WhatsApp ਯੂਜ਼ਰਸ ਦੀ ਲੱਗੀ ਲਾਟਰੀ ! ਫੋਨ ਦੀ ਸਟੋਰੇਜ ਅਤੇ ਪ੍ਰਾਈਵੇਸੀ ਦੀ ਚਿੰਤਾ ਖ਼ਤਮ, ਆ ਰਹੇ ਨੇ 2 ਖ਼ਾਸ ਫੀਚਰ

Friday, May 22, 2026 - 12:47 PM (IST)

WhatsApp ਯੂਜ਼ਰਸ ਦੀ ਲੱਗੀ ਲਾਟਰੀ ! ਫੋਨ ਦੀ ਸਟੋਰੇਜ ਅਤੇ ਪ੍ਰਾਈਵੇਸੀ ਦੀ ਚਿੰਤਾ ਖ਼ਤਮ, ਆ ਰਹੇ ਨੇ 2 ਖ਼ਾਸ ਫੀਚਰ

ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮ WhatsApp ਨੇ ਆਪਣੇ ਯੂਜ਼ਰਸ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਯੂਜ਼ਰਸ ਨੂੰ ਫੋਨ ਦੀ ਸਟੋਰੇਜ ਭਰਨ ਦੀ ਚਿੰਤਾ ਨਹੀਂ ਰਹੇਗੀ, ਕਿਉਂਕਿ ਕੰਪਨੀ ਇਕ ਅਜਿਹਾ ਫੀਚਰ ਲਿਆ ਰਹੀ ਹੈ ਜੋ ਸਟੋਰੇਜ ਮੈਨੇਜਮੈਂਟ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ।

ਸਟੇਟਸ ਅਪਡੇਟਸ ਤੋਂ ਖਾਲੀ ਹੋਵੇਗੀ ਸਟੋਰੇਜ
ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਸਿੱਧੇ ਸਟੇਟਸ ਅਪਡੇਟ ਤੋਂ ਹੀ ਮੀਡੀਆ ਕਲੀਅਰ ਕਰ ਸਕਣਗੇ। ਹੁਣ ਤੱਕ ਯੂਜ਼ਰਸ ਨੂੰ ਚੈਟ, ਫੋਟੋਆਂ ਜਾਂ ਵੀਡੀਓਜ਼ ਡਿਲੀਟ ਕਰਨੀਆਂ ਪੈਂਦੀਆਂ ਸਨ ਪਰ ਹੁਣ 'ਮੈਨੇਜ ਸਟੋਰੇਜ' ਸੈਕਸ਼ਨ 'ਚ ਸਟੇਟਸ ਅਪਡੇਟਸ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਸਟੇਟਸ ਦੇ ਵੀਡੀਓ ਜਾਂ ਫੋਟੋ ਜ਼ਿਆਦਾ ਸਪੇਸ ਲੈ ਰਹੇ ਹਨ, ਤਾਂ ਯੂਜ਼ਰ ਉਸ ਦੇ ਖੁਦ ਖਤਮ ਹੋਣ ਦਾ ਇੰਤਜ਼ਾਰ ਕੀਤੇ ਬਿਨਾਂ ਉਸ ਨੂੰ ਤੁਰੰਤ ਡਿਲੀਟ ਕਰ ਸਕਣਗੇ। ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲਈ ਫਾਇਦੇਮੰਦ ਹੋਵੇਗਾ ਜਿਨ੍ਹਾਂ ਦੇ ਫੋਨ 'ਚ ਸਟੋਰੇਜ ਦੀ ਕਮੀ ਰਹਿੰਦੀ ਹੈ।

ਪ੍ਰਾਈਵੇਸੀ ਲਈ ‘After Reading’ ਫੀਚਰ
ਸਿਰਫ ਸਟੋਰੇਜ ਹੀ ਨਹੀਂ, WhatsApp ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਕਰਨ ਲਈ ‘After Reading’ ਫੀਚਰ ਵੀ ਲਿਆ ਰਿਹਾ ਹੈ। ਇਸ ਫੀਚਰ ਰਾਹੀਂ ਯੂਜ਼ਰ ਮੈਸੇਜ ਪੜ੍ਹਦੇ ਹੀ ਉਸ ਨੂੰ ਗਾਇਬ ਕਰ ਸਕਦਾ ਹੈ। ਟਾਈਮਰ ਸੈੱਟ ਕਰਦੇ ਸਮੇਂ ਯੂਜ਼ਰ ਪੜ੍ਹਦੇ ਹੀ ਡਿਸਅਪੀਅਰ, 5 ਮਿੰਟ, 1 ਘੰਟਾ ਜਾਂ 12 ਘੰਟੇ ਦੀ ਡੈੱਡਲਾਈਨ ਚੁਣ ਸਕਦਾ ਹੈ। ਜੇਕਰ ਮੈਸੇਜ ਨਾ ਪੜ੍ਹਿਆ ਜਾਵੇ, ਤਾਂ ਉਹ 24 ਘੰਟਿਆਂ ਬਾਅਦ ਆਪਣੇ ਆਪ ਗਾਇਬ ਹੋ ਜਾਵੇਗਾ। ਇਹ ਫੀਚਰ ਮੌਜੂਦਾ 'ਡਿਸਅਪੀਅਰਿੰਗ ਮੈਸੇਜ' ਤੋਂ ਬਿਲਕੁਲ ਵੱਖਰਾ ਹੋਵੇਗਾ।

ਕਦੋਂ ਹੋਵੇਗਾ ਲਾਂਚ?
ਇਹ ਫੀਚਰ ਫਿਲਹਾਲ ਡਿਵੈਲਪਮੈਂਟ ਸਟੇਜ 'ਤੇ ਹਨ ਅਤੇ ਇਨ੍ਹਾਂ ਨੂੰ WhatsApp ਦੇ ਐਂਡਰਾਇਡ ਬੀਟਾ ਵਰਜ਼ਨ 2.26.20.6 'ਚ ਦੇਖਿਆ ਗਿਆ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ, ਇਸ ਨੂੰ ਆਉਣ ਵਾਲੇ ਅਪਡੇਟਸ ਦੇ ਨਾਲ ਆਮ ਯੂਜ਼ਰਸ ਲਈ ਜਾਰੀ ਕੀਤਾ ਜਾ ਸਕਦਾ ਹੈ।


author

Sunaina

Content Editor

Related News