ਇਸ ਕੰਪਨੀ ਨੇ ਲਾਂਚ ਕੀਤਾ ਸਭ ਤੋਂ ਸਸਤਾ ਨਵਾਂ 4G ਸਮਾਰਟਫੋਨ

Sunday, Mar 12, 2017 - 04:11 PM (IST)

ਇਸ ਕੰਪਨੀ ਨੇ ਲਾਂਚ ਕੀਤਾ ਸਭ ਤੋਂ ਸਸਤਾ ਨਵਾਂ 4G ਸਮਾਰਟਫੋਨ

ਜਲੰਧਰ: ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Cagabi Mobile ਨੇ ਦੁਨੀਆਂ ਦਾ ਸਭ ਤੋਂ ਸਸਤਾ 4G ਫੋਨ ਲਾਂਚ ਕੀਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਫੋਨ ਦੀ ਕੀਮਤ 3000 ਰੁਪਏ ਦੇ ਲਗਭਗ ਹੋਵੇਗੀ। ਜੇਕਰ ਇੰਨੀ ਕੀਮਤ ਵਾਲੇ ਸਮਾਰਟਫੋਨ ਦੀ ਭਾਰਤ ''ਚ ਗੱਲ ਕੀਤੀ ਜਾਵੇ ਤਾਂ ਇੱਥੇ Swipe konnect 5.1 ਅਤੇ konnect Grand ਵਰਗੇ ਫੋਨਜ਼ ਉਪਲੱਬਧ ਹਨ ਪਰ ਇਨ੍ਹਾਂ ਦੇ ਫੀਚਰਸ ਕਾਫੀ ਬਿਹਤਰ ਹਨ। ਇਸ ਫੋਨ ''ਚ 6 ਤੋਂ 8 ਹਜ਼ਾਰ ਰੁਪਏ ਦੀ ਰੇਂਜ਼ ''ਚ ਮਿਲਣ ਵਾਲੇ ਸਮਾਰਟਫੋਨ ਦੇ ਸਾਰੇ ਫੀਚਰਸ ਦਿੱਤੇ ਗਏ ਹਨ।
ਸਮਾਰਟਫੋਨ ਦੇ ਫੀਚਰਸ -
ਮੇਟੇਲਿਕ ਫ੍ਰੇਮ ਅਤੇ ਪਲਾਸਟਿਕ ਬਾਡੀ ਤੋਂ ਬਣਾਏ ਗਏ ਇਸ ਫੋਨ ''ਚ 5 ਇੰਚ ਦੀ HD (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਡਿਸਪਲੇ ਮੌਜੂਦ ਹੈ। ਮੀਡੀਆਟੇਕ MT 6737 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 2 ਜੀਬੀ ਰੈਮ ਨਾਲ 16 ਜੀਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਫੋਨ ''ਚ ਡਿਊਲ ਟੋਨ LED ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਫੋਨ ਨੂੰ ਪਾਵਰ ਦੇਣ ਦਾ ਕੰਮ 2200 ਐੱਮ. ਏ. ਐੱਚ. ਦੀ ਲੀ-ਆਇਨ ਬੈਟਰੀ ਕਰੇਗੀ।


Related News