ਭਾਰਤ ''ਚ ਲਾਂਚ ਹੋਇਆ Acer ਦਾ ਨਵਾਂ AI ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼

Wednesday, May 20, 2026 - 04:57 PM (IST)

ਭਾਰਤ ''ਚ ਲਾਂਚ ਹੋਇਆ Acer ਦਾ ਨਵਾਂ AI ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ- ਏਸਰ ਨੇ ਭਾਰਤ 'ਚ ਆਪਣਾ ਨਵਾਂ ਏ.ਆਈ. ਲੈਪਟਾਪ Acer Aspire 5 AI ਲਾਂਚ ਕਰ ਦਿੱਤਾ ਹੈ। ਇਹ ਲੈਪਟਾਪ ਪਤਲੇ ਅਤੇ ਹਲਕੇ ਡਿਜ਼ਾਈਨ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ  Intel Core Ultra 7 ਪ੍ਰੋਸੈਸਰ ਤਕ ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈਸ ਪ੍ਰੋਡਕਟੀਵਿਟੀ,ਕੰਟੈਂਟ ਦੇਖਣ ਅਤੇ ਹਲਕੀ ਗੇਮਿੰਗ ਲਈ ਤਿਾਰ ਕੀਤਾ ਗਿਆ ਹੈ। ਲੈਪਟਾਪ 'ਚ Copilot+ ਫੀਚਰਜ਼, 14 ਇੰਚ WUXGA ਡਿਸਪਲੇਅ ਅਤੇ 32GB ਤਕ ਰੈਮ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਕੀਮਤ

Acer Aspire 5 AI ਦੀ ਸ਼ੁਰੂਆਤੀ ਕੀਮਤ 79,999 ਰੁਪਏ ਰੱਖੀ ਗਈ ਹੈ। ਇਹ ਸਿਲਵਰ ਕਲਰ 'ਚ ਉਪਲੱਬਧ ਹੋਵੇਗਾ ਅਤੇ ਇਸਦੀ ਵਿਕਰੀ ਏਸਰ ਸਟੋਰ, ਐਮਾਜ਼ੋਨ, ਕ੍ਰੋਮਾ, ਰਿਲਾਇੰਸ ਡਿਜੀਟਲ ਆਦਿ ਵਰਗੇ ਪਲੇਟਫਾਰਮਾਂ 'ਤੇ ਕੀਤੀ ਜਾਵੇਗੀ। 

ਫੀਚਰਜ਼

Acer Aspire 5 AI 'ਚ 14 ਇੰਚ ਦੀ WUXGA ਆਈ.ਪੀ.ਐੱਸ. ਡਿਲਸਪਲੇਅ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਊਸ਼ਨ 1920×1200 ਪਿਕਸਲ ਹੈ। ਲੈਪਟਾਪ 16:10 ਆਸਪੈਕਟ ਰੇਸ਼ੀਓ ਦੇ ਨਾਲ ਆਉਂਦਾ ਹੈ, ਜੋ ਸਕਰੀਨ 'ਤੇ ਗਲੇਅਰ ਘੱਟ ਕਰਨ ਅਤੇ ਲੰਬੇ ਸਮੇਂ ਤਕ ਇਸਤੇਮਾਲ ਦੌਰਾਨ ਅੱਖਾਂ 'ਤੇ ਦਬਾਅ ਘਟਾਉਣ 'ਚ ਮਦਦ ਕਰਦੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਕਾਫੀ ਪਤਲਾ ਅਤੇ ਹਲਕਾ ਹੈ। ਇਸਦਾ ਭਾਰ ਕਰੀਬ 1.2 ਕਿਲੋਗ੍ਰਾਮ ਹੈ ਅਤੇ ਇਸ ਵਿਚ 180 ਡਿਗਰੀ ਹਿੰਜ ਦਿੱਤਾ ਗਿਆ ਹੈ, ਜਿਸ ਨਾਲ ਸਕਰੀਨ ਨੂੰ ਆਸਾਨੀ ਨਾਲ ਫਲੈਟ ਮੋਡ 'ਚ ਖੋਲ੍ਹਿਆ ਜਾ ਸਕਦਾ ਹੈ। 

