ਹਜ਼ਾਰਾਂ ਰੁਪਏ ਮਹਿੰਗਾ ਹੋਇਆ ਇਸ ਕੰਪਨੀ ਦਾ ਮੋਬਾਈਲ Phone, ਫੀਚਰਜ਼ ਨੇ ਉਡਾਤੇ ਹੋਸ਼

Wednesday, May 27, 2026 - 01:05 PM (IST)

ਹਜ਼ਾਰਾਂ ਰੁਪਏ ਮਹਿੰਗਾ ਹੋਇਆ ਇਸ ਕੰਪਨੀ ਦਾ ਮੋਬਾਈਲ Phone, ਫੀਚਰਜ਼ ਨੇ ਉਡਾਤੇ ਹੋਸ਼

ਗੈਜੇਟ ਡੈਸਕ - ਵਨਪਲੱਸ ਇੰਡੀਆ ਨੇ ਭਾਰਤ 'ਚ ਆਪਣੇ ਹਾਲ ਹੀ 'ਚ ਲਾਂਚ ਕੀਤੇ ਸਮਾਰਟਫੋਨ OnePlus Nord 6 ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ। ਅਪ੍ਰੈਲ ਮਹੀਨੇ 'ਚ ਲਾਂਚ ਹੋਏ ਇਸ ਫੋਨ ਦੀ ਕੀਮਤ 'ਚ ਹੁਣ 6 ਹਜ਼ਾਰ ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜੇਕਰ ਤੁਸੀਂ ਵੀ ਇਹ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ।

ਕੀਮਤਾਂ 'ਚ ਕਿੰਨਾ ਹੋਇਆ ਵਾਧਾ?
ਸਰੋਤਾਂ ਅਨੁਸਾਰ, OnePlus Nord 6 ਦੇ ਵੱਖ-ਵੱਖ ਵੇਰੀਐਂਟਸ ਦੀਆਂ ਕੀਮਤਾਂ ਇਸ ਪ੍ਰਕਾਰ ਬਦਲ ਗਈਆਂ ਹਨ :-

8GB ਰੈਮ ਵੇਰੀਐਂਟ
- ਇਸ ਦੀ ਸ਼ੁਰੂਆਤੀ ਕੀਮਤ 38,999 ਰੁਪਏ ਸੀ, ਜੋ ਹੁਣ ਵਧ ਕੇ 42,999 ਰੁਪਏ ਹੋ ਗਈ ਹੈ (4,000 ਰੁਪਏ ਦਾ ਵਾਧਾ)।

12GB + 256GB ਵੇਰੀਐਂਟ
- ਇਸ ਟਾਪ ਵੇਰੀਐਂਟ ਦੀ ਲਾਂਚਿੰਗ ਕੀਮਤ 41,999 ਰੁਪਏ ਸੀ, ਪਰ ਹੁਣ ਇਹ 47,999 ਰੁਪਏ 'ਚ ਮਿਲੇਗਾ (6,000 ਰੁਪਏ ਦਾ ਵਾਧਾ)।  

ਇਹ ਨਵੀਆਂ ਕੀਮਤਾਂ ਕੰਪਨੀ ਦੇ ਅਧਿਕਾਰਤ ਪੋਰਟਲ 'ਤੇ ਲਿਸਟ ਕਰ ਦਿੱਤੀਆਂ ਗਈਆਂ ਹਨ।

OnePlus Nord 6 ਦੇ ਖਾਸ ਫੀਚਰਸ :-

ਕੀਮਤ ਵਧਣ ਦੇ ਬਾਵਜੂਦ, ਇਹ ਫੋਨ ਕਈ ਸ਼ਾਨਦਾਰ ਸਪੈਸੀਫਿਕੇਸ਼ਨਸ ਨਾਲ ਆਉਂਦਾ ਹੈ:

ਡਿਸਪਲੇਅ
- ਇਸ 'ਚ 6.78 ਇੰਚ ਦੀ 1.5K AMOLED ਡਿਸਪਲੇਅ ਹੈ, ਜੋ 165Hz ਰਿਫ੍ਰੈਸ਼ ਰੇਟ ਅਤੇ 3600 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

ਬੈਟਰੀ
- ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 9000mAh ਦੀ ਸਿਲੀਕਾਨ ਕਾਰਬਨ ਬੈਟਰੀ ਹੈ, ਜੋ 80W ਫਾਸਟ ਚਾਰਜਿੰਗ ਅਤੇ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਪ੍ਰੋਸੈਸਰ
- ਫੋਨ 'ਚ Qualcomm Snapdragon 8s Gen 4 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ।

ਕੈਮਰਾ
- ਫੋਨ 'ਚ 50 ਮੈਗਾਪਿਕਸਲ ਦਾ ਸੋਨੀ LYT 600 ਮੇਨ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਇਹ ਫੋਨ 217 ਗ੍ਰਾਮ ਭਾਰੀ ਹੈ ਅਤੇ ਕ੍ਰਿਸਟਲ ਗਾਰਡ ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਕੀਮਤਾਂ 'ਚ ਇਹ ਅਚਾਨਕ ਵਾਧਾ ਗਾਹਕਾਂ ਲਈ ਇਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ।


author

Sunaina

Content Editor

Related News