5 ਕੈਮਰਿਆਂ ਵਾਲਾ ਓਪੋ ਦਾ ਧਾਕੜ Phone ਹੋਇਆ ਲਾਂਚ! ਫੀਚਰਸ ਤੇ ਕੀਮਤ ਜਾਣ ਉੱਡਣਗੇ ਹੋਸ਼

Thursday, May 21, 2026 - 01:56 PM (IST)

5 ਕੈਮਰਿਆਂ ਵਾਲਾ ਓਪੋ ਦਾ ਧਾਕੜ Phone ਹੋਇਆ ਲਾਂਚ! ਫੀਚਰਸ ਤੇ ਕੀਮਤ ਜਾਣ ਉੱਡਣਗੇ ਹੋਸ਼

ਗੈਜੇਟ ਡੈਸਕ - ਓਪੋ ਨੇ ਆਪਣਾ ਨਵਾਂ ਅਤੇ ਸ਼ਕਤੀਸ਼ਾਲੀ ਫਲੈਗਸ਼ਿਪ ਸਮਾਰਟਫੋਨ Oppo Find X9 Ultra ਭਾਰਤ 'ਚ ਗਾਹਕਾਂ ਲਈ ਲਾਂਚ ਕਰ ਦਿੱਤਾ ਹੈ। ਇਹ ਫੋਨ ਅਤਿ-ਆਧੁਨਿਕ ਫੀਚਰਜ਼ ਜਿਵੇਂ ਕਿ ਸਨੈਪਡ੍ਰੈਗਨ ਪ੍ਰੋਸੈਸਰ, 16 GB ਰੈਮ ਅਤੇ ਕਵਾਡ ਰੀਅਰ ਕੈਮਰਾ ਸੈੱਟਅੱਪ ਨਾਲ ਲੈਸ ਹੈ।

Oppo Find X9 Ultra ਦੇ ਖਾਸ ਫੀਚਰਜ਼ :-

ਡਿਸਪਲੇ
- ਇਸ ਫੋਨ 'ਚ 6.82 ਇੰਚ ਦੀ ਕਵਾਡ HD+ਫਲੈਕਸੀਬਲ AMOLED ਸਕ੍ਰੀਨ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1800 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਸੁਰੱਖਿਆ ਲਈ ਇਸ 'ਤੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਲਗਾਇਆ ਗਿਆ ਹੈ।

ਪ੍ਰੋਸੈਸਰ
- ਤੇਜ਼ ਰਫਤਾਰ ਲਈ ਇਸ 'ਚ Snapdragon 8 Elite Gen 5 ਪ੍ਰੋਸੈਸਰ ਅਤੇ Adreno 840 GPU ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਫੋਨ ਐਂਡਰਾਇਡ 16 'ਤੇ ਆਧਾਰਿਤ ColorOS 16 'ਤੇ ਕੰਮ ਕਰਦਾ ਹੈ।

ਕੈਮਰਾ
- ਫੋਨ 'ਚ ਹੈਸਲਬਲੇਡ-ਟਿਊਨਡ ਚਾਰ ਪਿਛਲੇ ਕੈਮਰੇ ਹਨ, ਜਿਸ 'ਚ 200 ਮੈਗਾਪਿਕਸਲ ਦਾ ਮੁੱਖ ਕੈਮਰਾ (OIS ਦੇ ਨਾਲ), 50 ਮੈਗਾਪਿਕਸਲ ਦਾ ਅਲਟਰਾ-ਵਾਈਡ, 200 ਮੈਗਾਪਿਕਸਲ ਦਾ ਟੈਲੀਫੋਟੋ ਅਤੇ 50 ਮੈਗਾਪਿਕਸਲ ਦਾ ਅਲਟਰਾ-ਟੈਲੀਫੋਟੋ ਲੈਂਜ਼ ਸ਼ਾਮਲ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਬੈਟਰੀ ਅਤੇ ਚਾਰਜਿੰਗ
- ਇਸ 'ਚ 7050mAh ਦੀ ਵੱਡੀ ਬੈਟਰੀ ਹੈ ਜੋ 100W ਵਾਇਰਡ ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਕੀਮਤ ਅਤੇ ਉਪਲਬਧਤਾ :-

ਭਾਰਤ 'ਚ Oppo Find X9 Ultra ਦੇ 12GB ਰੈਮ ਅਤੇ 512GB ਸਟੋਰੇਜ ਵੇਰੀਐਂਟ ਦੀ ਕੀਮਤ 1,69,999 ਰੁਪਏ ਤੈਅ ਕੀਤੀ ਗਈ ਹੈ। ਇਹ ਫੋਨ ਕੈਨਿਯਨ ਓਰੇਂਜ ਅਤੇ ਟੁੰਡਰਾ ਅੰਬਰ ਰੰਗਾਂ 'ਚ ਪ੍ਰੀ-ਆਰਡਰ ਲਈ ਫਲਿੱਪਕਾਰਟ, ਐਮਾਜ਼ਾਨ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਮਿਲਣਗੇ ਇਹ ਸ਼ਾਨਦਾਰ ਆਫਰਜ਼ :-

ਪ੍ਰੀ-ਬੁਕਿੰਗ ਆਫਰ
- 14 ਮਈ ਤੋਂ 27 ਮਈ ਦੇ ਵਿਚਕਾਰ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 11,000 ਰੁਪਏ ਦਾ ਪ੍ਰੀਮੀਅਮ ਗਿਫਟ ਬਾਕਸ ਮਿਲੇਗਾ, ਜਿਸ 'ਚ Oppo Enco Air 5 Pro ਅਤੇ ਇਕ ਅਧਿਕਾਰਤ ਕਵਰ ਕੇਸ ਸ਼ਾਮਲ ਹੋਵੇਗਾ।

ਐਕਸਚੇਂਜ ਬੋਨਸ
- ਪੁਰਾਣਾ ਫੋਨ ਬਦਲਣ 'ਤੇ 22,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

ਕੈਸ਼ਬੈਕ
- SBI, HDFC ਅਤੇ ICICI ਵਰਗੇ ਪ੍ਰਮੁੱਖ ਬੈਂਕ ਕਾਰਡਾਂ 'ਤੇ 10% ਤੱਕ ਦਾ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ।

ਹੋਰ ਫਾਇਦੇ
- ਗਾਹਕਾਂ ਨੂੰ 180 ਦਿਨਾਂ ਦੀ ਹਾਰਡਵੇਅਰ ਰਿਪਲੇਸਮੈਂਟ ਸਪੋਰਟ, 3 ਮਹੀਨੇ ਦਾ ਸਪੋਟੀਫਾਈ ਪ੍ਰੀਮੀਅਮ ਅਤੇ ਬਾਕੀ ਹੋਰ ਯੂਜ਼ਰਸ ਨੂੰ 6 ਮਹੀਨਿਆਂ ਲਈ 5000GB ਕਲਾਊਡ ਸਟੋਰੇਜ ਮਿਲੇਗੀ।


author

Sunaina

Content Editor

Related News