ਏਸਰ ਨੇ ਇਸ ਲੈਪਟਾਪ ਨੂੰ  Intel Core Ultra 5 ਅਤੇ Intel Core Ultra 7 H-ਸੀਰੀਜ਼ ਪ੍ਰੋਸੈਸਰ ਨਾਲ ਪੇਸ਼ ਕੀਤਾ ਹੈ। ਇਕ ਵੇਰੀਐਂਟ 'ਚ Intel Core Ultra 5 125H ਚਿਪ ਦਿੱਤੀ ਗਈ ਹੈ, ਜਿਸਦੀ ਬੇਸ ਕਲਾਕ ਸਪੀਡ 3.6GHz ਅਤੇ ਬੂਸਟ ਸਪੀਡ 4.5GHz ਤਕ ਜਾਂਦੀ ਹੈ। ਲੈਪਟਾਪ Windows 11 Home 'ਤੇ ਚਲਦਾ ਹੈ ਅਤੇ ਇਸਨੂੰ Copilot+ ਪੀਸੀ ਦੇ ਦੌਰ 'ਤੇ  ਪੇਸ਼ ਕੀਤਾ ਗਿਆ ਹੈ। ਇਸ ਵਿਚ 32GB ਤਕ LPDDR5 ਰੈਮ ਅਤੇ 1TB ਤਕ PCIe Gen 4 NVMe SSD ਸਟੋਰੇਜ ਦਾ ਸਪੋਰਟ ਮਿਲਦਾ ਹੈ। ਵੀਡੀਓ ਕਾਲਿੰਗ ਲਈ ਇਸ ਵਿਚ ਫੁਲ ਐੱਚ.ਡੀ. ਵੈੱਬਕੈਮ, ਪ੍ਰਾਈਵੇਸੀ ਸ਼ਟਰ ਅਤੇ ਬਿਲਟਇਨ ਮਾਈਕ੍ਰੋਫੋਨ ਦਿੱਤੇ ਗਏ ਹਨ। ਨਾਲ ਹੀ ਡਿਊਲ ਸਟੀਰੀਓ ਸਪੀਕਰ ਅਤੇ ਐੱਚ.ਡੀ. ਆਡੀਓ ਸਪੋਰਟ ਵੀ ਮਿਲਦਾ ਹੈ। 

ਬੈਟਰੀ ਅਤੇ ਕੁਨੈਕਟੀਵਿਟੀ

Acer Aspire 5 AI ਵਿੱਚ 53.8Wh ਦੀ ਲਿਥੀਅਮ-ਆਇਨ ਬੈਟਰੀ ਹੈ ਜੋ 65W USB Type-C ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਲਈ, ਇਹ Wi-Fi 6 ਅਤੇ ਬਲੂਟੁੱਥ 5.1 ਲਈ ਸਪੋਰਟ ਦੀ ਪੇਸ਼ਕਸ਼ ਕਰਦਾ ਹੈ। ਲੈਪਟਾਪ ਦੋ USB Type-C ਪੋਰਟ, ਤਿੰਨ USB Type-A ਪੋਰਟ, ਇੱਕ HDMI ਪੋਰਟ, ਇੱਕ SD ਕਾਰਡ ਰੀਡਰ, ਅਤੇ ਇੱਕ 3.5mm ਹੈੱਡਫੋਨ ਜੈਕ ਨਾਲ ਲੈਸ ਹੈ। ਇਸ ਤੋਂ ਇਲਾਵਾ, ਬੈਕਲਿਟ ਕੀਬੋਰਡ ਵਿੱਚ ਇੱਕ ਸਮਰਪਿਤ ਕੋਪਾਇਲਟ ਬਟਨ ਹੈ।


author

Rakesh

Content Editor

Related News