10,000 ਤੋਂ ਵੀ ਘੱਟ ''ਚ ਲਾਂਚ ਹੋਇਆ 6000mAh ਬੈਟਰੀ ਵਾਲਾ ਧਾਕੜ 5G ਫੋਨ, ਅੱਜ ਤੋਂ ਪਹਿਲੀ ਸੇਲ ਸ਼ੁਰੂ
Tuesday, May 26, 2026 - 10:56 AM (IST)
ਗੈਜੇਟ ਡੈਸਕ - ਬਜਟ ਸੈਗਮੈਂਟ 'ਚ ਨਵਾਂ ਧਮਾਕਾ ਕਰਦੇ ਹੋਏ HMD ਨੇ ਆਪਣਾ ਨਵਾਂ 5G ਸਮਾਰਟਫੋਨ HMD Vibe 2 5G ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ ਅੱਜ ਯਾਨੀ 26 ਮਈ ਨੂੰ ਦੁਪਹਿਰ 12 ਵਜੇ ਤੋਂ Flipkart 'ਤੇ ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਨੇ ਇਸ ਨੂੰ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਹੈ ਜੋ ਘੱਟ ਕੀਮਤ 'ਚ ਸ਼ਾਨਦਾਰ ਡਿਸਪਲੇਅ ਅਤੇ ਲੰਬੀ ਬੈਟਰੀ ਵਾਲਾ 5G ਫੋਨ ਲੱਭ ਰਹੇ ਹਨ।
ਕੀਮਤ ਅਤੇ ਮਿਲਣ ਵਾਲੇ ਆਫਰਸ
HMD Vibe 2 5G ਨੂੰ ਦੋ ਸਟੋਰੇਜ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। 4GB RAM + 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ, ਜਦਕਿ 4GB RAM + 128GB ਸਟੋਰੇਜ ਮਾਡਲ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਪਹਿਲੀ ਸੇਲ ਦੌਰਾਨ Axis Bank, HDFC Bank, ICICI Bank ਜਾਂ SBI ਕਾਰਡ ਰਾਹੀਂ ਭੁਗਤਾਨ ਕਰਨ 'ਤੇ 1,500 ਰੁਪਏ ਦੀ ਤੁਰੰਤ ਛੋਟ ਮਿਲੇਗੀ, ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤੀ ਕੀਮਤ ਸਿਰਫ਼ 9,499 ਰੁਪਏ ਰਹਿ ਜਾਵੇਗੀ।
ਫੋਨ ਦੇ ਮੁੱਖ ਫੀਚਰਸ :-
ਡਿਸਪਲੇਅ
- ਇਸ 'ਚ 6.7 ਇੰਚ ਦੀ ਵੱਡੀ FHD+ ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
ਬੈਟਰੀ
- ਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 6000mAh ਦੀ ਦਮਦਾਰ ਬੈਟਰੀ ਹੈ, ਜੋ 18W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੈਮਰਾ
- ਫੋਟੋਗ੍ਰਾਫੀ ਲਈ ਪਿੱਛੇ 50MP ਦਾ AI ਪ੍ਰਾਇਮਰੀ ਕੈਮਰਾ ਅਤੇ ਸੈਲਫੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ।
ਪ੍ਰਦਰਸ਼ਨ
- ਇਹ ਸਮਾਰਟਫੋਨ Qualcomm Snapdragon ਆਕਟਾ-ਕੋਰ ਪ੍ਰੋਸੈਸਰ ਨਾਲ ਲੈਸ ਹੈ ਅਤੇ Android 15 'ਤੇ ਕੰਮ ਕਰਦਾ ਹੈ।
ਸਟੋਰੇਜ
- ਫੋਨ 'ਚ 8GB ਤੱਕ RAM ਅਤੇ 128GB ਇੰਟਰਨਲ ਸਟੋਰੇਜ ਦਾ ਸਪੋਰਟ ਹੈ, ਜਿਸ ਨੂੰ ਮਾਈਕ੍ਰੋ SD ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ।
ਸੁਰੱਖਿਆ ਲਈ ਇਸ 'ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਫੋਨ ਕਾਸਮਿਕ ਲੈਵੇਂਡਰ, ਨੋਰਡਿਕ ਬਲੂ ਅਤੇ ਪੀਚ ਪਿੰਕ ਵਰਗੇ ਆਕਰਸ਼ਕ ਰੰਗਾਂ 'ਚ ਉਪਲਬਧ ਹੈ।
