਜ ਦੇ ਸਮੇ ''ਚ ਸੋਚ ਕੇ ਦੇਖੋ ਕਿ ਦੁਨੀਆ ਦੀ ਸਭ ਤੋਂ ਵੱਡੀਆਂ Tech Companies ਗੂਗਲ ਅਤੇ ਫੇਸਬੁਕ ਨੂੰ ਇਕ ਨੌਜਵਾਨ ਕਰੋੜ੍ਹਾਂ ਰੁਪਏ ਦੀ ਠੱਗੀ ਕੀਤੀ ਹੈ। ਪਰ ਇਹ ਸੱਚ-ਮੁੱਚ ਅਜਿਹਾ ਹੀ ਹੋਇਆ ਹੈ ਜਿਨ੍ਹਾਂ ਕੰਪਨੀਆਂ ਦੇ ਬਾਰੇ ਗੱਲ ਕਰ ਰਹੇ ਹਾਂ ਉਨ੍ਹਾਂ ਕੰਪਨੀਆਂ ''ਚ ਦੁਨੀਆ ਦੇ ਕਾਬਿਲ ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ ਦੇ ਨਾਲ ਅਜਿਹੀ ਘਟਨਾ ਦਾ ਹੋਣਾ ਇਕ ਹੈਰਾਨ ਕਰਨ ਵਾਲੀ ਗੱਲ ਹੈ।

Fortune Report ਦੇ ਮੁਤਾਬਿਕ ਗੂਗਲ ਅਤੇ ਫੇਸਬੁਕ ਨੂੰ ਕਰੀਬ 100 ਮਿਲੀਅਨ ਡਾਲਰ (ਕਰੀਬ 642 ਕਰੋੜ ਰੁਪਏ ) ਦਾ ਨੁਕਸਾਨ ਫਿਸ਼ਿੰਗ ਅਟੈਕ ਦੀ ਵਜ੍ਹਾਂ ਕਰਕੇ ਹੋਇਆ ਹੈ। ਦੱਸ ਦਿੱਤਾ ਜਾਂਦਾ ਹੈ ਕਿ ਫਿਸ਼ਿੰਗ ਅਟੈਕ ਦਾ ਮਤਲਬ ਹੁੰਦਾ ਹੈ ਫੇਕ ਵੈੱਬਸਾਈਟ ਜਾਂ ਈ-ਮੇਲ ਦੇ ਰਾਹੀਂ ਧੋਖਾਬਾਜੀ ਕਰਨਾ। ਦੱਸੋ ਇਹ ਵਿਅਕਤੀ ਕਿਨ੍ਹਾਂ ਚਾਲਾਕ ਸੀ ਜਿਸ ਨੇ ਦੋਨੋ ਕੰਪਨੀਆਂ ਨੂੰ ਧੋਖਾ ਦਿੰਦੇ ਹੋਏ ਵਿਦੇਸ਼ੀ ਬੈਂਕ ਅਕਾਊਟ ''ਚ ਪੈਸੇ ਜਮ੍ਹਾਂ ਕਰਵਾ ਲਏ ਸੀ। ਇਨ੍ਹੀ ਵੱਡੀ ਰਕਮ ਕਿਸੇ ਵੀ ਕੰਪਨੀ ਦੇ ਲਈ ਬਹੁਤ ਜਿਆਦਾ ਹੁੰਦੀ ਹੈ।

ਡੇਲੀ ਮੇਲ ਦੀ ਰਿਪੋਰਟ ''ਚ ਇਹ ਦੱਸਿਆ ਗਿਆ ਹੈ ਕਿ ਇਹ ਦੋਨੋ ਕੰਪਨੀਆਂ ਇਸ ਮਾਮਲੇ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ ਪਰ ਇਹ ਗੱਲ ਮੀਡੀਆ ''ਚ ਲੀਕ ਹੋ ਗਈ ਹੈ। ਕੁਝ ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਉਮਰ 25-30 ਸਾਲ ਹੈ।

Evaldas Rimasauskas ਨਾਮ ਦੇ ਇਸ ਨੌਜਵਾਨ ਨੇ ਗੂਗਲ ਅਤੇ ਫੇਸਬੁਕ ਦੇ ਇਲਾਵਾ 3 ਅਤੇ ਕੰਪਨੀਆਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ।

ਇਸ ਮਾਮਲੇ ਦੀ ਖੋਜਬੀਨ Fortune ਵੱਲੋਂ ਕੀਤੀ ਗਈ ਹੈ ਅਲੱਗ-ਅਲੱਗ ਸੂਤਰਾਂ ਦੁਆਰਾ ਇਸ ਮਾਮਲੇ ਦੀ ਜਾਣਕਾਰੀਆਂ ਦਾ ਖੁਲਾਸਾ ਕੀਤਾ ਗਿਆ ਹੈ। 

ਮੇਨਆਨਲਾਈਨ ''ਚ ਦਿੱਤੇ ਗਏ ਇਕ ਬਿਆਨ ''ਚ ਫੇਸਬੁਕ ਨੇ ਦੱਸਿਆ ਕਿ ਕੰਪਨੀ ਨੇ ਜਿਆਦਾਤਰ ਪੈਸੇ  ਰਿਕਵਰ ਕਰ ਲਏ ਹੈ ਅਤੇ ਇਸ ਮਾਮਲੇ ਦੀ ਜਾਂਚ ਇੰਨਫੋਰਸਮੈਂਟ ਡਿਪਾਰਟਮੈਂਟ ਕਰ ਰਹੀਂ ਹੈ। ਦੂਜੇ ਪਾਸੇ ਗੂਗਲ ਨੂੰ ਵੀ ਧੋਖਾਧੜੀ ਦੀ ਖਬਰ ਲੱਗਦੇ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਤਰੁੰਤ ਅਲਰਟ ਕਰ ਦਿੱਤਾ। ਰਿਪੋਰਟਸ ਦੁਆਰਾ ਦੱਸਿਆ ਗਿਆ ਹੈ ਕਿ ਗੂਗਲ ਨੇ ਆਪਣੇ ਪੈਸੇ ਕਾਫੀ ਹੱਦ ਤੱਕ ਰਿਕਵਰ ਕਰ ਲਏ ਹਨ।


Related News